ਨੂਰਮਹਿਲ, 11 ਮਈ (ਤਜਿੰਦਰ ਕੁਮਾਰ)-ਥਾਣਾ ਨੂਰਮਹਿਲ ਦਾ ਚਾਰਜ ਸਬ ਇੰਸਪੈਕਟਰ ਲਾਭ ਸਿੰਘ ਨੇ ਸੰਭਾਲਿਆ | ਇਸ ਸੰਬੰਧੀ ਸਬ ਇੰਸਪੈਕਟਰ ਲਾਭ ਸਿੰਘ ਨੇ ਕਿਹਾ ਕਿ ਜੇ ਮੈਨੂੰ ਇਲਾਕੇ ਦੀ ਪਬਲਿਕ ਤੇ ਬੁੱਧੀਜੀਵੀਆਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਮੈਂ ਆਪਣੀ ਪੁਲਿਸ ਪਾਰਟੀ ਨਾਲ ਨਸ਼ਾ ਤਸਕਰਾਂ, ਸੱਟੇਬਾਜ਼ਾਂ ਤੇ ਬਦਮਾਸ਼ਾਂ 'ਤੇ ਕਾਨੂੰਨ ਤਹਿਤ ਕਾਰਵਾਈ ਕਰਕੇ ਚੋਰਾਂ ਲੁਟੇਰਿਆਂ ਦੇ ਨੱਕ 'ਚ ਦਮ ਲਿਆ ਦੇਵਾਂਗਾ | ਉਨ੍ਹਾਂ ਇਲਾਕੇ ਦੇ ਲੋਕਾ ਨੂੰ ਵੀ ਅਪੀਲ ਕਰਦਿਆ ਕਿਹਾ ਜੇ ਕੋਈ ਸ਼ੱਕੀ ਵਿਅਕਤੀ ਤੁਹਾਡੇ ਆਲੇ-ਦੁਆਲੇ ਗਤੀਵਿਧੀਆਂ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਥਾਣੇ 'ਚ ਦਿੱਤੀ ਜਾਵੇ |