28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਾਫ-ਸਫਾਈ ਦੇ ਕੰਮ ਲਈ ਪੰਜ ਹੋਰ ਨਵੀਆਂ ਆਈਆਂ ਟਰੈਕਟਰ ਟਰਾਲੀਆਂ

Ad Position 21
No active advertisement
ਨਵੇਂ ਵਾਹਨਾਂ ਨੂੰ ਰਵਾਨਾ ਕਰਨ ਮੌਕੇ ਕੌਂਸਲਰ ਹਤੇਸ਼ ਗਰੇਵਾਲ, ਸਤਪਾਲ ਗਿੱਲ ਅਤੇ ਹੋਰ | ਤਸਵੀਰ. ਜੀ.ਪੀ. ਸਿੰਘ <br/> 15-05-2026
ਜਲੰਧਰ, 14 ਮਈ (ਸ਼ਿਵ)-ਨਗਰ ਨਿਗਮ ਨੇ ਸ਼ਹਿਰ ਦੀ ਸਾਫ ਸਫ਼ਾਈ ਦੇ ਕੰਮ ਦੇ ਸੁਧਾਰ ਲਈ ਹੋਰ ਵੀ ਕਈ ਨਵੇਂ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ | ਇਸ ਲਈ ਨਗਰ ਨਿਗਮ ਨੇ ਡਿਵਾਈਡਰਾਂ ਦੀ ਸਫਾਈ ਅਤੇ ਬਾਗਬਾਨੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਲਈ ਪੰਜ ਨਵੇਂ ਟਰੈਕਟਰ-ਟਰਾਲੀਆਂ ਭੇਜੀਆਂ ਹਨ | ਨਗਰ ਨਿਗਮ ਦੀ ਵਿੱਤ ਅਤੇ ਠੇਕੇ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਹਿਤੇਸ਼ ਗਰੇਵਾਲ ਨੇ ਠੇਕੇਦਾਰ ਸਤਪਾਲ ਗਿੱਲ ਦੇ ਨਾਲ ਮਿਲ ਕੇ ਇਨ੍ਹਾਂ ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਗਰੇਵਾਲ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਕੇਂਦਰੀ ਕਿਨਾਰਿਆਂ ਨੂੰ ਹੁਣ ਕੁਸ਼ਲਤਾ ਨਾਲ ਸਾਫ਼ ਕੀਤਾ ਜਾਵੇਗਾ | ਇਸ ਨਾਲ ਸ਼ਹਿਰ ਦੀ ਸੁੰਦਰਤਾ ਵਧੇਗੀ ਅਤੇ ਜਲੰਧਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਫ਼ ਦਿਖਾਈ ਦੇਵੇਗਾ | ਇਸ ਕਰਕੇ ਅੱਜ ਨਵੀਆਂ ਟਰੈਕਟਰ ਟਰਾਲੀਆਂ ਰਵਾਨਾ ਕੀਤੀਆਂ ਗਈਆਂ ਹਨ | ਉਹਨਾਂ ਕਿਹਾ ਕਿ ਠੇਕੇਦਾਰ ਸਤਪਾਲ ਗਿੱਲ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇ ਰਹੇ ਹਨ | ਉਹ ਕਈ ਵਾਰਡਾਂ ਵਿੱਚ ਕੂੜਾ ਇਕੱਠਾ ਕਰਨ ਸਮੇਤ ਕਈ ਤਰ੍ਹਾਂ ਦੇ ਸਫਾਈ ਕਾਰਜ ਕਰ ਰਹੇ ਹਨ | ਠੇਕੇਦਾਰ ਸਤਪਾਲ ਗਿੱਲ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਈ ਪੰਜ ਨਵੇਂ ਟਰੈਕਟਰ ਖਰੀਦੇ ਗਏ ਹਨ | ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਅਤੇ ਟਿੱਪਰ ਪਹਿਲਾਂ ਵੀ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਰਹੇ ਹਨ | ਇਸ ਮੌਕੇ ਸੰਨੀ ਸੇਠੀ, ਕਰਨ ਗਿੱਲ ਅਤੇ ਹੋਰ ਪਤਵੰਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਏ.ਐੱਸ.ਆਈ. ਸੁਭਾਸ਼ ਭਗਤ ਬਣੇ ਚੌਕੀ ਜੰਡੂਸਿੰਘਾ ਦੇ ਨਵੇਂ ਇੰਚਾਰਜ ਅਗਲੀ ਖ਼ਬਰ ਲਾਇਲਪੁਰ ਖਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24