10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਸ਼ਾ ਤਸਕਰਾਂ ਦੀ ਗ਼ੈਰ-ਕਾਨੂੰਨੀ ਇਮਾਰਤ ਢਾਹੀ, ਤਿੰਨਾਂ 'ਤੇ ਦਰਜ ਹਨ 16 ਮੁਕੱਦਮੇ <br/>

Ad Position 21
No active advertisement
ਮਾਡਲ ਹਾਊਸ 'ਚ ਪੈਂਦੇ ਰਾਜਪੂਤ ਨਗਰ ਵਿਖੇ ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਇਮਾਰਤ ਢਾਹੁਣ ਮੌਕੇ ਮੌਜੂਦਾ ਏ.ਡੀ.ਸੀ.ਪੀ.-2 ਰਾਕੇਸ਼ ਕੁਮਾਰ ਯਾਦਵ, ਏ.ਸੀ.ਪੀ. ਵੈਸਟ ਆਤਿਸ਼ ਭਾਟੀਆ ਤੇ ਹੋਰ ਅਧਿਕਾਰੀ | (ਸੱਜੇ) ਨਸ਼ਾ ਤਸਕਰਾਂ ਦੀ ਗ਼ੈਰ-ਕਾਨੂੰਨੀ ਇਮਾਰਤ ਢਾਹੁੰਦੀ ਹੋਈ ਨਗਰ ਨਿਗਮ ਦੀ ਜੇ.ਸੀ.ਬੀ. | ਤਸਵੀਰਾਂ-ਜੀਪੀ ਸਿੰਘ <br/> 16-05-2026
ਜਲੰਧਰ, 15 ਮਈ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੁੱਧਵਾਰ ਨੂੰ ਮਾਡਲ ਹਾਊਸ 'ਚ ਪੈਂਦੇ ਰਾਜਪੂਤ ਨਗਰ ਵਿਖੇ ਨਗਰ ਨਿਗਮ ਦੀ ਟੀਮ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਦੀ ਗ਼ੈਰ-ਕਾਨੂੰਨੀ ਇਮਾਰਤ ਢਾਹ ਦਿੱਤੀ | ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਤੇ ਨਿਗਮ ਟੀਮ ਨੇ ਇਹ ਕਾਰਵਾਈ ਏ.ਡੀ.ਸੀ.ਪੀ.-2 ਰਾਕੇਸ਼ ਕੁਮਾਰ ਯਾਦਵ, ਏ.ਸੀ.ਪੀ. ਵੈਸਟ ਆਤਿਸ਼ ਭਾਟੀਆ, ਥਾਣਾ-5 ਦੇ ਮੁਖੀ ਯਾਦਵਿੰਦਰ ਸਿੰਘ, ਏ.ਟੀ.ਪੀ. ਸਿਮਰਪਾਲ ਸਿੰਘ ਦੀ ਨਿਗਰਾਨੀ ਹੇਠ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਗੈਰ-ਕਾਨੂੰਨੀ ਇਮਾਰਤ ਲਖਵੀਰ ਕੌਰ ਉਰਫ ਰੇਖਾ ਪਤਨੀ ਸੰਦੀਪ ਉਰਫ ਜੁੱਗਾ, ਸੰਦੀਪ ਕੁਮਾਰ ਉਰਫ ਜੁੱਗਾ ਅਤੇ ਸੂਰਜ ਦੋਵੇਂ ਪੁੱਤਰ ਸੁਰਿੰਦਰ ਪਾਲ ਵਾਸੀ ਮਕਾਨ ਨੰਬਰ 1096 ਤਾਰਾਂ ਵਾਲੀ ਗਲੀ ਰਾਜਪੂਤ ਨਗਰ ਦੀ ਸੀ | ਉਨ੍ਹਾਂ ਦੱਸਿਆ ਕਿ ਇਹ ਲੋਕ ਬਦਨਾਮ ਅਪਰਾਧੀ ਤੇ ਨਸ਼ਾ ਤਸਕਰ ਹਨ ਤੇ ਤਿੰਨਾਂ ਖ਼ਿਲਾਫ਼ ਐਨਡੀਪੀਐਸ ਐਕਟ ਤੇ ਹੋਰ ਧਾਰਾਵਾਂ ਤਹਿਤ 16 ਦੇ ਕਰੀਬ ਮੁਕੱਦਮੇ ਦਰਜ ਹਨ | ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਕਿਹਾ ਕਿ ਨਸ਼ੇ ਜਾਂ ਗੈਰ-ਕਾਨੂੰਨੀ ਸਰਗਰਮੀਆਂ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਸਖ਼ਤ ਕਾਰਵਾਈ ਜਾ ਰਹੇਗੀ | ਕਮਿਸ਼ਨਰੇਟ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ਹਿਰ 'ਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਦਿ੍ੜ੍ਹ ਸੰਕਲਪ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਲਿਆਂਦੇ ਬੇਅਦਬੀ ਸੰਬੰਧੀ ਐਕਟ 'ਚ ਗ੍ਰੰਥੀ ਸਿੰਘ, ਪ੍ਰਬੰਧਕ ਕਮੇਟੀਆਂ ਤੇ ਸੰਗਤ ਲਈ ਸਜ਼ਾ ਵਾਲੀ ਮੱਦ ਖਿਲਾਫ਼... ਅਗਲੀ ਖ਼ਬਰ ਲੜਕੀ ਨਾਲ ਲੁੱਟ-ਖੋਹ ਕਰਨ ਵਾਲਾ ਐਕਟਿਵਾ ਤੇ ਨਕਦੀ ਸਣੇ ਕਾਬੂ <br/>
Ad Position 24