ਸੀ.ਬੀ.ਐੱਸ.ਈ.
ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਬਿ੍ਟਿਸ਼ ਓਲੀਵੀਆ ਸਕੂਲ
ਜਲੰਧਰ, 13 ਮਈ (ਪਵਨ ਖਰਬੰਦਾ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ ਸੀਨੀਅਰ ਸੈਕੰਡਰੀ ਬੋਰਡ ਪ੍ਰੀਖਿਆ ਨਤੀਜਿਆਂ 'ਚ ਬਿ੍ਟਿਸ਼ ਓਲਿਵੀਆ ਸਕੂਲ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੇਸ਼ਠਤਾ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ | ਸਕੂਲ ਨੇ ਇਹ ਸਫਲਤਾ ਹਾਸਲ ਕਰਕੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਗੁਣਵੱਤਾ, ਅਨੁਸ਼ਾਸਨ ਅਤੇ ਸਮਰਪਣ ਦਾ ਪਰਚਾ ਦਿੱਤਾ ਹੈ | ਨਤੀਜੇ ਘੋਸ਼ਿਤ ਹੁੰਦੇ ਹੀ ਸਕੂਲ ਕੈਂਪਸ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ | ਢੋਲ-ਨਗਾੜਿਆਂ ਦੀ ਗੂੰਜ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਮਿਠਾਈਆਂ ਵੰਡ ਕੇ ਇਸ ਇਤਿਹਾਸਕ ਉਪਲਬਧੀ ਦਾ ਜਸ਼ਨ ਮਨਾਇਆ | ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਸਾਲ 9 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਉਪਲਬਧੀ ਹਾਸਿਲ ਕੀਤੀ | ਆਸ਼ਿਮਾ ਨੇ 95.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਤਨਵੀ ਨੇ 95% ਨਾਲ ਦੂਸਰਾ ਅਤੇ ਸਰਵਜੋਤ ਸਿੰਘ ਜੋਹਲ ਨੇ 93.5% ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਮਿਕਾਂਸ਼ ਨੇ 91.5%, ਲਵਲੀਨ ਵਰਮਾ ਨੇ 91.1%, ਦਿਆ ਨੇ 91%, ਰਾਜਵੀ ਨੇ 91% ਅਤੇ ਨਿਹਾਰਿਕਾ ਨੇ 90.4% ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਇਸ ਤੋਂ ਇਲਾਵਾ 25 ਤੋਂ ਵੱਧ ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦੀ ਸਿੱਖਿਅਕ ਉਤਕਿ੍ਸ਼ਟਤਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ | ਕੁਝ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਵੀ ਪ੍ਰਾਪਤ ਕੀਤੇ ਹਨ | ਇਸੇ ਕੜੀ ਵਿੱਚ ਕੁਝ ਦਿਨ ਪਹਿਲਾਂ ਘੋਸ਼ਿਤ ਹੋਏ 10ਵੀਂ ਬੋਰਡ ਪ੍ਰੀਖਿਆ ਨਤੀਜਿਆਂ ਵਿੱਚ ਵੀ ਸਕੂਲ ਨੇ ਸ਼ਾਨਦਾਰ ਉਪਲਬਧੀ ਹਾਸਿਲ ਕੀਤੀ ਸੀ | 10ਵੀਂ ਕਲਾਸ ਵਿੱਚ ਸਕੂਲ ਨੇ ਸ਼ਤ-ਪ੍ਰਤੀਸ਼ਤ ਨਤੀਜਾ ਪ੍ਰਾਪਤ ਕੀਤਾ ਸੀ, ਜਿਸ ਵਿੱਚ 6 ਵਿਦਿਆਰਥੀਆਂ ਨੇ 96% ਤੋਂ ਵੱਧ ਅੰਕ ਪ੍ਰਾਪਤ ਕੀਤੇ, 17 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ ਅਤੇ ਲਗਭਗ 41 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ | ਇਹ ਉਪਲਬਧੀਆਂ ਸਕੂਲ ਦੀ ਲਗਾਤਾਰ ਸਿੱਖਿਆ ਦੀ ਉਤਕਿ੍ਸ਼ਟਤਾ ਦਾ ਪ੍ਰਮਾਣ ਹਨ | ਨਤੀਜੇ ਘੋਸ਼ਿਤ ਹੋਣ ਉਪਰੰਤ ਸਕੂਲ ਵਿੱਚ ਮਾਪਿਆਂ ਵੱਲੋਂ ਵਧਾਈਆਂ ਦਾ ਤਾਂਤਾ ਲੱਗ ਗਿਆ | ਕਈ ਮਾਪਿਆਂ ਨੇ ਸਕੂਲ ਪਹੁੰਚ ਕੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਮਿਠਾਈ ਖਿਲਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਅਤੇ ਸਕੂਲ ਦੀ ਗੁਣਵੱਤਾ ਭਰੀ ਸਿੱਖਿਆ ਅਤੇ ਅਨੁਸ਼ਾਸਿਤ ਮਾਹੌਲ ਦੀ ਖੂਬ ਸ਼ਲਾਘਾ ਕੀਤੀ | ਵਿਦਿਆਰਥੀਆਂ ਦੇ ਚਿਹਰਿਆਂ 'ਤੇ ਸਫਲਤਾ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ ਅਤੇ ਪੂਰਾ ਸਕੂਲ ਜਸ਼ਨ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ | ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਨਾਲ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਜਾ ਸਕਦਾ ਹੈ | ਸਕੂਲ ਦਾ ਇਹ ਨਤੀਜਾ ਵਿਦਿਆਰਥੀਆਂ ਦੀ ਕਠਿਨ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਹਿਯੋਗ ਦਾ ਸਿੱਧਾ ਪ੍ਰਮਾਣ ਹੈ | ਸਕੂਲ ਦੇ ਚੇਅਰਮੈਨ ਵਿਜੈ ਮੈਨੀ ਅਤੇ ਡਾਇਰੈਕਟਰ ਮੋਨਿਕਾ ਮੈਨੀ ਨੇ ਇਸ ਮਾਣਯੋਗ ਉਪਲਬਧੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਕੂਲ ਸਦਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਗੁਣਵੱਤਾ ਭਰੀ ਸਿੱਖਿਆ ਲਈ ਵਚਨਬੱਧ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਨਤੀਜੇ ਦੇਣ ਲਈ ਲਗਾਤਾਰ ਯਤਨ ਕਰਦਾ ਰਹੇਗਾ | ਚੇਅਰਮੈਨ ਵਿਜੈ ਮੈਨੀ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਕੇਵਲ ਕਿਤਾਬੀ ਸਿੱਖਿਆ ਹੀ ਨਹੀਂ, ਸਗੋਂ ਆਤਮਵਿਸ਼ਵਾਸ, ਲੀਡਰਸ਼ਿਪ ਯੋਗਤਾ ਅਤੇ ਆਧੁਨਿਕ ਤਕਨੀਕੀ ਗਿਆਨ ਨਾਲ ਵੀ ਸਸ਼ਕਤ ਬਣਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਸਕੂਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਨਵੀਆਂ ਸਿੱਖਣ ਤਕਨੀਕਾਂ ਅਤੇ ਆਧੁਨਿਕ ਸਰੋਤਾਂ ਦਾ ਲਗਾਤਾਰ ਵਿਸਥਾਰ ਕਰ ਰਿਹਾ ਹੈ, ਤਾਂ ਜੋ ਹਰ ਵਿਦਿਆਰਥੀ ਆਪਣੇ ਟੀਚੇ ਨੂੰ ਪ੍ਰਾਪਤ ਕਰਕੇ ਦੇਸ਼ ਅਤੇ ਸਮਾਜ ਦਾ ਨਾਮ ਰੌਸ਼ਨ ਕਰ ਸਕੇ |
ਸਟੇਟ ਪਬਲਿਕ ਸਕੂਲ ਕੈਂਟ
ਜਲੰਧਰ, (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦੇ ਵਿਦਿਆਰਥੀਆਂ ਨੇ ਕਲਾਸ 12ਵੀਂ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਤਮ ਨਤੀਜੇ ਹਾਸਿਲ ਕੀਤੇ | ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਐਸ਼ਵਿਨ ਨੇ 97.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਦੇ ਨਾਲ ਹੀ ਵਿਦਿਆਰਥਣ ਜਾਨਵੀ ਬਸਰਾ ਨੇ 95.4% , ਮੁਸਕਾਨ ਨੇ 95%, ਮਿ੍ਗਾਕਸ਼ੀ ਨੇ 94.4% ਤੇ ਗੁਰਨੂਰ ਨੇ 92.2% ) ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ¢ ਇਸੇ ਤਰ੍ਹਾਂ ਵੱਖ-ਵੱਖ ਵਿਸ਼ਿਆਂ ਵਿੱਚ ਜਸਲੀਨ ਨੇ ਅੰਗਰੇਜ਼ੀ ਵਿੱਚੋਂ 100, ਐਸ਼ਵਿਨ ਨੇ ਜੀਵ ਵਿਗਿਆਨ ਚੋਂ 99 ਤੇ ਆਈ.ਪੀ. ਵਿੱਚੋਂ 99, ਗੁਰਨੂਰ ਬਿਜ਼ਨਸ ਸਟਡੀਜ਼ ਵਿੱਚੋਂ 99 ਅੰਕ ਪ੍ਰਾਪਤ ਕੀਤੇ ਇਸੇ ਤਰ੍ਹਾਂ ਮਿ੍ਗਾਕਸ਼ੀ ਨੇ ਗਣਿਤ 'ਚ 98 ਤੇ ਮੁਸਕਾਨ ਨੇ ਮਾਰਕੀਟਿੰਗ ਵਿੱਚੋਂ 98, ਸੁਖਮਨਪ੍ਰੀਤ ਤੇ ਜਾਨਵੀ ਨੇ ਪੇਂਟਿੰਗ ਵਿੱਚੋਂ 98, ਜਸਮਨਜੀਤ ਨੇ ਸ਼ਰੀਰਕ ਸਿੱਖਿਆ ਵਿੱਚੋਂ 98, ਕਮਿਸਟਰੀ ਵਿੱਚੋਂ ਐਸ਼ਵਿਨ ਤੇ ਮਿ੍ਗਾਕਸ਼ੀ ਨੇ 97, ਟੀਆ ਨੇ ਸਰੀਰਕ ਸਿੱਖਿਆ ਚੋਂ 96, ਗੁਰਨੂਰ ਨੇ ਅਕਾਊਾਟਸ ਵਿੱਚੋਂ 95, ਫਿਜੀਕਸ 'ਚੋਂ ਐਸ਼ਵਿਨ ਨੇ 95, ਜਾਨਵੀ ਬਸਰਾ ਨੇ ਅਰਥ ਸ਼ਾਸਤਰ ਵਿੱਚੋਂ 94 ਅੰਕ ਪ੍ਰਾਪਤ ਕੀਤੇ | ਇਸ ਗÏਰਵਮਈ ਮੌਕੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ ਨੇ ਆਪਣੇ ਸੰਦੇਸ਼ ਵਿੱਚ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ¢ ਪਿ੍ੰਸੀਪਲ ਸਵੀਨਾ ਬਹਿਲ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਕਠੋਰ ਮਿਹਨਤ, ਅਨੁਸ਼ਾਸਨ ਤੇ ਅਧਿਆਪਕਾਂ ਦੇ ਸਮਰਪਣ ਦਾ ਨਤੀਜਾ ਹੈ | ਸਾਨੂੰ ਆਪਣੇ ਵਿਦਿਆਰਥੀਆਂ 'ਤੇ ਮਾਣ ਹੈ | ਅੰਤ ਵਿੱਚ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਵਾਈਸ ਪ੍ਰਧਾਨ ਡਾ. ਗਗਨਦੀਪ ਕੌਰ, ਪਿ੍ੰਸੀਪਲ ਸਵੀਨਾ ਬਹਿਲ ਤੇ ਵਾਈਸ ਪਿ੍ੰਸੀਪਲ ਗਗਨਦੀਪ ਖੈਰਾ ਨੇ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟ ਕੀਤੀ |
ਕੈਂਬਰਿਜ ਇਨੋਵੇਟਿਵ ਸਕੂਲ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਜ਼ਿਲ੍ਹੇ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ
ਜਲੰਧਰ, (ਪਵਨ ਖਰਬੰਦਾ)-ਸੀ.ਬੀ.ਐੱਸ.ਸੀ. ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਤੇ ਇਸ ਦੇ ਤਹਿਤ ਹੀ ਆਏ ਨਤੀਜਿਆਂ ਦੌਰਾਨ ਕੈਂਬਰਿਜ ਇਨੋਵੇਟਿਵ ਸਕੂਲ ਅਰਬਨ ਅਸਟੇਟ ਦੀ ਆਰਟਸ ਗਰੁੱਪ ਦੀ ਵਿਦਿਆਰਥਣ ਗੁਰਨੂਰ ਕੌਰ 99.2 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਇਸੇ ਹੀ ਸਕੂਲ ਦੀ ਵਿਦਿਆਰਥਣ ਨੰਦਿਤਾ ਨੇ ਵੀ ਆਰਟਸ ਗਰੁੱਪ 'ਚ 99 ਫ਼ੀਸਦੀ ਅੰਕ ਲੈ ਕੇ ਜਿਲ੍ਹੇ 'ਚ ਦੂਸਰਾ ਸਥਾਨ ਹਾਸਲ ਕੀਤਾ ਹੈ | ਸਕੂਲ ਦੀਆਂ ਦੋਵੇਂ ਹੀ ਵਿਦਿਆਰਥਣਾਂ ਵਲੋਂ ਜ਼ਿਲ੍ਹੇ ਦੇ ਸਕੂਲਾਂ 'ਚ ਆਪਣੀ ਵੱਖਰੀ ਛਾਪ ਛੱਡਣ ਦੀ ਖੁਸ਼ੀ 'ਚ ਸਕੂਲ ਦੇ ਪ੍ਰਬੰਧਕਾਂ ਵਲੋਂ ਸਕੂਲ 'ਚ ਜਸ਼ਨ ਮਨਾਇਆ ਗਿਆ ਤੇ ਸਕੂਲ ਦੇ ਪ੍ਰਬੰਧਕ ਸ੍ਰੀਮਤੀ ਦੀਪਾ ਡੋਗਰਾ ਵਲੋਂ ਦੋਵੇਂ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ | ਇਸੇ ਤਰ੍ਹੰ ਸਵਾਮੀ ਸੰਗਤ ਦਾਸ ਪਬਲਿਕ ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਕਾਮਰਸ ਸਟਰੀਮ 'ਚ 98.8 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚ ਤੀਸਰਾ ਸਥਾਨ ਹਾਸਲ ਕਰਦੇ ਹੋਏ ਸਕੂਲ ਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪ੍ਰਬੰਧਕਾਂ ਵਲੋਂ ਮਹਿਕਪ੍ਰੀਤ ਦੀ ਇਸ ਉਪਲਬਧੀ 'ਤੇ ਉਸ ਨੂੰ ਵਧਾਈ ਦਿੰਦੇ ਹੋਏ ਉਸ ਨੂੰ ਇਸੇ ਹੀ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ |
ਪੁਲਿਸ ਡੀ.ਏ.ਵੀ. ਪਬਲਿਕ ਸੂਕਲ ਦੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜੇ 'ਚ ਮਾਰੀਆਂ ਮੱਲ੍ਹਾਂ
ਜਲੰਧਰ, (ਪਵਨ ਖਰਬੰਦਾ)- ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ, ਜਲੰਧਰ ਕੈਂਟ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ | ਸਕੂਲ ਦੇ 410 ਵਿਦਿਆਰਥੀਆਂ ਨੇ ਸੀਬੀਐਸਈ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਸ ਹੋਏ | ਪ੍ਰਬੰਧਕਾਂ ਨੇ ਦੱਸਿਆ ਕਿ ਕਾਮਰਸ ਗਰੁੱਪ ਵਿੱਚ ਖੁਸ਼ੀ ਅਗਰਵਾਲ ਨੇ 98.2% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਗੁਰਕੀਰਤ ਸਿੰਘ ਨੇ 95.2% ਅੰਕਾਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਸ਼ਾਸ਼ਵਤ ਮਲਿਕ ਨੇ 94.8% ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਆਰਿਤ ਮਹਿਤਾ ਨੇ 94.6% ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਹਿਊਮੈਨਿਟੀਜ਼ ਗਰੁੱਪ ਵਿੱਚ ਰਨੀਤਾ ਨੇ 96.6% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਮਿਸ਼ੀਤਾ ਰਾਠੌਰ ਨੇ 95.2% ਅੰਕਾਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ | ਅਦਵਿੱਤਿਆ ਸਿੰਘ ਨੇ 95% ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਮਹਿਮਾ ਭੱਲਾ ਨੇ 94.8% ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਨਾਨ ਮੈਡੀਕਲ ਗਰੁੱਪ ਵਿੱਚ ਜਤਿਨ ਗਰਗ ਨੇ 94.6% ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਅਥਰਵ ਠਾਕੁਰ ਨੇ 92% ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਅਕਾਂਕਸ਼ ਅੰਗਿ੍ਸ਼ ਸ਼ਰਮਾ ਨੇ 91.2% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਨਿਰਾਲੀ ਚੌਹਾਨ ਨੇ 90% ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਮੈਡੀਕਲ ਗਰੁੱਪ ਵਿੱਚ ਸੁਹਾਨੀ ਨੇ 89% ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਸਮਿ੍ਤੀ ਨੇ 87% ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਸ਼ਬਦ ਪਾਠਕ ਨੇ 86.6% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ 89 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਸਫਲਤਾ 'ਤੇ ਵਧਾਈ ਦਿੱਤੀ |
ਏ. ਐੱਨ. ਗੁਜਰਾਲ ਦਾ 12ਵੀਂ ਜਮਾਤ ਦਾ ਨਤੀਦਾ ਰਿਹਾ ਸ਼ਾਨਦਾਰ
ਜਲੰਧਰ, (ਪਵਨ ਖਰਬੰਦਾ)-ਏ ਐਨ ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਦਾ ਸ਼ਾਨਦਾਰ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਆਰਟਸ ਗਰੁੱਪ 'ਚ ਸਕੂਲ ਦੀ ਵਿਦਿਆਰਥਣ ਨੇਹਾ ਨੇ 90.6 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ | ਸਾਕਸ਼ੀ ਨੇ 83 ਫ਼ੀਸਦੀ ਅੰਕ ਲੈ ਕੇ ਸਕੂਲ 'ਚ ਦੂਸਰਾ ਤੇ ਲਕਸ਼ੇ ਨੇ 76.4 ਲੈ ਕੇ ਆਰਟਸ ਸਟਰੀਮ 'ਚ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਹੀ ਕਾਮਰਸ ਸਟਰੀਮ ਦੀ ਵਿਦਿਆਰਥਣ ਜੋਤੀ ਨੇ 86.2 ਫੀਸਦੀ ਅੰਕ ਪ੍ਰਾਪਤ ਕੀਤੇ | ਗਗਨਦੀਪ ਸਿੰਘ ਨੇ 83.6 ਅਤੇ ਰਤਨ ਨੇ 83 ਫ਼ੀਸਦੀ ਅੰਕ ਹਾਸਲ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਡਾਇਰੈਕਟਰ ਸ਼ਰੀਮਤੀ ਨਵਿਤਾ ਜੋਸ਼ੀ ਅਤੇ ਪਿ੍ੰਸੀਪਲ ਜੀਵਨ ਜੋਤੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਏ.ਪੀ.ਜੇ. ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਆਪਣੀ ਵੱਖਰੀ ਛਾਪ ਛੱਡੀ
ਜਲੰਧਰ, (ਪਵਨ ਖਰਬੰਦਾ)-ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ ਜਲੰਧਰ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੱਕ ਵਾਰ ਫਿਰ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਨਿਰੰਤਰ ਯਤਨਾਂ ਦੇ ਨਾਲ-ਨਾਲ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਮਰਥਨ ਨੂੰ ਦਰਸਾਉਂਦੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਮੈਡੀਕਲ ਸਟਰੀਮ ਵਿੱਚ ਅਰਨਵ ਗੁਪਤਾ ਨੇ ਪ੍ਰਭਾਵਸ਼ਾਲੀ 97.4% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਕਿ੍ਤਿਕਾ ਗੁਪਤਾ ਨੇ 96.4% ਅੰਕਾਂ ਨਾਲ ਅਤੇ ਰਿਧੀਮਾਨ ਰਾਏ ਨੇ 91.6% ਅੰਕਾਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ | ਨਾਨ-ਮੈਡੀਕਲ ਸਟਰੀਮ ਵਿੱਚ ਆਰੂਣੀ ਬਾਂਸਲ ਨੇ 93.8% ਅੰਕ ਪ੍ਰਾਪਤ ਕੀਤੇ ਜਦੋਂ ਕਿ ਪ੍ਰਣਵੀ ਬਜਾਜ ਨੇ 93.2% ਅਤੇ ਗੋਰਾਂਸ਼ ਬਾਹਰੀ ਨੇ 92.4% ਅੰਕ ਪ੍ਰਾਪਤ ਕੀਤੇ | ਕਾਮਰਸ ਸਟਰੀਮ ਵਿੱਚ ਵੀ ਸ਼ਾਨਦਾਰ ਸਫਲਤਾ ਦਰਜ ਕੀਤੀ ਗਈ, ਜਿਸ ਵਿੱਚ ਭੂਰਵੀ ਮਦਾਨ ਨੇ 98.4%, ਰਿਧੀ ਖੱਟਰ ਨੇ 97.6% ਅਤੇ ਅਨਾਹਤ ਪਾਲ ਨੇ 96.2% ਅੰਕ ਪ੍ਰਾਪਤ ਕੀਤੇ | ਹਿਊਮੈਨਿਟੀਜ਼ ਸਟਰੀਮ ਵਿੱਚ ਅੰਜਨੀ ਚਤਰਥ ਨੇ 90.8%, ਜਾਨਵੀ ਸ਼ਰਮਾ ਨੇ 89.6% ਅਤੇ ਅਸਮੀ ਬਖਸ਼ੀ ਨੇ 89.2% ਅੰਕ ਪ੍ਰਾਪਤ ਕੀਤੇ | ਸਕੂਲ ਦੇ ਪਿ੍ੰਸੀਪਲ ਯਸ਼ਪਾਲ ਸ਼ਰਮਾ ਨੇ ਸ਼ਾਨਦਾਰ ਨਤੀਜਿਆਂ ਲਈ ਸਾਰੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪ੍ਰਬੰਧਨ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ |
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦਾ ਨਤੀਜਾ ਰਿਹਾ ਸ਼ਾਨਦਾਰ
ਜਲੰਧਰ, (ਪਵਨ ਖਰਬੰਦਾ)-ਸੀ.ਬੀ.ਐਸ.ਸੀ. ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ¢ ਪ੍ਰਬੰਧਕਾਂ ਨੇ ਦੱਸਿਆ ਕਿ 12ਵੀਂ ਜਮਾਤ ਦੇ ਓਵਰਆਲ ਨਤੀਜਿਆਂ ਵਿੱਚ ਕਾਮਰਸ ਸਟਰੀਮ ਦੀ ਵਿਦਿਆਰਥਣ ਸਿਮਰਨ ਕÏਰ ਨੇ 89.8% ਅੰਕ ਪ੍ਰਾਪਤ ਕਰਕੇ ਪਹਿਲਾ, ਪਰਮਪ੍ਰੀਤ ਕÏਰ ਨੇ 89% ਅੰਕ ਲੈ ਕੇ ਦੂਸਰਾ ਅਤੇ ਸਾਇੰਸ ਸਟਰੀਮ ਤੋਂ ਮਨਵੀਰ ਕੌਰ ਬੰਗਰ ਨੇ 88.8% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ¢ ਇਸ ਤੋਂ ਇਲਾਵਾ ਵੱਖ-ਵੱਖ ਸਟਰੀਮ ਅਨੁਸਾਰ ਸਾਇੰਸ ਸਟਰੀਮ 'ਚੋ ਮਨਵੀਰ ਕÏਰ ਬੰਗਰ ਨੇ 88.8% ਅੰਕ ਪ੍ਰਾਪਤ ਕਰਕੇ ਪਹਿਲਾ,ਤਮੰਨਾ ਨੇ 73.2% ਅੰਕ ਲੈ ਕੇ ਦੂਜਾ, ਸਿਮਰਨ ਅਤੇ ਹਰਵੀਰ ਸਿੰਘ ਫਗੂਰਾ ਨੇ 71% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ¢ ਕਾਮਰਸ ਸਟਰੀਮ ਵਿਚ ਸਿਮਰਨ ਕÏਰ ਨੇ 89.8% ਅੰਕ ਪ੍ਰਾਪਤ ਕਰਕੇ ਪਹਿਲਾ , ਪਰਮਪ੍ਰੀਤ ਕÏਰ ਨੇ 89.8 % ਅੰਕ ਲੈ ਕੇ ਦੂਸਰਾ ਅਤੇ ਕਰਨਦੀਪ ਸਿੰਘ ਨੇ 87.2% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ¢ ਕਰਨਦੀਪ (ਕਾਮਰਸ ) ਨੇ ਅੰਗਰੇਜ਼ੀ ਵਿਚ 97 ਅੰਕ ਹਾਸਿਲ ਕੀਤੇ¢ ਆਰਟਸ ਸਟਰੀਮ 'ਚੋ ਗੁਰਪ੍ਰੀਤ ਕੌਰ ਨੇ 88.6%, ਜਸਲੀਨ ਕੌਰ ਨੇ 86.4%, ਮੇਘਾ ਨੇ 84.8% ਅੰਕ ਪ੍ਰਾਪਤ ਕਰਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ¢ ਇਸ ਤੋਂ ਇਲਾਵਾ ਹਰਸਿਮਰਨ ਕੌਰ ਨੇ 83.8%, ਹਰਪ੍ਰੀਤ ਕÏਰ ਨੇ 82% ਅਤੇ ਵੈਸ਼ਨਵੀ ਅਰੋੜਾ ਨੇ 80.4% ਅੰਕ ਪ੍ਰਾਪਤ ਕਰਕੇ ਆਰਟਸ ਸਟਰੀਮ ਵਿੱਚ ਚੌਥਾ, ਪੰਜਵਾਂ ਅਤੇ ਛੇਵਾਂ ਸਥਾਨ ਪ੍ਰਾਪਤ ਕੀਤਾ¢ ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਮਿਨਹਾਸ ਅਤੇ ਪਿ੍ੰਸੀਪਲ ਨੀਤੂ ਜੇਠੀ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੱਤੀਆਂ¢ ਉਨ੍ਹਾਂ ਨੇ ਵਿਦਿਆਰਥੀਆਂ ਦੀ ਸਫ਼ਲਤਾ ਲਈ ਸਾਰੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦੀ ਵੀ ਖੂਬ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ¢
ਸ਼ਿਵ ਜੋਤੀ ਪਬਲਿਕ ਸਕੂਲ
ਜਲੰਧਰ, (ਪਵਨ ਖਰਬੰਦਾ)- ਸ਼ਿਵ ਜਯੋਤੀ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਪ੍ਰਬੰਧਕਾਂ ਨੇ ਦੱਸਿਆ ਕਿ ਕਾਮਰਸ ਸਟਰੀਮ ਵਿੱਚ ਇੱਕ ਹੋਣਹਾਰ ਵਿਦਿਆਰਥਣ ਰਿਤਿਕਾ ਭੱਲਾ ਨੇ 98.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ¢ ਰਿਤਿਕਾ ਭੱਲਾ ਨੇ ਬਿਜ਼ਨਸ ਸਟੱਡੀਜ਼ ਅਤੇ ਅਕਾਊਾਟੈਂਸੀ ਵਿੱਚ ਵੀ 100% ਅੰਕ ਪ੍ਰਾਪਤ ਕੀਤੇ¢ ਅਕਾਂਕਸ਼ਾ ਸਾਹਨੀ ਨੇ 95.8% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ
ਪ੍ਰਾਪਤ ਕੀਤਾ ਅਤੇ ਬਿਜ਼ਨਸ ਸਟੱਡੀਜ਼ ਵਿੱਚ ਵੀ 100% ਅੰਕ ਪ੍ਰਾਪਤ ਕੀਤੇ¢ ਧਿ੍ਤੀ, ਰੋਚਨਾ ਸ਼ਰਮਾ ਅਤੇ ਆਰਵ ਸਿੱਕਾ ਨੇ 95.4% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ¢ ਆਰਵ ਸਿੱਕਾ ਨੇ ਅਕਾਊਾਟੈਂਸੀ ਵਿੱਚ 100% ਅੰਕ ਪ੍ਰਾਪਤ ਕੀਤੇ ¢ ਮੈਡੀਕਲ ਸਟਰੀਮ ਵਿੱਚ ਪਰਿਧੀ ਸ਼ਰਮਾ ਨੇ 91% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ¢ ਪਲਕ ਕਸ਼ਯਪ ਨੇ 89.8% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਹਿਸ਼ਾ ਨੇ 89.4% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ¢ ਨਾਨ-ਮੈਡੀਕਲ ਸਟਰੀਮ ਵਿੱਚ ਅਰਸ਼ਿਤਾ ਚਾਵਲਾ ਨੇ 90% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਗਰਵਤ ਸ਼ਰਮਾ ਨੇ 89.4% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ¢ ਗਰਵਤ ਸ਼ਰਮਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ਵਿੱਚ ਵੀ 100% ਅੰਕ ਪ੍ਰਾਪਤ ਕੀਤੇ ¢ ਵੰਸ਼ਿਕਾ ਨੇ 86.6% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ¢ ਹਿਊਮੈਨਿਟੀਜ਼ ਸਟ੍ਰੀਮ ਵਿੱਚ ਯਸ਼ਿਕਾ ਸੈਣੀ ਨੇ 89.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ¢ ਦੀਪਾਂਸ਼ੀ ਸੇਠ ਨੇ 85.4% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ¢ ਜਸਵਿੰਦਰ ਕੌਰ ਨੇ 83% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ¢ ਪਿ੍ੰਸੀਪਲ ਪ੍ਰਵੀਨ ਸੈਲੀ ਨੇ 12ਵੀਂ ਬੋਰਡ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ¢ ਉਨ੍ਹਾਂ ਦੱਸਿਆ ਕਿ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਹਿਊਮੈਨਿਟੀਜ਼ ਸਟ੍ਰੀਮ ਦੇ 19 ਵਿਦਿਆਰਥੀਆਂ ਨੇ 89.5% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਤੇ 19 ਹੋਰ ਵਿਦਿਆਰਥੀਆਂ ਨੇ 84.5% ਅਤੇ 89.4% ਦੇ ਵਿਚਕਾਰ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਅੰਸ਼ ਕੋਚਰ ਨੇ ਅਕਾਊਾਟੈਂਸੀ ਵਿੱਚ 100% ਅੰਕ ਪ੍ਰਾਪਤ ਕੀਤੇ ਅਤੇ ਦਿਵਯਾਂਸ਼ ਨੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ 100% ਅੰਕ ਪ੍ਰਾਪਤ ਕੀਤੇ ¢ ਸਕੂਲ ਦੇ ਪ੍ਰਬੰਧਕਾਂ ਨੇ ਸਾਰੇ ਸਫਲ ਵਿਦਿਆਰਥੀਆਂ, ਸਲਾਹਕਾਰ ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਬੋਰਡ ਪ੍ਰੀਖਿਆ ਨਤੀਜਿਆਂ ਲਈ ਦਿਲੋਂ ਵਧਾਈਆਂ ਦਿੱਤੀਆਂ¢
ਸੁਆਮੀ ਸੰਤ ਦਾਸ ਪਬਲਿਕ ਸਕੂਲ
ਜਲੰਧਰ, (ਐੱਮ. ਐੱਸ. ਲੋਹੀਆ) -ਸੁਆਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਦੇ ਵਿਦਿਆਰਥੀਆਂ ਨੇ 12ਵੀਂ ਸੀ.ਬੀ.ਐੱਸ.ਈ. ਬੋਰਡ ਨਤੀਜੇ 2026 'ਚ ਅਕਾਦਮਿਕ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮਹਿਕਪ੍ਰੀਤ ਕੌਰ ਨੇ ਕਾਮਰਸ ਸਟ੍ਰੀਮ 'ਚ ਸਭ ਤੋਂ ਵੱਧ 98.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸ਼ਹਿਰ ਭਰ 'ਚ ਪਹਿਲਾ ਸਥਾਨ ਹਾਸਲ ਕੀਤਾ | ਨਾਨ ਮੈਡੀਕਲ ਸਟ੍ਰੀਮ 'ਚ ਅੰਸ਼ਕਾ 95.6 ਪ੍ਰਤੀਸ਼ਤ ਅੰਕਾਂ ਨਾਲ ਦੂਜੇ ਸਥਾਨ ਤੇ ਸੋਮਿਲ ਗੋਯੰਦੀ ਨੇ 95.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਮੈਡੀਕਲ ਸਟ੍ਰੀਮ 'ਚ ਜਪਜੀ ਕੌਰ ਅਤੇ ਵਿਰਾਨ ਮੱਟੂ ਨੇ 93.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਕਾਮਰਸ ਸਟ੍ਰੀਮ 'ਚ ਤਨੁਸ਼ ਅਰੋੜਾ ਨੇ 91.4 ਪ੍ਰਤੀਸ਼ਤ ਅੰਕਾਂ ਨਾਲ ਦੂਸਰਾ ਸਥਾਨ ਅਤੇ ਪਾਰਥ ਕਾਲੀਆ ਨੇ 91 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਏ.ਆਈ.ਐੱਸ.ਐੱਸ.ਈ 2026 'ਚ 119 ਨੇ ਹਿੱਸਾ ਲਿਆ, ਜਿਸ 'ਚੋਂ 17 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਅਤੇ ਇਸ ਤੋਂ ਵੀ ਵੱਧ ਅੰਕ ਪ੍ਰਾਪਤ ਕੀਤੇ | 59 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਅੰਗਰੇਜ਼ੀ, ਸਾਇਕੋਲੋਜੀ ਤੇ ਅਕਾਊਾਟਸ ਵਿਸ਼ਿਆਂ 'ਚ ਸੰਪੂਰਨ 100 ਅੰਕ ਹਾਸਲ ਕੀਤੇ | ਕੰਪਿਊਟਰ ਸਾਇੰਸ ਤੇ ਬਿਜ਼ਨਸ ਸਟੱਡੀ 'ਚ 99 ਅੰਕ ਅਤੇ ਕੈਮਿਸਟਰੀ, ਹਿਸਾਬ ਇਕਨੋਮਿਕਸ ਤੇ ਪੇਂਟਿੰਗ 'ਚ 98 ਅੰਕ ਪ੍ਰਾਪਤ ਕੀਤੇ ਹਨ | ਜੀਵ ਵਿਗਿਆਨ 'ਚ 97 ਅਤੇ ਫਿਜ਼ਿਕਸ 'ਚ 96 ਅੰਕ ਹਾਸਲ ਕੀਤੇ | ਸਕੂਲ ਦੇ ਪ੍ਰਧਾਨ ਸੁਆਮੀ ਸ਼ਾਂਤਾਨੰਦ ਅਤੇ ਪਿ੍ੰਸੀਪਲ ਡਾ. ਸੋਨੀਆ ਮਾਗੋ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵੱਧਣ ਦੀ ਅਸੀਸ ਦਿੱਤੀ |
ਇੰਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ
ਜਲੰਧਰ, (ਪਵਨ ਖਰਬੰਦਾ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਵਲੋਂ ਹਰ ਸਾਲ ਦੀ ਤਰ੍ਹਾਂ ਐਲਾਨੇ ਗਏ 2025-26 ਦੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਰੋਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਿਲ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ | ਗ੍ਰੀਨ ਮਾਡਲ ਟਾਊਨ ਵਿੱਚ ਕਾਮਰਸ ਸਟਰੀਮ ਦੀ ਵਿਦਿਆਰਥਣ ਮਾਹੀ ਮੁਟਨੇਜਾ ਨੇ 98% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਟਾਪ ਕੀਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਲੋਹਾਰਾਂ ਬ੍ਰਾਂਚ ਵਿੱਚ ਹਿਊਮੈਨਿਟੀਜ਼ ਸਟਰੀਮ ਵਿੱਚ ਸਰਗੁਨ ਅਰੋੜਾ ਨੇ 97.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ | ਇਸਦੇ ਨਾਲ ਹੀ ਨੂਰਪੁਰ ਕੈਂਪਸ ਵਿੱਚ ਨਵਲੀਨ ਨੇ ਕਾਮਰਸ ਵਿੱਚ 97.2% ਅੰਕ ਪ੍ਰਾਪਤ ਕਰਕੇ ਟਾਪ ਕੀਤਾ | ਗ੍ਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਕਾਮਰਸ ਵਿੱਚ ਅਰਸ਼ ਬੱਤਰਾ ਨੇ 97.2% ਅਤੇ ਮਾਧਵ ਕੁਮਾਰ ਨੇ 97% ਅੰਕ ਪ੍ਰਾਪਤ ਕੀਤੇ | ਨਾਨ-ਮੈਡੀਕਲ ਵਿੱਚ ਮਾਨਿਆ ਨੇ 94.8%, ਹਰਅਗਮ ਸਿੰਘ ਪਸਰਿਚਾ ਨੇ 94.6% ਅਤੇ ਤਾਨਿਸ਼ ਸ਼ਰਮਾ ਨੇ 94.4% ਅੰਕ ਹਾਸਲ ਕੀਤੇ | ਮੈਡੀਕਲ ਸਟਰੀਮ ਵਿੱਚ ਨਿਲੇਸ਼ ਦੱਤਾ ਅਤੇ ਪਿ੍ਆਂਸ਼ੂ ਬਾਂਗੜ ਨੇ 94.6% ਜਦਕਿ ਭੂਵੀ ਕੈਂਥ ਨੇ 92% ਅੰਕ ਪ੍ਰਾਪਤ ਕੀਤੇ | ਲੋਹਾਰਾਂ ਕੈਂਪਸ ਵਿੱਚ ਕਾਮਰਸ ਵਿੱਚ ਵੈਭਵ ਚੌਹਾਨ ਨੇ 95.4% ਅਤੇ ਬਲਜੀਤ ਮਹੇ ਨੇ 94.8% ਅੰਕ ਹਾਸਲ ਕੀਤੇ | ਭਵਿਆ ਮਾਗੋ ਨੇ ਹਿਊਮੈਨਿਟੀਜ਼ ਵਿੱਚ 93% ਅੰਕ ਪ੍ਰਾਪਤ ਕੀਤੇ | ਨੂਰਪੁਰ ਕੈਂਪਸ ਵਿੱਚ ਗੁਰੁਨਯਮ ਨੇ 94.2% ਅਤੇ ਆਰਟਸ ਵਿੱਚ ਅਨੁਰੀਤ ਨੇ 93.8% ਅੰਕ ਪ੍ਰਾਪਤ ਕਰਕੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ | ਉਨ੍ਹਾਂ ਦੱਸਿਆ ਕਿ ਕੁੱਲ 18 ਵਿਦਿਆਰਥੀਆਂ ਨੇ 95% ਤੋਂ ਵੱਧ, 76 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ 209 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ | ਵੱਖ-ਵੱਖ ਵਿਸ਼ਿਆਂ ਵਿੱਚ ਕੁੱਲ 18 ਵਿਦਿਆਰਥੀਆਂ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ | ਵੱਖ-ਵੱਖ ਵਿਸ਼ਿਆਂ ਵਿੱਚ ਕੱਥਕ ਡਾਂਸ ਵਿੱਚ 5 ਵਿਦਿਆਰਥੀਆਂ ਨੇ, ਮਾਰਕੀਟਿੰਗ ਵਿੱਚ 3, ਪੇਂਟਿੰਗ ਵਿੱਚ 2, ਇਨਫੋਰਮੇਸ਼ਨ ਪ੍ਰੈਕਟਿਸ ਵਿੱਚ 2, ਪੰਜਾਬੀ ਵਿੱਚ 2, ਮੈਥ ਵਿੱਚ 1, ਜਿਓਗ੍ਰਾਫੀ ਵਿੱਚ 1, ਬਿਜ਼ਨਸ ਸਟਡੀਜ਼ ਵਿੱਚ 1 ਅਤੇ ਸੋਸ਼ਿਓਲੋਜੀ ਵਿੱਚ 1 ਵਿਦਿਆਰਥੀ ਨੇ 100 ਵਿੱਚੋਂ 100 ਅੰਕ ਹਾਸਲ ਕੀਤੇ | ਤਿੰਨਾਂ ਸਕੂਲਾਂ ਦੇ ਪਿ੍ੰਸੀਪਲ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਕੁਮਾਰੀ ਸ਼ਾਲੂ ਸਹਿਗਲ (ਲੋਹਾਰਾਂ), ਸ੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਸ੍ਰੀਮਤੀ ਜਸਮੀਤ ਬਖ਼ਸ਼ੀ (ਨੂਰਪੁਰ ਰੋਡ) ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕੀਤਾ | ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੋਰੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ 'ਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |
ਆਈਵੀ ਵਰਲਡ ਸਕੂਲ
ਜਲੰਧਰ, (ਪਵਨ ਖਰਬੰਦਾ)-ਵਾਸਲ ਐਜੂਕੇਸ਼ਨ ਦੀ ਅਗਵਾਈ ਹੇਠ ਆਈਵੀ ਵਰਲਡ ਸਕੂਲ ਸੀ.ਬੀ.ਐੱਸ.ਈ. ਗ੍ਰੇਡ ਬਾਰ੍ਹਵੀਂ ਬੋਰਡ ਪ੍ਰੀਖਿਆਵਾਂ ਵਿਚ ਆਪਣੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜੋ ਕਿ ਇਕ ਵਾਰ ਫਿਰ ਸਕੂਲ ਦੀ ਅਕਾਦਮਿਕ ਉੱਤਮਤਾ ਅਤੇ ਸੰਪੂਰਨ ਵਿਕਾਸ ਦੀ ਵਿਰਾਸਤ ਦੀ ਪੁਸ਼ਟੀ ਕਰਦਾ ਹੈ¢ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਨੇ ਇਸ ਸਾਲ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਦੇ ਹੋਏ 98.2% ਦਾ ਸਰਵੋਚ ਸਕੋਰ ਦਰਜ ਕੀਤਾ ¢ ਇਹ ਨਤੀਜਾ ਵਿਦਿਆਰਥੀਆਂ ਦੀ ਕਠੋਰ ਮਿਹਨਤ, ਨਿਯਮਿਤ ਅਭਿਆਸ ਅਤੇ ਅਨੁਸ਼ਾਸਿਤ ਦਿ੍ਸ਼ਟੀਕੋਣ ਨੂੰ ਦਰਸਾਉਂਦਾ ਹੈ¢ ਵਿਸ਼ੇਸ਼ ਗੱਲ ਇਹ ਰਹੀ ਕਿ 11% ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਹਾਸਿਲ ਕੀਤੇ ਅਤੇ 26% ਨੇ 90% ਜਾਂ ਇਸ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਅਕਾਦਮਿਕ ਖੇਤਰ ਵਿੱਚ ਨਵਾਂ ਮਾਪਦੰਡ ਸਥਾਪਿਤ ਕੀਤਾ ¢ ਇਹ ਵਿਸ਼ੇਸ਼ ਪ੍ਰਾਪਤੀਆਂ ਸਕੂਲ ਦੇ ਪ੍ਰੇਰਣਾਦਾਇਕ ਅਕਾਦਮਿਕ ਮਾਹੌਲ, ਅਧਿਆਪਕਾਂ ਦੀ ਸਮਰਪਿਤ ਮਦਦ ਅਤੇ ਮਾਪਿਆਂ ਦੇ ਅਟੁੱਟ ਸਹਿਯੋਗ ਦਾ ਪ੍ਰਤੀਕ ਹਨ¢ ਇਹ ਸਫ਼ਲਤਾ ਆਈ ਵੀ ਵਰਲਡ ਸਕੂਲ ਦੀ ਉਸ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ, ਜਿਸ ਦਾ ਉਦੇਸ਼ ਹਰ ਵਿਦਿਆਰਥੀ ਵਿੱਚ ਉੱਚ ਸੋਚ, ਆਤਮਵਿਸ਼ਵਾਸ ਅਤੇ ਕਾਮਯਾਬੀ ਦੀ ਲਗਨ ਪੈਦਾ ਕਰਨਾ ਹੈ ¢ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ ਪ੍ਰਧਾਨ ਈਨਾ ਵਾਸਲ, ਸੀਈਓ ਸ਼੍ਰੀ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਫੈਕਲਟੀ ਮੈਂਬਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ¢ ਉਨ੍ਹਾਂ ਨੇ ਸਿਖਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਦਿ੍ੜ ਇਰਾਦੇ ਦੀ ਸ਼ਲਾਘਾ ਕੀਤੀ ਅਤੇ ਇਸ ਸ਼ਾਨਦਾਰ ਸਫਲਤਾ ਨੂੰ ਪ੍ਰਾਪਤ ਕਰਨ ਵਿੱਚ ਸਿੱਖਿਅਕਾਂ ਵਲੋਂ ਪ੍ਰਦਾਨ ਕੀਤੇ ਗਏ ਅਟੁੱਟ ਸਮਰਥਨ ਅਤੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ ¢ ਇਹ ਬੇਮਿਸਾਲ ਨਤੀਜੇ ਇਕ ਵਾਰ ਫਿਰ ਆਈਵੀ ਵਰਲਡ ਸਕੂਲ ਨੂੰ ਅਕਾਦਮਿਕ ਵਿਲੱਖਣਤਾ ਅਤੇ ਸਰਵਪੱਖੀ ਵਿਕਾਸ ਦੇ ਇੱਕ ਪ੍ਰਕਾਸ਼ ਵਜੋਂ ਸਥਾਪਿਤ ਕਰਦੇ ਹਨ, ਆਤਮਵਿਸ਼ਵਾਸੀ, ਸਮਰੱਥ ਅਤੇ ਭਵਿੱਖ ਲਈ ਤਿਆਰ ਵਿਅਕਤੀਆਂ ਨੂੰ ਆਕਾਰ ਦੇਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ¢
ਸੋੋਮਰਸੈਟ ਇੰਟਰਨੈਸ਼ਨਲ ਸਕੂਲ
ਜਲੰਧਰ, (ਪਵਨ ਖਰਬੰਦਾ)- ਸੋਮਰਸੈਟ ਇੰਟਰਨੈਸ਼ਨਲ ਸਕੂਲ ਬਾਰਵੀਂ ਜਮਾਤ ਦਾ ਸਾਲਾਨਾ ਨਤੀਜਾ 2026 ਬਹੁਤ ਹੀ ਸ਼ਾਨਦਾਰ ਤੇ ਕਾਬਿਲੇ-ਤਾਰੀਫ਼ ਰਿਹਾ | ਸਕੂਲ ਦੇ ਵਿਦਿਆਰਥੀਆਂ ਨੇ ਮਿਹਨਤ ਤੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਉੱਚ ਅੰਕ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਹਿਊਮੈਨਿਟੀਜ਼ ਵਿਭਾਗ 'ਚ ਮੇਘਾ ਨੇ 415 ਅੰਕ (83%) ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ | ਮਨਰਾਜ ਨੇ 413 ਅੰਕ (82.6%) ਨਾਲ ਦੂਸਰਾ ਤੇ ਦੀਪ ਕਰਨ ਨੇ 392 ਅੰਕ (78.4%) ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ¢ ਕਾਮਰਸ ਵਿਭਾਗ ਵਿੱਚ ਸੁਖਮਨੀ ਕੋਹਲੀ ਨੇ 413 ਅੰਕ (82.6%) ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ¢ ਚਾਹਤ ਨੇ 411 ਅੰਕ (82.2%) ਨਾਲ ਦੂਸਰਾ ਤੇ ਨਵਜੋਤ ਸਿੰਘ ਨੇ 402 ਅੰਕ (80.4%) ਨਾਲ ਤੀਸਰਾ ਸਥਾਨ ਹਾਸਿਲ ਕੀਤਾ¢ ਸਾਇੰਸ ਵਿਭਾਗ ਵਿੱਚ ਕੋਮਲਪ੍ਰੀਤ ਕੌਰ ਨੇ 390 ਅੰਕ (78%) ਨਾਲ ਪਹਿਲਾ ਸਥਾਨ ਹਾਸਲ ਕੀਤਾ¢ ਸੀਮਾ ਨੇ 376 ਅੰਕ (75.2%) ਨਾਲ ਦੂਸਰਾ ਤੇ ਜਸਨੂਰ ਕੌਰ ਨੇ 374 ਅੰਕ (74.8%) ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ¢ ਸਕੂਲ ਚੇਅਰਮੈਨ ਸ. ਮਹਿੰਦਰ ਸਿੰਘ, ਚੇਅਰਪਰਸਨ ਜਗਦੀਪ ਕੌਰ, ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਤੇ ਪਿ੍ੰਸੀਪਲ ਵਨੀਤਾ ਚੱਢਾ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਦਿਲੋਂ ਵਧਾਈ ਦਿੱਤੀ | ਸਕੂਲ ਪਿ੍ੰਸੀਪਲ ਅਤੇ ਸਟਾਫ਼ ਮੈਂਬਰਾਂ ਨੇ ਵੀ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਜਤਾਈ |
ਕੈਂਬਰਿਜ ਇਨੋਵੇਟਿਵ ਸਕੂਲ ਦੇ ਵਿਦਿਆਰਥੀਆਂ ਵਲੋਂ 12ਵੀਂ ਦੇ ਨਤੀਜੇ 'ਚ ਸਾਨਦਾਰ ਪ੍ਰਦਰਸ਼ਨ
ਜਲੰਧਰ, (ਪਵਨ ਖਰਬੰਦਾ)-ਸੀ.ਬੀ.ਐੱਸ.ਈ. ਵਲੋਂ ਆਯੋਜਿਤ ਆਲ ਇੰਡੀਆ ਸੀਨੀਅਰ ਸਕੂਲ ਸਰਟੀਫਿਕੇਟ ਪ੍ਰੀਖਿਆ ਵਿਚ ਵਿਦਿਆਰਥੀਆਂ ਵਲੋਂ 12ਵੀਂ ਜਮਾਤ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤੇ ਤੇ ਇਸ ਦੌਰਾਨ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਦਿਲੋਂ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ | ਪ੍ਰਬੰਧਕਾਂ ਨੇ ਦੱਸਿਆ ਕਿ ਕਲਾਸ 12ਵੀਂ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆਵਾਂ 202526 ਵਿਚ ਆਪਣੇ ਉਤਕਿ੍ਸ਼ਟ ਅਕਾਦਮਿਕ ਪ੍ਰਦਰਸ਼ਨ ਅਤੇ ਵਿਸ਼ੇਸ਼ ਉਪਲਬਧੀਆਂ ਨਾਲ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ | ਉਨ੍ਹਾਂ ਦੀ ਕਠਿਨ ਮਿਹਨਤ, ਦਿ੍ੜ ਨਿਸ਼ਚੇ ਅਤੇ ਉਤਕਿ੍ਸ਼ਟਤਾ ਪ੍ਰਤੀ ਸਮਰਪਣ ਨੇ ਪੂਰੇ ਸਕੂਲ ਪਰਿਵਾਰ ਨੂੰ ਮਾਣ ਅਤੇ ਖੁਸ਼ੀ ਨਾਲ ਭਰ ਦਿੱਤਾ | ਵਿਦਿਆਰਥੀਆਂ ਦੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਤੀਬਿੰਬ ਵੱਖ-ਵੱਖ ਵਿਸ਼ਿਆਂ ਵਿੱਚ ਪ੍ਰਾਪਤ ਕੀਤੇ ਗਏ ਪੂਰੇ ਅੰਕਾਂ ਰਾਹੀਂ ਵੀ ਦੇਖਣ ਨੂੰ ਮਿਲਿਆ | ਅੰਗਰੇਜ਼ੀ ਵਿੱਚ 10 ਵਿਦਿਆਰਥੀਆਂ ਨੇ 100 ਵਿਚੋਂ 100 ਅੰਕ ਹਾਸਲ ਕੀਤੇ, ਆਰਟੀਫੀਸ਼ਲ ਇੰਟੈਲੀਜੈਂਸ ਵਿਚ 9, ਸੰਗੀਤ (ਵੋਕਲ) ਵਿੱਚ 2, ਇਨਫੋਰਮੇਸ਼ਨ ਟੈਕਨੋਲੋਜੀ 'ਚ 1 ਅਤੇ ਲੀਗਲ ਸਟਡੀਜ਼ ਵਿਚ 1 ਵਿਦਿਆਰਥੀ ਨੇ ਪੂਰੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਹ ਸ਼ਾਨਦਾਰ ਸਫ਼ਲਤਾਵਾਂ ਵਿਦਿਆਰਥੀਆਂ ਦੀ ਲਗਨ, ਅਡੋਲ ਮਿਹਨਤ ਅਤੇ ਉਤਕਿ੍ਸ਼ਟਤਾ ਪ੍ਰਤੀ ਉਨ੍ਹਾਂ ਦੇ ਜਜ਼ਬੇ ਦਾ ਪ੍ਰਮਾਣ ਹਨ | ਸਕੂਲ ਸਮੂਹ ਵਿਦਿਆਰਥੀਆਂ ਦੀ ਸੱਚੀ ਮਿਹਨਤ ਅਤੇ ਸ਼ਾਨਦਾਰ ਉਪਲਬਧੀਆਂ ਦੀ ਦਿਲੋਂ ਸ਼ਲਾਘਾ ਕਰਦਾ ਹੈ ਅਤੇ ਉਨ੍ਹਾਂ ਨੂੰ ਇਸ ਕਾਬਿਲ-ਏ-ਤਾਰੀਫ਼ ਸਫਲਤਾ ਲਈ ਮੁੜ ਤੋਂ ਹਾਰਦਿਕ ਵਧਾਈ ਦਿੰਦਾ ਹੈ | ਉਨ੍ਹਾਂ ਦੀ ਇਹ ਸਫਲਤਾ ਹੋਰ ਨੌਜਵਾਨ ਵਿਦਿਆਰਥੀਆਂ ਲਈ ਵੀ ਵੱਡੇ ਸੁਪਨੇ ਦੇਖਣ, ਕਠਿਨ ਮਿਹਨਤ ਕਰਨ ਅਤੇ ਜੀਵਨ ਵਿੱਚ ਚਮਕਦਾਰ ਸਫਲਤਾ ਹਾਸਲ ਕਰਨ ਲਈ ਪ੍ਰੇਰਣਾ ਦਾ ਸਰੋਤ ਬਣੇਗੀ |
ਸੇਂਟ ਸੋਲਜਰ ਗਰੁੱਪ
ਜਲੰਧਰ, (ਪਵਨ ਖਰਬੰਦਾ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਆਪਣੀ ਸਿੱਖਿਅਕ ਕਾਬਲੀਅਤ ਦਾ ਪ੍ਰਮਾਣ ਦਿੰਦਿਆਂ ਕੇਂਦਰੀ ਮਾਧਿਮਿਕ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨਵੀਂ ਦਿੱਲੀ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਗਰੁੱਪ ਦੀਆਂ ਸਾਰੀਆਂ ਸ਼ਾਖਾਵਾਂ ਦੇ ਵਿਦਿਆਰਥੀਆਂ ਨੇ ਸੁਪਰ ਮੈਡੀਕਲ, ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਸਮੇਤ ਵੱਖ-ਵੱਖ ਧਾਰਾਵਾਂ 'ਚ ਉੱਤਮ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਅਰਪਨ ਅਰੋੜਾ ਨੇ 98% ਅੰਕ ਪ੍ਰਾਪਤ ਕੀਤੇ, ਇਸ ਤੋਂ ਬਾਅਦ ਪ੍ਰੀਤਪਾਲ ਗੋਸਵਾਮੀ ਨੇ 97%, ਧ੍ਰੁਵ ਨੇ 96%, ਹਰਜਾਪ ਕੌਰ ਅਤੇ ਰਿਆਨਾ ਸੈਣੀ ਨੇ 95.8% ਅੰਕ ਪ੍ਰਾਪਤ ਕੀਤੇ | ਕਰਮਜੀਤ ਸਾਹਨੀ, ਸਪਰਸ਼ ਮਿੱਤਲ ਅਤੇ ਮਾਇਰਾ ਸਿੰਗਲਾ ਨੇ 94.8%, ਸਿਮਰਨਜੀਤ ਕੌਰ ਨੇ 94.2%, ਗੁਰਾਂਜਲ ਕੌਰ ਨੇ 94%, ਰਾਧਿਕਾ ਨੇ 93.4%, ਭਾਵਿਕਾ ਅਤੇ ਵੇਰੋਨਿਕਾ ਨੇ 93% ਅੰਕ, ਰਣਦੀਪ ਕੌਰ ਨੇ 92.4%, ਮਨਜੋਤ ਸਿੰਘ, ਅਮਨਦੀਪ ਕੌਰ, ਵਿਕਾਸ ਅਤੇ ਕਿ੍ਸ਼ ਸਰੀਨ ਨੇ 92.2%, ਪ੍ਰਭਲੀਨ ਕੌਰ ਅਤੇ ਬੋੰਡਾ ਨੀਰਜਾ ਨੇ 91.8%, ਸਹਜ, ਮੁਕੁਲ ਸ਼ਰਮਾ, ਨੈਂਸੀ, ਅਪਰਨਾ ਅਤੇ ਸ਼ਗੁਨ ਨੇ 91% ਅੰਕ, ਵਸੁਲ ਤਿਆਗੀ ਨੇ 90.8%, ਪ੍ਰਭਜੋਤ ਕੌਰ, ਵੈਸ਼ਣਵੀ ਪਾਠਕ ਅਤੇ ਪ੍ਰਭਸਿਮਰਨ ਕੌਰ ਨੇ 90.2% ਅੰਕ ਪ੍ਰਾਪਤ ਕੀਤੇ | ਜਦੋਂ ਕਿ ਨੂਰ ਚੌਧਰੀ, ਮਹਕ, ਅਭਿਸ਼ੇਕ, ਨਿਤਿਨ ਵਿਰਦੀ, ਮਹਕ ਅੰਗੋਤਰਾ, ਸਮਿ੍ੱਧੀ ਪਾਰਟੀ, ਸ਼ਾਇਨਾ ਚੌਧਰੀ ਅਤੇ ਜਪਨੀਤ ਕੌਰ ਨੇ 90% ਅੰਕ, ਜਸਲੀਨ ਕੌਰ, ਸ਼ੈਲਜਾ ਵਰਮਾ ਅਤੇ ਦੀਕਸ਼ਾ ਨੇ 88%, ਹਰਸਿਮਰਤ ਕੌਰ ਨੇ 86%, ਗਗਨਪ੍ਰੀਤ ਕੌਰ ਨੇ 83% ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਕਠਿਨ ਮਿਹਨਤ, ਅਧਿਆਪਕਾਂ ਦੇ ਨਿਰੰਤਰ ਮਾਰਗਦਰਸ਼ਨ ਅਤੇ ਮਾਪਿਆਂ ਦੇ ਅਟੁੱਟ ਸਹਿਯੋਗ ਦਾ ਨਤੀਜਾ ਹੈ | ਇਸ ਮੌਕੇ ਗਰੁੱਪ ਦੀ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਵਿਦਿਆਰਥੀਆਂ, ਮਾਪਿਆਂ, ਪਿ੍ੰਸੀਪਲਾਂ ਅਤੇ ਸਟਾਫ ਮੈਂਬਰਾਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਉਤਕਿ੍ਸ਼ਟਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚਮਕਦਾਰ, ਸਫਲ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ |
ਟੈਗੋਰ ਇੰਟਰਨਨੈਸ਼ਨਲ ਸਮਾਰਟ ਸਕੂਲ ਦੀ ਵਿਦਿਆਰਥਣ ਐਂਬਰ ਜੈਨ ਨੇ ਸਕੂਲ 'ਚ ਕੀਤਾ ਟਾਪ
ਜਲੰਧਰ, (ਪਵਨ ਖਰਬੰਦਾ)-ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਦੀ ਐਂਬਰ ਜੈਨ ਨੇ 12ਵੀਂ ਜਮਾਤ ਵਿੱਚ 94.6% ਨੰਬਰ ਲੈ ਕੇ ਸਕੂਲ 'ਚ ਟਾਪ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਅਨੰਦੀ ਨੇ 94%, ਹਰਸ਼ਿਤਾ ਨਾਰੰਗ ਨੇ 94%, ਖੁਸ਼ੀ ਮਨਚੰਦਾ ਨੇ 93.6%, ਪਿਊਸ਼ ਕਰਵਾਲ ਨੇ 90.8%, ਆਰਅਨ ਅਹੂਜਾ ਨੇ 90.2% ਪਾਰਥ ਨੇ 89.6%, ਪ੍ਰਾਚੀ ਨੇ 88.6%, ਜਪਨੀਤ ਕੌਰ ਨੇ 87.8%, ਕਾਸ਼ਵੀ ਨੇ 86.2%, ਰਾਘਵ ਖੁਰਾਨਾ ਨੇ 86%, ਹਰਮਨ ਨੇ 82%, ਪਿਊਸ਼ ਨੇ 80.8%, ਮੁਸਕਾਨ ਨੇ 80% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਤੋਂ ਇਲਾਵਾ 14 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 36 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਨਾਲ ਸਕੂਲ ਵਿੱਚ ਖੁਸ਼ੀ ਤੇ ਉਤਸ਼ਾਹ ਦਾ ਵਾਤਾਵਰਣ ਸੀ | ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਭੈ ਕੁਮਾਰ ਜੈਨ ਅਤੇ ਡਾਇਰੈਕਟਰ ਮੈਡਮ ਰੁਚਿਕਾ ਜੈਨ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉਚਾਈਆਂ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਹ ਸਫਲਤਾ ਉਹਨਾਂ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ |
ਲਾ-ਬਲਾਸਮ ਸਕੂਲ
ਜਲੰਧਰ, (ਪਵਨ ਖਰਬੰਦਾ)-ਲਾ ਬਲਾਸਮਜ਼ ਸਕੂਲ ਨੇ ਸੀ.ਬੀ.ਐਸ.ਈ. ਕਲਾਸ 12ਵੀਂ ਬੋਰਡ ਪ੍ਰੀਖਿਆ ਵਿੱਚ ਆਪਣੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਗੌਰਵ ਨਾਲ ਜਸ਼ਨ ਮਨਾਇਆ | ਇਹ ਕਾਬਿਲੇ-ਤਾਰੀਫ਼ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਦਿ੍ੜ ਨਿਸ਼ਚੇ ਅਤੇ ਹਰ ਸਟਰੀਮ ਵਿੱਚ ਅਕਾਦਮਿਕ ਸ਼੍ਰੇਸ਼ਠਤਾ ਨੂੰ ਦਰਸਾਉਂਦੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਸਾਇੰਸ ਸਟਰੀਮ (ਮੈਡੀਕਲ) ਦੀ ਤਮੰਨਾ ਗਰਗ ਨੇ 98.4% ਅਤੇ ਸਿਫ਼ਤ ਮੋਂਗਾ (ਨਾਨ-ਮੈਡੀਕਲ) ਨੇ 97% ਅੰਕ ਪ੍ਰਾਪਤ ਕੀਤੇ, ਜਦਕਿ ਕਾਮਰਸ ਸਟਰੀਮ ਦੇ ਅਰਪਿਤ ਪ੍ਰਸ਼ਾਰ ਨੇ 97.6% ਅੰਕ ਹਾਸਿਲ ਕੀਤੇ | ਹਿਊਮੈਨਿਟੀਜ਼ ਸਟਰੀਮ ਦੀ ਰੇਵਾ ਨੇ ਵੀ 97.6% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਕੁੱਲ 107 ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 31 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਹ ਨਤੀਜੇ ਸਕੂਲ ਦੀ ਅਕਾਦਮਿਕ ਮਹਾਨਤਾ ਅਤੇ ਸਰਵਾਂਗੀਣ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ | ਸਕੂਲ ਪ੍ਰਬੰਧਕ ਮੰਡਲ, ਪਿ੍ੰਸੀਪਲ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਇਸ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਤਮੰਨਾ ਗਰਗ, ਗਰਿਮਾ ਅਤੇ ਭਵਿਆ ਨੇ ਅੰਗਰੇਜ਼ੀ, ਕਬੀਰ, ਰਕਸ਼ਿਤਾ, ਕਰਮਬੀਰ ਅਤੇ ਨੇਹਮ ਨੇ ਆਰਟੀਫ਼ੀਸ਼ਲ ਇੰਟੈਲੀਜੈਂਸ, ਨੇਹਮ ਨੇ ਸਾਇਕੋਲੋਜੀ, ਅਰਪਿਤ ਪ੍ਰਸ਼ਾਰ ਨੇ ਮਾਰਕੀਟਿੰਗ ਅਤੇ ਤਮੰਨਾ ਗਰਗ ਨੇ ਬਾਇਓਲੋਜੀ 'ਚ ਪੂਰੇ ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕ ਨੇ ਇਨ੍ਹਾਂ ਸ਼ਾਨਦਾਰ ਨਤੀਜਿਆਂ 'ਤੇ ਖੁਸ਼ੀ ਪ੍ਰਗਟਾਈ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ |
ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਅਜੀਤ ਡੈਸਕ
14-05-2026