ਜਲੰਧਰ, 13 ਮਈ (ਅ.ਬ.) - ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਜਮਾਤ ਬਾਰ੍ਹਵੀਂ (ਸੈਸ਼ਨ 2025-26) ਦੇ ਸਾਲਾਨਾ ਪ੍ਰੀਖਿਆ ਨਤੀਜਿਆਂ ਵਿਚ ਮਾਨਵ ਸਹਿਯੋਗ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਸਕੂਲ ਦਾ ਨਤੀਜਾ 100% ਰਿਹਾ, ਜਿਸ ਕਾਰਨ ਪੂਰੇ ਸਕੂਲ ਕੈਂਪਸ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹÏਲ ਬਣ ਗਿਆ | ਸਕੂਲ ਦੀ ਹਿਊਮੈਨਿਟੀਜ਼ ਸਟ੍ਰੀਮ ਦੀ ਵਿਦਿਆਰਥਣ ਰੀਤੂ ਨੇ 93.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਕਾਮਰਸ ਸਟ੍ਰੀਮ ਦੀ ਵਿਦਿਆਰਥਣ ਜੈਸਮੀਨ ਕੌਰ ਨੇ 90.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਅਰਮਾਨਪ੍ਰੀਤ ਕੌਰ ਨੇ 90.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰੀਆ ਦਾਦਰ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ | ਸਾਇੰਸ ਸਟ੍ਰੀਮ ਵਿਚ ਮੋਹਿਤ ਡਾਂਗ ਨੇ 89.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ | ਲਵਪ੍ਰੀਤ ਕੌਰ ਤੇ ਹਰਸ਼ਿਤਾ ਨੇ ਕ੍ਰਮਵਾਰ 87.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਜਦਕਿ ਪਰਵਿੰਕਲ ਨੇ 85.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਮਹੱਤਵਪੂਰਨ ਸਫਲਤਾ ਹਾਸਲ ਕੀਤੀ | ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਸ੍ਰੀਮਤੀ ਸਪਨਾ ਕੁਮਾਰ ਨੇ ਇਸ ਉਪਲਬਧੀ 'ਤੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ |