28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 14-05-2026

ਪੰਜਾਬ ਸਕੂਲ ਸਿੱਖਿਆ ਬੋਰਡ
ਜਲੰਧਰ, 13 ਮਈ (ਪਵਨ ਖਰਬੰਦਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਤੇ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹੇ ਜਲੰਧਰ 'ਚ ਇਸ ਵਾਰ 19013 ਵਿਦਿਆਰਥੀਆਂ ਵਲੋਂ ਪ੍ਰੀਖਿਆ ਦਿੱਤੀ ਗਈ ਸੀ, ਜਿਨ੍ਹਾਂ 'ਚੋਂ 17138 ਵਿਦਿਆਰਥੀਆਂ ਵਲੋਂ ਇਹ ਪ੍ਰੀਖਿਆ ਪਾਸ ਕਰ ਲਈ ਗਈ ਤੇ ਜ਼ਿਲ੍ਹਾ ਜਲੰਧਰ ਦਾ ਨਤੀਜਾ ਇਸ ਵਾਰ 90.14 ਫ਼ੀਸਦੀ ਰਿਹਾ ਹੈ | ਜਾਣਕਾਰੀ ਅਨੁਸਾਰ ਬਲਿੱਸ ਪਬਲਿਕ ਸਕੂਲ ਸਰਾਭਾ ਨਗਰ ਸੰਤੋਖਪੁਰਾ ਦੀ ਵਿਦਿਆਰਥਣ ਸ਼ਰਨ ਰਾਣੀ ਪੁੱਤਰੀ ਰਾਕੇਸ਼ ਕੁਮਾਰ ਮਾਤਾ ਸ਼ਵੇਤਾ ਰਾਣੀ ਅਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਦੀ ਵਿਦਿਆਰਥਣ ਤੀਰਥ ਕੌਰ ਪੁੱਤਰੀ ਚੰਦਰ ਮੋਹਨ ਨੇ 500 'ਚੋਂ 487 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹੀ ਐੱਚ. ਐੱਮ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪਲਕ ਸੁਮਨ ਪੁਤਰੀ ਧਰਮਿੰਦਰ ਕੁਮਾਰ ਅਤੇ ਸਕੂਲ ਆਫ਼ ਐਮੀਨੈਂਸ ਕਰਤਾਰਪੁਰ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ ਜ਼ਿਲ੍ਹੇ 'ਚ ਦੂਸਰਾ ਸਥਾਨ ਹਾਸਿਲ ਕੀਤਾ | ਇਸੇ ਲੜੀ ਦੇ ਤਹਿਤ ਸਕੂਲ ਆਫ਼ ਐਮੀਨੈਂਸ ਆਦਮਪੁਰ ਦੇ ਵਿਦਿਆਰਥੀ ਪਵਨ ਕੁਮਾਰ ਪੁੱਤਰ ਰਾਮ ਦਿਆਲ ਨੇ 485 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹੀ ਦੇਵਰਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਧਿਆਰਥਣ ਪਰਤੀਕਸ਼ਾ ਪੂਰੀ ਪੁੱੱਤਰੀ ਸੰਜੀਵ ਪੂਰੀ ਨੇ 484 ਅੰਕ ਲੈ ਕੇ ਜ਼ਿਲ੍ਹੇ 'ਚ ਚੌਥਾ ਸਥਾਨ ਹਾਸਲ ਕੀਤਾ | ਸੀਨੀਅਰ ਸੈਕੰਡਰੀ ਸਕੂਲ ਮੈਰੀਟੋਰੀਅਸ ਜਲੰਧਰ ਦੀ ਵਿਦਿਆਰਥਣ ਖੁਸ਼ਬੂ ਪੁੱਤਰੀ ਅਸ਼ੋਕ ਬਾਲਾ ਨੇ ਵੀ 484 ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ ਚੌਥਾ ਸਥਾਨ ਹਾਸਲ ਕੀਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਜਲੰਧਰ ਦੇ ਵਿਦਿਆਰਥੀ ਪ੍ਰਥਮ ਪੁੱਤਰ ਵਿਨੋਦ ਕੁਮਾਰ ਨੇ 483 ਅੰਕ ਪ੍ਰਾਪਤ ਕੀਤੇ |
ਨਹਿਰੂ ਗਾਰਡਨ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਚਾਹਤ ਪੁੱਤਰੀ ਪ੍ਰੇਮ ਲਾਲ ਨੇ 482 ਅੰਕ ਪ੍ਰਾਪਤ ਕੀਤੇ ਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਜਲੰਧਰ ਦੀ ਵਿਦਿਆਰਥਣ 482 ਪ੍ਰਾਪਤ ਕਰਦੇ ਹੋਏ ਸਕੂਲ ਦੇ ਪਰਿਵਾਰਕ ਮੈਂਬਰਾਂ ਦਾ ਨਾਂਅ ਰੌਸ਼ਨ ਕੀਤਾ |
ਦੁਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ
ਜਲੰਧਰ, (ਪਵਨ ਖਰਬੰਦਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਦੌਰਾਨ ਅੱਜ ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦਾ 12ਵੀਂ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਪ੍ਰਬੰਧਕਾਂ ਨੇ ਦੱਸਿਆ ਕਿ ਆਰਟਸ ਗਰੁੱਪ ਦੀ ਮਹਿਕਦੀਪ ਕੌਰ ਨੇ 94.2 % ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਸਾਇੰਸ ਗਰੁੱਪ ਵਿੱਚੋਂ ਮੁਸਕਾਨ ਕੌਰ ਨੇ 89.6 ਪ੍ਰਤੀਸ਼ਤ ਲੈ ਕੇ ਪਹਿਲਾ ਅਤੇ ਕਾਮਰਸ ਗਰੁੱਪ ਦੇ ਰੋਹਨਪਰੀਤ ਨੇ 89 ਪ੍ਰਤੀਸ਼ਤ ਅੰਕ ਲੈ ਕੇ ਪਹਿਲੇ ਸਥਾਨ ਪ੍ਰਾਪਤ ਕੀਤਾ | ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੇ 55 ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਅਤੇ 14 ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਜਸਜੀਤ ਸਿੰਘ ਰਾਏ, ਪਿ੍ੰਸੀਪਲ ਸ.ਤੇਗਾ ਸਿੰਘ ਸੰਧੂ ਅਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਸੁਮਨ ਸਲਵਾਨ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੇ ਸੁਨਹਿਰੀ ਭਵਿੱਖ ਲਈ ਆਪਣੀਆਂ ਸ਼ੁਭ ਇਛਾਵਾਂ ਭੇਂਟ ਕੀਤੀਆਂ |
ਸੀ.ਟੀ. ਇੰਸਟੀਚਿਊਟ ਆਫ ਹਾਇਰ ਸਟੱਡੀਜ਼
ਜਲੰਧਰ, (ਜਸਪਾਲ ਸਿੰਘ)- ਸੀ.ਟੀ. ਇੰਸਟੀਚਿਊਟ ਆਫ ਹਾਇਰ ਸਟੱਡੀਜ਼ (ਸੀਨੀਅਰ ਸਕੈਂਡਰੀ ਵਿੰਗ) ਨੇ ਹਾਲ ਹੀ ਵਿੱਚ ਐਲਾਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12 ਜਮਾਤ ਦੇ ਨਤੀਜਿਆਂ ਵਿੱਚ 100% ਪਾਸ ਦਰ ਹਾਸਿਲ ਕਰਕੇ ਇੱਕ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ ¢ ਇਹ ਸ਼ਾਨਦਾਰ ਨਤੀਜਾ ਸੰਸਥਾ ਦੀ ਮਜ਼ਬੂਤ ਅਕਾਦਮਿਕ ਪ੍ਰਣਾਲੀ ਅਤੇ ਸਾਲ ਭਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਲਗਾਤਾਰ ਮਿਹਨਤ ਨੂੰ ਦਰਸਾਉਂਦਾ ਹੈ¢ ਕਾਮਰਸ ਸਟ੍ਰੀਮ ਦੀ ਵਿਦਿਆਰਥਣ ਹੰਸ਼ਿਕਾ 87% ਅੰਕ ਪ੍ਰਾਪਤ ਕਰਕੇ ਸਕੂਲ ਟਾਪਰ ਬਣੀ ¢ ਕਾਮਰਸ ਸਟ੍ਰੀਮ ਵਿੱਚ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿੱਥੇ ਹੰਸ਼ਿਕਾ ਤੋਂ ਬਾਅਦ ਮਨੀਸ਼ਾ ਸ਼ਰਮਾ ਨੇ 76% ਅੰਕ ਨਾਲ ਦੂਜਾ ਅਤੇ ਅਮਨ ਨੇ 71% ਅੰਕ ਨਾਲ ਤੀਜਾ ਸਥਾਨ ਹਾਸਲ ਕੀਤਾ ¢ ਹਿਊਮੈਨਿਟੀਜ਼ ਸਟ੍ਰੀਮ ਵਿੱਚ ਕਾਫੀ ਮੁਕਾਬਲਾ ਰਿਹਾ, ਜਿੱਥੇ ਲਿਆ ਸਹੋਤਾ ਨੇ 85% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ¢ ਉਸ ਤੋਂ ਬਾਅਦ ਅੰਸ਼ੀ ਯਾਦਵ (84%) ਅਤੇ ਨੰਦਨੀ ਥਾਪਰ (78%) ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ¢ ਮੈਡੀਕਲ ਸਟ੍ਰੀਮ ਵਿੱਚ ਗਗਨਦੀਪ ਕÏਰ ਨੇ 80% ਅੰਕ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮੋਨਿਕਾ (79%) ਅਤੇ ਭੂਮਿਕਾ (73%) ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ¢ ਨਾਨ-ਮੈਡੀਕਲ ਸਟ੍ਰੀਮ ਵਿੱਚ ਤਨਵੀਰ ਨੇ 79% ਅੰਕ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਨਵਿਆ (77%) ਅਤੇ ਨਵਲੀਨ (71%) ਨੇ ਅਗਲੇ ਸਥਾਨ ਪ੍ਰਾਪਤ ਕੀਤੇ ¢ ਸੰਸਥਾ ਦੀ ਪਿ੍ੰਸੀਪਲ ਡਾ. ਸੀਮਾ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਅਧਿਆਪਕਾਂ ਅਤੇ ਮਾਪਿਆਂ ਦੇ ਸਾਂਝੇ ਯਤਨਾਂ ਦੀ ਸਰਾਹਨਾ ਕੀਤੀ ¢

Ad Position 22
No active advertisement
ਪਿਛਲੀ ਖ਼ਬਰ ਮਕਸੂਦਾਂ ਮੰਡੀ ਗੋਲੀਕਾਂਡ :ਲਾਲ ਟੀ-ਸ਼ਰਟ ਵਾਲਾ ਨÏਜਵਾਨ ਪੁਲਿਸ ਦੇ ਰਡਾਰ 'ਤੇ, ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਪਰਚਾ ਦਰਜ ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ-ਮਾਮਲਾ ਦਰਜ
Ad Position 24