28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜਿਆਂ ਲਈ ਕੀਤਾ ਸਨਮਾਨਿਤ <br/>

Ad Position 21
No active advertisement
ਦੋਆਬਾ ਖ਼ਾਲਸਾ ਸੀ.ਸੈ. ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਆਪਣੇ ਅਧਿਆਪਕਾਂ ਨਾਲ ਸਾਂਝੀ ਤਸਵੀਰ 'ਚ | <br/> 15-05-2026
ਜਲੰਧਰ, 14 ਮਈ (ਅ.ਬ.)- ਸਥਾਨਕ ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਰਹੇ | ਕਾਮਰਸ ਗਰੁੱਪ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਸ ਹੋਏ | ਮੰਨਤ ਪਾਲ ਨੇ 500 ਵਿਚੋਂ 425 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਅਨੀਤਾ ਨੇ 423 ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਬੀਨੂ ਪਾਲ ਨੇ 422 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ | 41 ਵਿਦਿਆਰਥੀਆਂ ਵਿਚੋਂ 34 ਪਹਿਲੇ ਦਰਜੇ ਨਾਲ ਪਾਸ ਹੋਏ | ਆਰਟਸ ਗਰੁੱਪ ਵਿਚ, ਕਿਰਨ ਨੇ 500 ਵਿਚੋਂ 430 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਕਲਪਨਾ ਨੇ 420 ਅੰਕ ਪ੍ਰਾਪਤ ਕਰ ਕੇ ਦਜਾ ਸਥਾਨ ਅਤੇ ਦਵਿੰਦਰ ਕੁਮਾਰ ਨੇ 395 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਮੈਨੇਜਰ ਜਸਜੀਤ ਸਿੰਘ ਰਾਏ ਨੇ ਸਾਰੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਸਕੂਲ ਦੇ ਪਿ੍ੰਸੀਪਲ ਹਰਮਿੰਦਰ ਸਿੰਘ ਅਟਵਾਲ ਅਤੇ ਬਾਕੀ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਲਖਵਿੰਦਰ ਸਿੰਘ, ਮਨੀਸ਼ ਅਗਰਵਾਲ, ਹਰਿੰਦਰਪਾਲ ਸਿੰਘ, ਕਰਮਜੋਤ ਸਿੰਘ, ਆਰਤੀ ਤਲਵਾੜ, ਪਰਵੀਨ ਕੁਮਾਰੀ, ਸੁਪਿੰਦਰਜੀਤ ਕੌਰ, ਜਸਪ੍ਰੀਤ ਕੌਰ, ਅਮਰਦੀਪ ਸਿੰਘ ਆਦਿ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਮਕਸੂਦਾਂ ਸਬਜ਼ੀ ਮੰਡੀ ਗੋਲੀਕਾਂਡ :ਲਾਲ ਟੀ-ਸ਼ਰਟ ਵਾਲੇ ਸ਼ੂਟਰ ਦੀ ਪਹਿਚਾਣ ਲਈ ਪੁਲਿਸ ਵਲੋਂ ਸੀਸੀਟੀਵੀ ਖੰਗਾਲੇ ਜਾ ਰਹੇ... ਅਗਲੀ ਖ਼ਬਰ ਏ.ਐੱਸ.ਆਈ. ਸੁਭਾਸ਼ ਭਗਤ ਬਣੇ ਚੌਕੀ ਜੰਡੂਸਿੰਘਾ ਦੇ ਨਵੇਂ ਇੰਚਾਰਜ
Ad Position 24