ਮਲਸੀਆਂ, 15 ਮਈ (ਦਲਜੀਤ ਸਿੰਘ ਸਚਦੇਵਾ)-ਵਾਤਾਵਰਨ ਪ੍ਰੇਮੀ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਖੇ ਇਕ ਰੁੱਖ ਲਗਾ ਕੇ ਤੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਆਪਣਾ ਜਨਮ ਦਿਨ ਮਨਾਇਆ | ਸਭ ਤੋਂ ਪਹਿਲਾਂ ਸਕੂਲ ਮੁਖੀ ਗੌਰਵ ਕੁਮਾਰ ਤੇ ਸਟਾਫ਼ ਵਲੋਂ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਦਾ ਸਵਾਗਤ ਕੀਤਾ ਗਿਆ | ਸੁਰਜੀਤ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਨੂੰ ਆਪਣਾ ਜਨਮ ਦਿਨ ਵਾਤਾਵਰਨ ਦੀ ਰੱਖਿਆ ਕਰਕੇ ਮਨਾਉਣਾ ਚਾਹੀਦਾ ਹੈ | ਸਾਨੂੰ ਆਪਣੇ ਜਨਮ ਦਿਨ 'ਤੇ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ 'ਤੇ ਦੂਜਿਆਂ ਤੋਂ ਤੋਹਫ਼ੇ ਨਹੀਂ ਲੈਣੇ ਚਾਹੀਦੇ, ਸਗੋਂ ਤੋਹਫ਼ੇ ਸਾਂਝੇ ਕਰਨੇ ਚਾਹੀਦੇ ਹਨ | ਇਸ ਮੌਕੇ ਸੀ.ਐੱਚ.ਟੀ ਬਲਜੀਤ ਕੌਰ, ਮੈਡਮ ਕੰਚਨ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਕਰਮਦੀਪ ਸਿੰਘ ਸਚਦੇਵਾ, ਰਾਜੇਸ਼ ਕੁਮਾਰ, ਮੈਡਮ ਸਰਜੀਤ ਕੌਰ, ਮੈਡਮ ਸੰਤੋਸ਼, ਸੰਦੀਪ ਕੌਰ, ਆਸ਼ਾ, ਕਮਲਜੀਤ ਆਦਿ ਹਾਜ਼ਰ ਸਨ |