28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ਚੋਰੀ <br/>

Ad Position 21
No active advertisement
ਅਜੀਤ ਡੈਸਕ 15-05-2026
ਮਕਸੂਦਾਂ 14 ਮਈ (ਸÏਰਵ ਮਹਿਤਾ)-ਜਲੰਧਰ ਸ਼ਹਿਰ ਵਿਚ ਦਿਨੋਂ ਦਿਨ ਵਧ ਰਹੀਆਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ¢ ਤਾਜ਼ਾ ਮਾਮਲਾ ਟਰਾਂਸਪੋਰਟ ਨਗਰ ਨੇੜੇ ਸਾਹਮਣੇ ਆਇਆ ਹੈ, ਜਿੱਥੇ ਨÏਸਰਬਾਜ਼ਾਂ ਨੇ ਦਿਨ ਦਿਹਾੜੇ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਪਿਆ ਬੈਗ ਚੋਰੀ ਕਰ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ¢ ਪੂਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ¢ ਆਦਰਸ਼ ਨਗਰ ਦੇ ਰਹਿਣ ਵਾਲੇ ਵਪਾਰੀ ਵਿਪਿਨ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫਗਵਾੜਾ ਵਿਖੇ ਇਕ ਕਾਰੋਬਾਰੀ ਮੀਟਿੰਗ ਤੋਂ ਵਾਪਸ ਘਰ ਆ ਰਹੇ ਸਨ¢ ਇਸ ਦÏਰਾਨ ਉਨ੍ਹਾਂ ਨੇ ਆਪਣੀ ਤਿਆਰ ਹੋ ਰਹੀ ਇਮਾਰਤ ਲਈ ਸਰਿਆ ਖਰੀਦਣਾ ਸੀ, ਜਿਸ ਕਰਕੇ ਉਹ ਟਰਾਂਸਪੋਰਟ ਨਗਰ ਨੇੜੇ ਸਥਿਤ ਇਕ ਵੱਡੇ ਸਰਿਆ ਕਾਰੋਬਾਰੀ ਦੀ ਫਰਮ 'ਤੇ ਪਹੁੰਚੇ¢ ਉਨ੍ਹਾਂ ਨੇ ਆਪਣੀ ਕਾਰ ਫਰਮ ਦੇ ਬਾਹਰ ਖੜ੍ਹੀ ਕੀਤੀ ਅਤੇ ਅੰਦਰ ਚਲੇ ਗਏ¢ ਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਰੱਖਿਆ ਬੈਗ ਗਾਇਬ ਸੀ¢ ਬੈਗ ਵਿਚ ਨਕਦੀ ਤੇ ਜ਼ਰੂਰੀ ਦਸਤਾਵੇਜ਼ ਅਤੇ ਹੋਰ ਕੀਮਤੀ ਸਮਾਨ ਮÏਜੂਦ ਸੀ¢ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ¢ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ¢ ਉਧਰ, ਲਗਾਤਾਰ ਵੱਧ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹÏਲ ਬਣਦਾ ਜਾ ਰਿਹਾ ਹੈ¢

Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਕੱਲ੍ਹ ਦੀ ਚੰਡੀਗੜ੍ਹ ਰੈਲੀ 'ਚ ਵੱਡੀ ਗਿਣਤੀ ਕਿਸਾਨ ਹੋਣਗੇ ਸ਼ਾਮਿਲ- ਦੋਨਾ, ਭਿੰਦਾ <br/>
Ad Position 24