24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੇਂਟਰ ਐਂਡ ਆਰਟਿਸਟ ਐਸੋਸੀਏਸ਼ਨ ਵਲੋਂ ਵਾਲ ਪੇਂਟਿੰਗ ਕੰਮ ਦੇ ਰੇਟ ਵਧਾਉਣ ਦੀ ਮੰਗ ਕਿਹਾ, 25 ਸਾਲਾਂ ਤੋਂ ਰੇਟ ਨਾ ਵਧਣ ਕਰਕੇ ਆਰਥਿਕ ਸੰਕਟ ਨਾਲ ਜੂਝ ਰਹੇ ਕੰਮ ਕਰਨ ਵਾਲੇ ਪੇਂਟਰ <br/>

Ad Position 21
No active advertisement
ਪ੍ਰੈੱਸ ਕਾਨਫਰੰਸ ਮੌਕੇ ਗੱਲਬਾਤ ਕਰਦੇ ਹੋਏ ਅਜੇ ਸਵਿੰਦਰ, ਟੀਟਾ ਸਿੰਘ, ਅਨਿਲ, ਗੁਰਦੀਪ ਰਾਮ ਤੇ ਹੋਰ | ਤਸਵੀਰ: ਜੀ. ਪੀ. ਸਿੰਘ | <br/> 18-05-2026
ਜਲੰਧਰ, 17 ਮਈ (ਸ਼ੈਲੀ)-ਪੇਂਟਰ ਐਂਡ ਆਰਟਿਸਟ ਐਸੋਸੀਏਸ਼ਨ ਦੇ ਆਗੂਆਂ ਜਲੰਧਰ ਵਿਖੇ ਇਕ ਪ੍ਰੈਸ ਕਾਨਫਰੰਸ ਰਾਹੀਂ ਕਿਹਾ ਕਿ 25ਸਾਲ ਤੋਂ ਵਾਲ ਪੇਂਟਿੰਗ ਦਾ ਕੰਮ ਕਰਨ ਵਾਲੇ ਪੇਂਟਰਾਂ ਦੇ ਕੰਮ ਕਰਨ ਦੇ ਰੇਟ ਨਾ ਵਧਣ ਕਰਕੇ ਉਨ੍ਹਾਂ ਨੂੰ ਭਾਰੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਸੋਸੀਏਸ਼ਨ ਦੇ ਪ੍ਰਧਾਨ ਅਜੇ ਸਵਿੰਦਰ, ਮੀਤ ਪ੍ਰਧਾਨ ਟੀਟਾ ਸਿੰਘ ਪਿ੍ੰਸ, ਜਨਰਲ ਸਕੱਤਰ ਅਨਿਲ, ਗੁਰਦੀਪ ਰਾਮ ਤੇ ਹੋਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਲ ਪੇਂਟਿੰਗ ਦਾ ਕੰਮ ਕਰਨ ਵਾਲੇ ਪੰਜਾਬ ਭਰ ਦੇ ਪੇਂਟਰ ਪਿਛਲੇ 25ਸਾਲਾਂ ਤੋਂ ਰੇਟ ਨਾ ਵਧਣ ਕਰਕੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੰਪਨੀਆਂ ਅੱਜ ਵੀ ਕਈ ਗੁਣਾ ਮਹਿੰਗਾਈ ਵਧਣ ਦੇ ਬਾਵਜੂਦ 25 ਸਾਲ ਪਹਿਲਾਂ ਵਾਲੇ ਰੇਟਾਂ ਤੋਂ 1.5 ਫ਼ੀਸਦੀ ਰੇਟ ਵਧਾ ਕੇ ਵਾਲ ਪੇਂਟਿੰਗ ਦਾ ਕੰਮ ਕਰਵਾ ਰਹੀਆਂ ਹਨ | 25ਸਾਲ ਵਿਚ ਕਈ ਗੁਣਾ ਮਹਿੰਗਾਈ ਵਧ ਗਈ ਹੈ ਜਦ ਕਿ ਪੇਂਟਰਾਂ ਦੀ ਮਜ਼ਦੂਰੀ ਪਹਿਲਾਂ ਵਾਲੀ ਹੀ ਹੈ | ਪੰਜਾਬ ਭਰ ਤੋਂ ਆਏ ਪੇਂਟਰਾਂ, ਆਰਟਿਸਟਾਂ ਦਾ ਕਹਿਣਾ ਸੀ ਕਿ ਇਸ ਵੇਲੇ ਪੇਂਟ ਦੀ ਕੀਮਤਾਂ ਕਈ ਗੁਣਾ ਵਧ ਗਈਆਂ ਹਨ ਜਦਕਿ ਉਨ੍ਹਾਂ ਦੇ ਰੇਟ ਪਹਿਲਾਂ ਵਾਲੇ ਹੀ ਦਿੱਤੇ ਜਾ ਰਹੇ ਹਨ | ਪੇਂਟਰ ਸਰਕਾਰੀ ਕੰਮ ਵੀ ਕਰਦੇ ਹਨ ਪਰ ਉਨ੍ਹਾਂ ਦੇ ਰੇਟ ਵੀ ਕਾਫ਼ੀ ਘੱਟ ਹਨ | ਪੇਂਟਰਾਂ, ਆਰਟਿਸਟਾਂ ਨੇ ਕੰਪਨੀਆਂ, ਠੇਕੇਦਾਰਾਂ ਤੋਂ ਮੰਗ ਕਰਦਿਆਂ ਆਸ ਪ੍ਰਗਟਾਈ ਕਿ ਉਹ ਉਨ੍ਹਾਂ ਦੀ ਇਸ ਮੰਗ ਨੂੰ ਲੈ ਕੇ ਨਿਰਾਸ਼ ਨਹੀਂ ਕਰਨਗੇ ਤੇ ਉਨ੍ਹਾਂ ਦੇ ਰੇਟਾਂ ਵਿਚ ਵਾਧਾ ਕਰਨਗੇ | ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਸਰਕਾਰੀ ਕੰਮਾਂ ਦੇ ਰੇਟਾਂ ਵਿਚ ਵੀ ਦੂਜੇ ਰਾਜਾਂ ਦੀ ਤਰਾਂ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ 'ਤੇ ਆਰਥਿਕ ਸੰਕਟ ਨੂੰ ਦੂਰ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਅੰਤਰ 'ਵਰਸਿਟੀ ਰੋਇੰਗ ਮੁਕਾਬਲੇ 'ਚੋਂ ਅਰਵਿੰਦਰ ਮਾਨ ਨੇ ਸੋਨ ਤਗਮਾ ਜਿੱਤਿਆ <br/> ਅਗਲੀ ਖ਼ਬਰ ਇੰਡੀਅਨ ਅਥਲੈਟਿਕ ਸੀਰੀਜ ਦੇ ਹੈਮਰ ਥਰੋ ਦੇ ਮੁਕਾਬਲੇ 'ਚੋਂ ਦਮਨਜੀਤ ਮਾਨ ਚੈਂਪੀਅਨ ਬਣੇ <br/>
Ad Position 24