27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਏ. ਐਨ. ਗੁਜਰਾਲ ਸਕੂਲ ਵਿਖੇ ਕਰਵਾਇਆ ਸਨਮਾਨ ਸਮਾਰੋਹ <br/>

Ad Position 21
No active advertisement
ਸਮਾਰੋਹ ਦੌਰਾਨ ਬੱਚਿਆਂ ਨਾਲ ਸ੍ਰੀਮਤੀ ਗੁਰਜੋਤ ਕੌਰ, ਨਵਤਾ ਜੋਸ਼ੀ ਅਤੇ ਪਿ੍ੰਸੀਪਲ ਜੀਵਨ ਜੋਤੀ ਗੌਤਮ | ਤਸਵੀਰ : ਜੀਪੀ ਸਿੰਘ <br/> 15-05-2026
ਜਲੰਧਰ, 14 ਮਈ (ਸ਼ੈਲੀ) ਜਲੰਧਰ ਦੇ ਏ. ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਤਸ਼ਾਹੀ ਮਾਹੌਲ ਵਿੱਚ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਟਰੱਸਟੀ ਸ਼੍ਰੀਮਤੀ ਗੁਰਜੋਤ ਕੌਰ, ਡਾਇਰੈਕਟਰ ਨਵਿਤਾ ਜੋਸ਼ੀ ਅਤੇ ਪਿ੍ੰਸੀਪਲ ਜੀਵਨ ਜੋਤੀ ਗੌਤਮ ਦੁਆਰਾ ਜੋ ਜਗਾ ਕੇ ਕੀਤੀ ਗਈ | ਇਸ ਮੌਕੇ ਟਰੱਸਟੀ ਸ਼੍ਰੀਮਤੀ ਗੁਰਜੋਤ ਕੌਰ, ਡਾਇਰੈਕਟਰ ਨਵਿਤਾ ਜੋਸ਼ੀ, ਪਿ੍ੰਸੀਪਲ ਜੀਵਨ ਜੋਤੀ ਗੌਤਮ ਨੇ ਨਵੇਂ ਚੁਣੇ ਗਏ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਦਾ ਸਵਾਗਤ ਕੀਤਾ | ਸਮਾਰੋਹ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਹੋਈ | ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਸ਼੍ਰੀਮਤੀ ਗੁਰਜੋਤ ਕੌਰ ਨੇ ਹੈੱਡ ਬੁਆਏ ਮਨਨ ਅਤੇ ਹੈੱਡ ਗਰਲ ਨਿਸ਼ਾ ਨੂੰ ਬੈਜ ਅਤੇ ਸੈਰੋ ਭੇਟ ਕੀਤੇ | ਵਾਈਸ ਹੈੱਡ ਗਰਲ ਜਸਟਿਸ ਸਤੀਸ਼ ਅਤੇ ਵਾਈਸ ਹੈੱਡ ਗਰਲ ਅੰਜਲੀ ਨੂੰ ਡਾਇਰੈਕਟਰ ਨਵਿਤਾ ਜੋਸ਼ੀ ਅਤੇ ਪਿ੍ੰਸੀਪਲ ਜੀਵਨ ਜੋਤੀ ਗੌਤਮ ਦੁਆਰਾ ਬੈਜ ਅਤੇ ਸੈਰੋਂ ਭੇਟ ਕੀਤੇ ਗਏ | ਸੀਸੀਏ ਕੈਪਟਨ ਗਰਿਮਾ ਅਤੇ ਵਾਈਸ ਸੀਸੀਏ ਕੈਪਟਨ ਭਾਵਨਾ, ਸਪੋਰਟਸ ਕੈਪਟਨ ਅਭਿਸ਼ੇਕ, ਵਾਈਸ ਸਪੋਰਟਸ ਕੈਪਟਨ ਵਿਨੀਤਾ, ਈਕੋ ਕਲੱਬ ਕੈਪਟਨ ਮੋਹਿਤ ਬਾਲੀ, ਵਾਈਸ ਈਕੋ ਕਲੱਬ ਕੈਪਟਨ ਵੰਸ਼ਿਕਾ, ਅਨੁਸ਼ਾਸਨ ਕੈਪਟਨ ਅਰੁਣ, ਵਾਈਸ ਅਨੁਸ਼ਾਸਨ ਕੈਪਟਨ ਇੱਛਾ, ਵਿਸ਼ਾ-ਸੰਬੰਧੀ ਕੈਪਟਨ ਅਰਪਿਤਾ ਅਤੇ ਰਾਜਵੀਰ ਚੁਣੇ ਗਏ | ਇਸ ਮੌਕੇ 'ਤੇ, ਸ਼੍ਰੀਮਤੀ ਗੁਰਜੋਤ ਕੌਰ ਨੇ ਕਿਹਾ ਕਿ ਨਵੀਂ ਚੁਣੀ ਗਈ ਵਿਦਿਆਰਥੀ ਪ੍ਰੀਸ਼ਦ ਸਕੂਲ ਦੀ ਅਨੁਸ਼ਾਸਨ ਪ੍ਰਣਾਲੀ, ਅਗਵਾਈ ਅਤੇ ਭਾਗੀਦਾਰੀ ਵਿੱਚ ਭੂਮਿਕਾ ਨਿਭਾਉਂਦੀ ਹੈ | ਡਾਇਰੈਕਟਰ ਨਵਿਤਾ ਜੋਸ਼ੀ ਨੇ ਵਿਦਿਆਰਥੀਆਂ ਨੂੰ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ | ਪਿ੍ੰਸੀਪਲ ਜੀਵਨ ਜੋਤੀ ਗੌਤਮ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਸਕੂਲ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸੰਬੰਧੀ ਹੁਕਮ ਜਾਰੀ ਅਗਲੀ ਖ਼ਬਰ ਓਵਰਲੋਡ ਟਿੱਪਰ ਨੇ ਅÏਰਤ ਨੂੰ ਬੁਰੀ ਤਰ੍ਹਾਂ ਦਰੜਿਆ <br/>
Ad Position 24