ਜਲੰਧਰ, 13 ਮਈ (ਐੱਮ. ਐੱਸ. ਲੋਹੀਆ)ਸੀ.ਬੀ.ਐੱਸ.ਈ. ਵਲੋਂ ਐਲਾਨ ਕੀਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਦੌਰਾਨ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ, ਜਲੰਧਰ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਪ੍ਰਧਾਨ ਮਹਿੰਦਰਜੀਤ ਸਿੰਘ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਦੀ ਸੁਚੱਜੀ ਨਿਗਰਾਨੀ ਹੇਠ ਚੱਲ ਰਹੇ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਕੁੱਲ 110 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 49 ਵਿਦਿਆਰਥੀਆਂ ਨੇ ਮੈਰਿਟ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਹਿਊਮੈਨਿਟੀਜ਼ ਗਰੁੱਪ 'ਚ ਪ੍ਰਾਚੀ ਸ਼ਰਮਾ ਨੇ 95 ਪ੍ਰਤੀਸ਼ਤ, ਨਿਰਜਰਾ ਨੇ 92.4 ਪ੍ਰਤੀਸ਼ਤ, ਜਸ਼ਨਪ੍ਰੀਤ ਸਿੰਘ ਨੇ 91 ਪ੍ਰਤੀਸ਼ਤ, ਜੀਆ ਸੱਗੂ ਨੇ 90.2 ਪ੍ਰਤੀਸ਼ਤ, ਕਾਮਰਸ ਗਰੁੱਪ 'ਚ ਖੁਸ਼ਲੀਨ ਕੌਰ ਨੇ 94.8 ਪ੍ਰਤੀਸ਼ਤ, ਜਸ਼ਨਜੋਤ ਸਿੰਘ ਨੇ 91 ਪ੍ਰਤੀਸ਼ਤ, ਸਹਿਜਲ ਸਿੰਘ ਨੇ 90.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਨਾਨ-ਮੈਡੀਕਲ ਗਰੁੱਪ 'ਚ ਰਹਿਤ ਕੌਰ ਸੇਠੀ ਨੇ 87.8 ਪ੍ਰਤੀਸ਼ਤ, ਮੈਡੀਕਲ ਗਰੁੱਪ 'ਚ ਸੰਜੀਵਨੀ ਨੇ 86 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੇਂਟਿੰਗ 'ਚ 99, ਅੰਗਰੇਜ਼ੀ ਟੀ.ਵੀ. 'ਚ 99, ਰਾਜਨੀਤੀ ਸ਼ਾਸਤਰ 'ਚ 93, ਲੇਖਾਕਾਰੀ 'ਚ 98, ਰਸਾਇਣ ਵਿਗਿਆਨ 'ਚ 81, ਸੰਗੀਤ 'ਚ 97, ਗਣਿਤ 'ਚ 88, ਸਰੀਰਕ ਸਿੱਖਿਆ 'ਚ 97, ਅਰਥ ਸ਼ਾਸਤਰ 'ਚ 94, ਵਪਾਰ ਅਧਿਐਨ 'ਚ 95, ਭੂਗੋਲ 'ਚ 93, ਭੌਤਿਕ ਵਿਗਿਆਨ 'ਚ 85, ਜੀਵ ਵਿਗਿਆਨ 'ਚ 89, ਪੰਜਾਬੀ 'ਚ 99 ਅਤੇ ਇਤਿਹਾਸ 'ਚ 98 ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਮੌਕੇ ਮਹਿੰਦਰਜੀਤ ਸਿੰਘ, ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਡਾ. ਐੱਚ. ਐੱਮ. ਹੁਰੀਆ, ਪਰਮਿੰਦਰ ਸਿੰਘ ਕਪੂਰਥਲਾ ਗਰੁੱਪ, ਜੋਗਿੰਦਰ ਸਿੰਘ ਗੁੰਬਰ, ਕੁਲਤਾਰਨ ਸਿੰਘ ਆਨੰਦ, ਗਗਨਦੀਪ ਸਿੰਘ ਸੇਠੀ, ਤੇਜਦੀਪ ਸਿੰਘ ਸੇਠੀ, ਐੱਚ.ਐੱਸ. ਭਸੀਨ, ਪਿ੍ੰਸੀਪਲ ਡਾ. ਅਪਰਣਾ ਮਹਿਤਾ, ਵਾਈਸ ਪਿ੍ੰਸੀਪਲ ਸ੍ਰੀਮਤੀ ਜੈਸਮੀਨ ਕੌਰ ਅਤੇ ਪ੍ਰੀਖਿਆ ਇੰਚਾਰਜ ਸ੍ਰੀਮਤੀ ਰੇਣੂਕਾ ਅੰਗਰੀਸ਼ ਅਤੇ ਸਕੂਲ ਸਟਾਫ਼ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |