ਹੈਰੋਇਨ ਸਮੇਤ 2 ਵਿਅਕਤੀ ਕਾਬੂ-ਮਾਮਲਾ ਦਰਜ
ਅਜੀਤ ਡੈਸਕ
14-05-2026
ਜਸਪਾਲ ਸਿੰਘ ਦੀ ਅਗਵਾਈ 'ਚ ਐਸ. ਆਈ. ਨਰਿੰਦਰ ਸਿੰਘ ਤੇ ਸਾਥੀ ਪੁਲਿਸ ਕਰਮਚਾਰੀਆਂ ਵਲੋਂ ਲੱਧੇਵਾਲੀ ਯੂਨੀਵਰਸਿਟੀ ਮਾਰਗ 'ਤੇ ਗਸ਼ਤ ਕੀਤੀ ਜਾ ਰਹੀ ਸੀ | ਇਸੇ ਦੌਰਾਨ ਕਾਰ ਨੰ: ਪੀ. ਬੀ. 07 ਸੀ ਡੀ 1423 ਮਾਰਕਾ ਟਾਟਾ ਨੈਕਸਨ ਵਿਚ 2 ਵਿਅਕਤੀ ਪੁਲਿਸ ਨੂੰ ਦਿਖਾਈ ਦਿੱਤੇ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਏ ਤੇ ਰਸਤਾ ਬਦਲ ਕੇ ਉਨ੍ਹਾਂ ਨੇ ਕਾਰ ਨੂੰ ਤੇਜ਼ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਪਰ ਉਨ੍ਹਾਂ ਨੂੰ ਹਿੰਮਤ ਕਰਕੇ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ | ਪੁਲਿਸ ਅੜਿੱਕੇ ਚੜ੍ਹੇ ਵਿਅਕਤੀਆਂ ਦੀ ਪਛਾਣ ਵਿੱਕੀ ਹੰਸ ਪੁੱਤਰ ਰਤਨ ਲਾਲ ਵਾਸੀ 269 ਨੇੇੜੇ ਕਲਾਕ ਟਾਵਰ ਵਾਲਮੀਕਿ ਮੁਹੱਲਾ ਹੁਸ਼ਿਆਰਪੁਰ ਅਤੇ ਮੁਕੇਸ਼ ਟੰਡਨ ਉਰਫ ਸ਼ੈਂਕੀ ਪੁੱਤਰ ਰਵਿੰਦਰ ਕੁਮਰ ਵਾਸੀ ਮਕਾਨ ਨੰ: 2 ਡੰਡਲ ਮੁਹੱਲਾ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ | ਪੁਲਿਸ ਮੁਤਾਬਿਕ ਉਕਤ ਦੇ ਖਿਲਾਫ਼ ਐਨ. ਡੀ. ਪੀ. ਸੀ. ਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |