10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਲੜਕੀ ਨਾਲ ਲੁੱਟ-ਖੋਹ ਕਰਨ ਵਾਲਾ ਐਕਟਿਵਾ ਤੇ ਨਕਦੀ ਸਣੇ ਕਾਬੂ <br/>

Ad Position 21
No active advertisement
ਲੁੱਟ-ਖੋਹ ਦੀ ਵਾਰਦਾਤ 'ਚ ਕਾਬੂ ਕੀਤੇ ਗਏ ਮੁਲਜ਼ਮ ਤੇ ਉਸ ਕੋਲੋਂ ਬਰਾਮਦ ਐਕਟਿਵਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਜਵੰਤ ਕੌਰ | ਨਾਲ ਹਨ ਹੋਰ ਪੁਲਿਸ ਮੁਲਾਜ਼ਮ | ਤਸਵੀਰ-ਜੀਪੀ ਸਿੰਘ <br/> 16-05-2026
ਜਲੰਧਰ, 15 ਮਈ (ਜਤਿੰਦਰ ਪੰਮੀ)-ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਬੀਤੇ ਦਿਨੀਂ ਮਾਡਲ ਟਾਊਨ 'ਚ ਲੜਕੀ ਨਾਲ ਲੁੱਟ-ਖੋਹ ਕਰਨ ਵਾਲੇ ਨੂੰ ਕਾਬੂ ਕੀਤਾ ਹੈ | ਮੁਲਜ਼ਮ ਦੀ ਪਛਾਣ ਭੀਮ ਰਾਜ ਵਾਸੀ ਬੋਹੜ ਵਾਲਾ ਮੁਹੱਲਾ ਆਬਾਦਪੁਰਾ ਵਜੋਂ ਹੋਈ, ਜਿਸ ਕੋਲੋਂ ਪੁਲਿਸ ਨੇ ਐਕਟਿਵਾ ਤੇ 4000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜਵੰਤ ਕੌਰ ਨੇ ਦੱਸਿਆ ਕਿ ਗਰਿਮਾ ਪੁੱਤਰੀ ਰਿਤੇਸ਼ ਕਪੂਰ ਵਾਸੀ ਸੂਰਿਆ ਇਨਕਲੇਵ ਨੇ ਸ਼ਿਕਾਇਤ ਦਿੱਤੀ ਸੀ ਕਿ 9 ਮਈ ਨੂੰ ਉਹ ਮਾਡਲ ਟਾਊਨ ਮਾਰਕੀਟ 'ਚ ਨਿੱਜੀ ਕੰਮ ਲਈ ਆਈ ਸੀ, ਜਿੱਥੇ ਐਕਟਿਵਾ ਸਵਾਰ ਵਿਅਕਤੀ ਉਸ ਦੇ ਹੱਥ 'ਚ ਫੜਿਆ ਪਰਸ ਝਪਟ ਕੇ ਫਰਾਰ ਹੋ ਗਿਆ | ਥਾਣਾ ਮੁਖੀ ਰਾਜਵੰਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ 11 ਮਈ ਨੂੰ ਮੁਲਜ਼ਮ ਭੀਮ ਰਾਜ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ 'ਚ ਵਰਤੀ ਗਈ ਐਕਟਿਵਾ ਤੇ 4000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਮੁਲਜ਼ਮ ਖ਼ਿਲਾਫ਼ ਧਾਰਾ 304 ਬੀਐਨਐਸ ਤਹਿਤ ਕੇਸ ਕਰ ਲਿਆ ਗਿਆ ਹੈ | ਉਸ ਖ਼ਿਲਾਫ਼ ਪਹਿਲਾਂ ਵੀ ਦੋ ਅਪਰਾਧਕ ਤੇ ਆਰਮਜ਼ ਐਕਟ ਦੇ ਕੇਸ ਦਰਜ ਹਨ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਦੀ ਗ਼ੈਰ-ਕਾਨੂੰਨੀ ਇਮਾਰਤ ਢਾਹੀ, ਤਿੰਨਾਂ 'ਤੇ ਦਰਜ ਹਨ 16 ਮੁਕੱਦਮੇ <br/> ਅਗਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਤੇਲ ਕੀਮਤਾਂ 'ਚ ਵਾਧਾ ਕਰਕੇ ਜਨਤਾ ਦਾ ਗਲਾ ਘੁਟਿਆ ਜਾ ਰਿਹਾ ਹੈ-ਰਾਣਾ
Ad Position 24