27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਾਰੇ ਸਿੱਖ ਸੰਗਤ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ-ਸਿੱਖ ਤਾਲਮੇਲ ਕਮੇਟੀ <br/>

Ad Position 21
No active advertisement
ਸਿੱਖ ਤਾਲਮੇਲ ਕਮੇਟੀ ਦੇ ਆਗੂ ਜਾਣਕਾਰੀ ਦਿੰਦੇ ਹੋਏ | ਤਸਵੀਰ : ਮੁਨੀਸ਼ <br/> 15-05-2026
ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 'ਚ ਕੀਤੀ ਗਈ ਸੋਧ ਸਬੰਧੀ ਆਪਣੇ ਵਿਚਾਰ ਰੱਖਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ ਅਤੇ ਹਰਵਿੰਦਰ ਸਿੰਘ ਚਿਟਕਾਰਾ ਨੇ ਕਿਹਾ ਕਿ ਇਸ ਐਕਟ 'ਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਜੋ ਸੋਧ ਕੀਤੀ ਗਈ ਹੈ, ਉਹ ਬੁਹਤ ਵਧੀਆ ਉਪਰਾਲਾ ਹੈ, ਪਰ ਉਸ ਦੇ ਨਾਲ ਕੁਝ ਸੋਧਾਂ ਇਸ ਤਰ੍ਹਾਂ ਦੀਆਂ ਹਨ, ਜਿਸਨੂੰ ਲੈ ਕੇ ਸਿੱਖ ਸੰਗਤ 'ਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ, ਜਿਸਨੂੰ ਦੂਰ ਕਰਨਾ ਅਤਿਅੰਤ ਜ਼ਰੂਰੀ ਹੈ | ਆਗੂਆਂ ਨੇ ਕਿਹਾ ਕਿ ਸਿੱਖ ਧਰਮ 'ਚ ਗੁਰਬਾਣੀ ਨਾਲ ਜੁੜਨਾ ਅਤੇ ਘਰ-ਘਰ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਇਕ ਸੁਭਾਗ ਮੰਨਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਡਰ ਕਾਰਨ ਸਾਰੀਆਂ ਪੋਥੀਆਂ ਗੁਰੂ ਘਰ ਚਲੀਆਂ ਗਈਆਂ ਤਾਂ ਸਿੱਖਾਂ ਦਾ ਆਪਣੇ ਘਰਾਂ 'ਚ ਨਿੱਤਨੇਮ ਅਤੇ ਬਾਣੀ ਨਾਲ ਜੁੜਨਾ ਘੱਟ ਸਕਦਾ ਹੈ, ਜੋ ਕਿ ਸਿੱਖੀ ਲਈ ਵੱਡਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਕਾਨੂੰਨ ਸਰਧਾਲੂਆਂ ਨੂੰ ਉਨ੍ਹਾਂ ਦੇ ਨਿੱਜੀ ਨਿੱਤਨੇਮ ਕਰਨ ਅਤੇ ਧਾਰਮਿਕ ਅਕੀਦੇ ਤੋਂ ਰੋਕਦਾ ਹੈ, ਤਾਂ ਇਹ ਸੰਵਿਧਾਨ ਦੀ ਉਲੰਘਣਾ ਹੈ | ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਨ, ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇ, ਪਰ ਗੁਰਬਾਣੀ ਜਿਨ੍ਹਾ ਦੇ ਰੂਹ ਦੀ ਖ਼ੁਰਾਕ ਹੈ, ਉਨ੍ਹਾਂ ਨੂੰ ਬਾਣੀ ਨਾਲ ਜੁੜਨ ਲਈ ਕਿਸੇ ਕਿਸਮ ਦੀ ਦੁਬਿਧਾ ਨਾ ਆਵੇ ਅਤੇ ਕੋਈ ਵੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਤੋਂ ਦੂਰ ਨਾ ਹੋਵੇ | ਇਸ ਲਈ ਸੰਗਤ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ ਹਨ ਅਤੇ ਇਸ ਲਈ ਕੋਈ ਵੀ ਸੋਧ ਕਰਨੀ ਪਵੇ ਉਹ ਹੋਣੀ ਚਾਹੀਦੀ ਹੈ | ਇਸ ਮੌਕੇ 'ਤੇ ਹਰਪਾਲ ਸਿੰਘ ਪਾਲੀ ਚੱਢਾ, ਅਮਨਦੀਪ ਸਿੰਘ ਬੱਗਾ, ਹਰਪ੍ਰੀਤ ਸਿੰਘ ਸੋਨੂੰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਓਵਰਲੋਡ ਟਿੱਪਰ ਨੇ ਅÏਰਤ ਨੂੰ ਬੁਰੀ ਤਰ੍ਹਾਂ ਦਰੜਿਆ <br/> ਅਗਲੀ ਖ਼ਬਰ ਪੰਜਾਬ ਸਟੇਟ ਟ੍ਰੇਡਰਜ਼ ਕਮਿਸਨ ਨੇ ਰਾਮਾ ਮੰਡੀ ਦੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ <br/>
Ad Position 24