ਅੰਮਿ੍ਤਸਰ, 13 ਮਈ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਗਰੀ ਦੇ ਸ਼ਾਸਤਰੀ ਨਗਰ ਲਾਰੈਂਸ ਰੋਡ ਇਲਾਕੇ ਵਿਚ ਦਿੱਲੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ (ਸਰਾਂ) ਵਿਖੇ ਚੇਅਰਮੈਨ ਭੁਪਿੰਦਰ ਸਿੰਘ ਖ਼ਾਲਸਾ ਜਲੰਧਰ ਵਲੋਂ ਸੰਗਤਾਂ ਦੀ ਸਹੂਲਤ ਲਈ ਵੀਲ੍ਹ ਚੇਅਰਾਂ, ਕੂੜੇਦਾਨ ਅਤੇ ਹੋਰ ਜ਼ਰੂਰੀ ਵਸਤੂਆਂ ਸਰਾਂ ਦੇ ਮੈਨੇਜਰ ਦੇ ਸਪੁਰਦ ਕੀਤੀਆਂ | ਇਸ ਮੌਕੇ ਚੇਅਰਮੈਨ ਖ਼ਾਲਸਾ ਨੇ ਕਿਹਾ ਕਿ ਅਗਲੇ ਹਫ਼ਤੇ ਹੋਰ ਵੀ ਲੋੜੀਂਦਾ ਸਾਮਾਨ ਸਰਾਂ ਲਈ ਲਿਆ ਕੇ ਦਿੱਤਾ ਜਾਵੇਗਾ | ਇਸ ਸਮੇਂ ਇਨਾਂ ਦੇ ਨਾਲ ਜਲੰਧਰ ਤੋਂ ਪੰਥਕ ਲਿਖਾਰੀ ਕਵੀ ਡਾ: ਸਤਬੀਰ ਸਿੰਘ ਸ਼ਾਨ, ਸਰਾਂ ਦੇ ਮੈਨੇਜਰ ਬਲਜੀਤ ਸਿੰਘ, ਕੁਲਬੀਰ ਸਿੰਘ, ਕੇ. ਡੀ. ਸਿੰਘ, ਸ਼ਿੰਗਾਰਾ ਸਿੰਘ, ਸ਼ਮਸ਼ੇਰ ਸਿੰਘ, ਹਰਪ੍ਰੀਤ ਕੌਰ, ਚਰਨਜੀਤ ਸਿੰਘ ਤੇ ਦਿਲਜੀਤ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |