28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਕਸੂਦਾਂ ਮੰਡੀ ਗੋਲੀਕਾਂਡ :ਲਾਲ ਟੀ-ਸ਼ਰਟ ਵਾਲਾ ਨÏਜਵਾਨ ਪੁਲਿਸ ਦੇ ਰਡਾਰ 'ਤੇ, ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 14-05-2026
ਮਕਸੂਦਾਂ 13 ਮਈ (ਸÏਰਵ ਮਹਿਤਾ)-ਨਵੀਂ ਮਕਸੂਦਾਂ ਸਬਜ਼ੀ ਮੰਡੀ ਵਿਚ ਫੜ੍ਹ ਨੂੰ ਲੈ ਕੇ ਬੀਤੇ ਦਿਨ ਪੁਲਿਸ ਦੀ ਮÏਜੂਦਗੀ ਵਿਚ ਚੱਲੀਆਂ ਗੋਲੀਆਂ ਦੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ¢ ਪੁਲਿਸ ਵਲੋਂ ਦੋਵਾਂ ਧਿਰਾਂ ਦੇ ਸਮਰਥਕਾਂ ਖ਼ਿਲਾਫ਼ ਕਰਾਸ ਪਰਚਾ ਦਰਜ ਕਰਦੇ ਹੋਏ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ 'ਤੇ ਹਮਲਾਵਰਾਂ ਦੀ ਪਹਿਚਾਨ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ¢ ਭਰੋਸੇਯੋਗ ਸੂਤਰਾਂ ਮੁਤਾਬਕ ਫਾਇਰਿੰਗ ਦੇਸੀ ਕੱਟੇ ਨਾਲ ਕੀਤੀ ਗਈ ਸੀ ਅਤੇ ਲਾਲ ਟੀ-ਸ਼ਰਟ ਪਹਿਨੇ ਇਕ ਨÏਜਵਾਨ ਦੀ ਪਹਿਚਾਨ ਪੁਲਿਸ ਦੇ ਹੱਥ ਲੱਗ ਚੁੱਕੀ ਹੈ, ਜਿਸ ਦੀ ਗਿ੍ਫ਼ਤਾਰੀ ਜਲਦ ਹੋ ਸਕਦੀ ਹੈ¢ ਜਾਣਕਾਰੀ ਮੁਤਾਬਿਕ ਮੰਗਲਵਾਰ ਸ਼ਾਮ ਮਕਸੂਦਾਂ ਸਬਜ਼ੀ ਮੰਡੀ ਵਿੱਚ ਫੜ੍ਹ ਦੀ ਪੰਜ ਫੁੱਟ ਜਗ੍ਹਾ ਨੂੰ ਲੈ ਕੇ ਭਾਜਪਾ ਆਗੂ ਤੇ ਆੜ੍ਹਤੀ ਮੋਨੂ ਪੁਰੀ ਅਤੇ ਨੰਨੀ-ਸੰਨੀ ਬੱਤਰਾ ਧਿਰ ਵਿਚਾਲੇ ਤਕਰਾਰ ਹੋ ਗਈ ਸੀ¢ ਦੋਵੇਂ ਪੱਖ ਆਪਣੇ ਸਮਰਥਕਾਂ ਸਮੇਤ ਮÏਕੇ 'ਤੇ ਮÏਜੂਦ ਸਨ ਅਤੇ ਥਾਣਾ ਮੁਖੀ ਰਾਕੇਸ਼ ਕੁਮਾਰ ਦੀ ਹਾਜ਼ਰੀ ਵਿੱਚ ਹੀ ਬਹਿਸ ਨੇ ਤਿੱਖਾ ਰੂਪ ਧਾਰ ਲਿਆ¢ ਦੇਖਦੇ ਹੀ ਦੇਖਦੇ ਹੰਗਾਮਾ ਗੋਲੀਬਾਰੀ ਵਿੱਚ ਤਬਦੀਲ ਹੋ ਗਿਆ, ਜਿਸ ਦÏਰਾਨ ਮੋਨੂ ਪੁਰੀ ਦੇ ਪੈਰ ਵਿੱਚ ਗੋਲੀ ਲੱਗੀ ਜਦਕਿ ਤਰੁਣ ਬਟਲਾ ਵੀ ਜ਼ਖ਼ਮੀ ਹੋ ਗਿਆ¢ ਤਰੁਣ ਬਟਲਾ ਦੂਜੇ ਪੱਖ ਦੇ ਸਮਰਥਕ ਵਜੋਂ ਮÏਕੇ 'ਤੇ ਮÏਜੂਦ ਸੀ¢ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਭੀੜ ਵਿੱਚ ਖੜ੍ਹੇ ਲਾਲ ਟੀ-ਸ਼ਰਟ ਵਾਲੇ ਨÏਜਵਾਨ ਨੇ ਦੋ ਫਾਇਰ ਕੀਤੇ ਸਨ¢ ਸੀ.ਸੀ.ਟੀ.ਵੀ. ਫੁਟੇਜ਼ ਵਿੱਚ ਉਹ ਸਪਸ਼ਟ ਤÏਰ 'ਤੇ ਨਜ਼ਰ ਆ ਰਿਹਾ ਹੈ¢ ਹਾਲਾਂਕਿ ਦੂਜੇ ਪੱਖ ਵਲੋਂ ਗੋਲੀ ਕਿਸ ਨੇ ਚਲਾਈ, ਇਸ ਬਾਰੇ ਅਜੇ ਤੱਕ ਕੋਈ ਪੱਕਾ ਸੁਰਾਗ ਨਹੀਂ ਮਿਲਿਆ¢ ਪੁਲਿਸ ਦਾ ਕਹਿਣਾ ਹੈ ਕਿ ਮÏਕੇ 'ਤੇ ਭਾਰੀ ਭੀੜ ਹੋਣ ਕਾਰਨ ਪਹਿਲੀ ਗੋਲੀ ਕਿਸ ਧਿਰ ਵੱਲੋਂ ਚਲਾਈ ਗਈ, ਇਹ ਸਪਸ਼ਟ ਨਹੀਂ ਹੋ ਸਕਿਆ¢ ਉੱਧਰ ਹਸਪਤਾਲ ਵਿਚ ਦਾਖ਼ਲ ਮੋਨੂ ਪੁਰੀ ਤੇ ਤਰੁਣ ਬਟਲਾ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ¢ ਪੁਲਿਸ ਵਲੋਂ ਦੋਵਾਂ ਨੂੰ ਜਲਦ ਪੁੱਛਗਿੱਛ ਲਈ ਤਲਬ ਕੀਤਾ ਜਾ ਸਕਦਾ ਹੈ¢ ਮਾਮਲੇ ਨੂੰ ਲੈ ਕੇ ਮੰਡੀ ਇਲਾਕੇ ਵਿੱਚ ਤਣਾਅ ਦਾ ਮਾਹÏਲ ਬਣਿਆ ਹੋਇਆ ਹੈ, ਜਦਕਿ ਪੁਲਿਸ ਨੇ ਸੁਰੱਖਿਆ ਵਜੋਂ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
Ad Position 24