10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਚੁੰਨ ਮੁੰਨ ਚੌਕ ਦੀ ਟਰੈਫਿਕ ਸਮੱਸਿਆਵਾਂ ਸੰਬੰਧੀ ਰਜਿੰਦਰ ਬੇਰੀ ਦੀ ਅਗਵਾਈ 'ਚ ਪੁਲਿਸ ਅਧਿਕਾਰੀ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਪਵਨ ਖਰਬੰਦਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਲੋਂ ਏ ਡੀ ਸੀ ਪੀ ਟਰੈਫ਼ਿਕ ਗੁਰਬਾਜ਼ ਸਿੰਘ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਚੁੰਨ ਮੁੰਨ ਚੌਂਕ ਵਿਖੇ ਰੋਜ਼ਾਨਾ ਹੋ ਰਹੇ ਭਿਆਨਕ ਹਾਦਸਿਆਂ ਦਾ ਮੁੱਦਾ ਚੁੱਕਿਆ | ਉਨ੍ਹਾਂ ਮੰਗ ਕੀਤੀ ਕਿ ਕਿ ਚੁੰਨ ਮੁੰਨ ਚੌਂਕ ਵਿਖੇ ਜਾਂ ਤਾਂ ਸਪੀਡ ਬ੍ਰੇਕਰ ਲਗਵਾਏ ਜਾਣ ਜਾਂ ਟਰੈਫਿਕ ਮੁਲਾਜਮਾਂ ਦੀ ਡਿਊਟੀ ਲਗਾਈ ਜਾਵੇ | ਹਾਦਸਿਆਂ ਕਾਰਨ ਕਈ ਜਾਨੀ ਨੁਕਸਾਨ ਹੋ ਚੁੱਕੇ ਹਨ | ਬੱਸ ਸਟੈਂਡ ਵਲੋਂ ਆਉਣ ਵਾਲੀਆਂ ਬੱਸਾਂ ਇਸ ਚੌਂਕ ਵਿੱਚੋ ਬਹੁਤ ਹੀ ਸਪੀਡ ਨਾਲ ਨਿਕਲਦੀਆਂ ਹਨ | ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਇਸ ਚੌਂਕ 'ਚ ਲਗਾਤਾਰ ਭਿਆਨਕ ਹਾਦਸੇ ਹੋ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ੍ਹ ਕੀਤਾ ਜਾਵੇ | ਇਸ ਮੌਕੇ ਉਨਾਂ ਨਾਲ ਅਰੁਣ ਸਹਿਗਲ, ਮਨਮੋਹਨ ਸਿੰਘ ਬਿੱਲਾ , ਸਤਪਾਲ ਮਿੱਕਾ, ਪ੍ਰਸ਼ਾਂਤ ਕੋਹਲੀ, ਗੁਲਸ਼ਨ ਮਿੱਡਾ, ਮਨੀਸ਼ ਪਾਹਵਾ, ਮੁਖਤਿਆਰ ਅਹਿਮਦ ਅੰਸਾਰੀ, ਸਮੀਰ ਚਿਸ਼ਤੀ, ਨਿਤਿਨ ਅਰੋੜਾ, ਕਰਨ ਅਰੋੜਾ ਅਤੇ ਮਨਦੀਪ ਕੁਮਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਾਸਲਾ ਤੇ ਜਾਮਾਰਾਏ ਨੇ ਕੀਤੀ ਕਿਸਾਨਾਂ 'ਤੇ ਜਬਰ ਢਾਹੁਣ ਦੀ ਕਰੜੀ ਨਿਖੇਧੀ ਅਗਲੀ ਖ਼ਬਰ ਕੇਂਦਰੀ ਚਮੜਾ ਉਦਯੋਗ ਸੰਸਥਾ ਨੇ ਟੈਨਰੀਜ਼ ਮਾਲਕਾਂ ਨੂੰ 'ਟਿਕਾਊ ਚਮੜਾ ਪ੍ਰੋਸੈਸਿੰਗ' ਬਾਰੇ ਦਿੱਤੀ ਜਾਣਕਾਰੀ
Ad Position 24