16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹੁਣ ਐੱਨ. ਆਰ. ਆਈਜ਼. ਤੇ ਓ. ਸੀ. ਆਈਜ਼ ਵਲੋਂ ਭੇਜੀ ਪਾਵਰ ਆਫ਼ ਆਟਰਨੀ ਦੀ ਆਨਲਾਈਨ ਹੋ ਸਕੇਗੀ ਇੰਬੋਸਿੰਗ <br/>

Ad Position 21
No active advertisement
ਐੱਨ. ਆਰ.ਆਈਜ਼. ਤੇ ਓ.ਸੀ.ਆਈਜ਼. ਲਈ ਪਾਵਰ ਆਫ਼ ਅਟਾਰਨੀ ਦੀ ਆਨਲਾਈਨ ਇੰਬੋਸਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ | ਤਸਵੀਰ-ਮੁਨੀਸ਼ <br/> 19-05-2026
ਜਲੰਧਰ, 18 ਮਈ (ਜਤਿੰਦਰ ਪੰਮੀ)-ਐੱਨ. ਆਰ. ਆਈਜ਼. ਤੇ ਓ. ਸੀ. ਆਈਜ਼. ਵਲੋਂ ਭੇਜੀਆਂ ਗਈਆਂ ਪਾਵਰ ਆਫ਼ ਅਟਾਰਨੀ ਦੀ ਇੰਬੋਸਿੰਗ ਪ੍ਰਕਿਰਿਆ ਹੁਣ ਆਨਲਾਈਨ ਹੋ ਸਕੇਗੀ, ਜਿਸ ਨਾਲ ਹੁਣ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਭਿ੍ਸ਼ਟਾਚਾਰ ਤੇ ਵਿਚੋਲਿਆਂ ਦੇ ਚੁੰਗਲ 'ਚ ਫਸਣ ਤੋਂ ਬਚਾਇਆ ਜਾ ਸਕੇਗਾ | ਪੰਜਾਬ ਸਰਕਾਰ ਵਲੋਂ 'ਸਾਫ-ਸੁਥਰਾ ਪ੍ਰਸ਼ਾਸਨ' ਦੇਣ ਦੇ ਵਾਅਦੇ ਤਹਿਤ ਹੁਣ ਗੈਰ-ਨਿਵਾਸੀ ਭਾਰਤੀਆਂ (ਐੱਨ.ਆਰ.ਆਈਜ਼) ਤੇ ਓਵਰਸੀਜ ਸਿਟੀਜ਼ਨਜ਼ ਆਫ਼ ਇੰਡੀਆ (ਓ.ਸੀ.ਆਈਜ਼) ਵਲੋਂ ਭੇਜੀਆਂ ਗਈਆਂ ਪਾਵਰ ਆਫ ਅਟਾਰਨੀ (ਜੀ.ਪੀ.ਏ./ਐੱਸ.ਪੀ.ਏ.) ਦੀ ਇੰਬੋਸਿੰਗ ਦੀ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ 'ਸਰਵਿਸ ਪਲੱਸ ਪੋਰਟਲ' ਰਾਹੀਂ ਆਨਲਾਈਨ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਸੇਵਾਵਾਂ ਲਈ ਫੀਸਾਂ ਦਾ ਸਪੱਸ਼ਟ ਵੇਰਵਾ ਨਿਰਧਾਰਿਤ ਕੀਤਾ ਗਿਆ ਹੈ | ਜੀ.ਪੀ.ਏ. ਲਈ 2 ਹਜ਼ਾਰ ਰੁਪਏ, ਐੱਸ.ਪੀ.ਏ. ਲਈ ਇਕ ਹਜ਼ਾਰ ਰੁਪਏ ਅਤੇ ਦਸਤਾਵੇਜ਼ ਰੱਦ ਕਰਨ ਲਈ 1600 ਰੁਪਏ ਫ਼ੀਸ ਨਿਰਧਾਰਿਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਫ਼ੀਸਾਂ ਸਿਰਫ ਆਨਲਾਈਨ ਢੰਗ ਰਾਹੀਂ ਹੀ ਭਰੀਆਂ ਜਾ ਸਕਦੀਆਂ ਹਨ ਅਤੇ ਕਿਸੇ ਵੀ ਸਰਕਾਰੀ ਦਫਤਰ ਵਿੱਚ ਕੋਈ ਵੀ ਨਕਦ ਭੁਗਤਾਨ ਸਵੀਕਾਰ ਨਹੀਂ ਹੈ | ਡੀਸੀ ਵਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਕਾਰਜਕਾਰੀ (ਐਗਜ਼ੀਕਿਊਟਰਜ਼) ਅਤੇ ਇੱਥੇ ਰਹਿੰਦੇ ਉਨ੍ਹਾਂ ਦੇ ਅਧਿਕਾਰਤ ਅਟਾਰਨੀ, ਇਸ ਸਰਲ ਆਨਲਾਈਨ ਵਿਧੀ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਅਕਸਰ ਵਿਚੋਲਿਆਂ, ਏਜੰਟਾਂ ਅਤੇ ਦਲਾਲਾਂ ਦਾ ਸ਼ਿਕਾਰ ਹੋ ਰਹੇ ਹਨ | ਇਸ ਲਈ ਸਰਕਾਰ ਨੇ ਇਹ ਨਵੀਂ ਪ੍ਰਣਾਲੀ ਲਾਗੂ ਕੀਤੀ ਹੈ, ਜਿਸ ਨੂੰ ਇੰਨਾ ਸੁਖਾਲਾ ਬਣਾਇਆ ਗਿਆ ਹੈ ਕਿ ਕੋਈ ਵੀ ਵਿਅਕਤੀ ਮੂਲ ਦਸਤਾਵੇਜ਼ਾਂ ਦੀ ਪੀ.ਡੀ.ਐੱਫ. ਫਾਈਲ ਅਪਲੋਡ ਕਰਕੇ, ਨਿਰਧਾਰਿਤ ਫ਼ੀਸ ਭਰ ਕੇ ਅਤੇ ਆਪਣੀ ਸਹੂਲਤ ਅਨੁਸਾਰ ਅਪਾਇੰਟਮੈਂਟ ਬੁੱਕ ਕਰਕੇ ਆਪਣਾ ਕੰਮ ਖੁਦ ਕਰਵਾ ਸਕਦਾ ਹੈ | ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਾਲੀਆ ਨੇ ਐੱਸ.ਐੱਸ.ਪੀ. (ਵਿਜੀਲੈਂਸ) ਨੂੰ ਵਿਚੋਲਿਆਂ ਤੇ ਦਲਾਲਾਂ ਦੇ ਗੈਰ-ਕਾਨੂੰਨੀ ਗਠਜੋੜ 'ਤੇ ਨਜ਼ਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੇ ਭਿ੍ਸ਼ਟਾਚਾਰ ਦੀ ਸ਼ਿਕਾਇਤ ਮਿਲਣ 'ਤੇ ਤੁਰੰਤ ਫੌਜਦਾਰੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਵੀ ਕਿਹਾ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਾਜਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਕੰਮ ਕਰਦੇ ਸਮੂਹ ਬੂਥ ਸੰਚਾਲਕਾਂ ਤੇ ਟਾਈਪਿਸਟਾਂ ਨੂੰ ਲਿਖਤੀ ਹਦਾਇਤ ਕੀਤੀ ਜਾਵੇ ਕਿ ਉਹ ਆਨਲਾਈਨ ਫਾਰਮ ਭਰਨ ਲਈ ਸਿਰਫ ਨਾਮਾਤਰ ਫੀਸ ਹੀ ਲੈ ਸਕਦੇ ਹਨ | ਜੇਕਰ ਕੋਈ ਵੀ ਸੰਚਾਲਕ ਨਿਰਧਾਰਿਤ ਫੀਸ ਤੋਂ ਵੱਧ ਵਸੂਲੀ ਕਰਦਾ ਜਾਂ ਜਨਤਾ ਨੂੰ ਗੁਮਰਾਹ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੀਆਂ ਸਾਰੀਆਂ ਸ਼ਾਖਾਵਾਂ ਨੇ ਸਵ. ਅਨਿਲ ਚੋਪੜਾ ਦੀ ਯਾਦ 'ਚ 10 ਹਜ਼ਾਰ ਤੋਂ ਵੱਧ ਬੂਟੇ ਲਾ ਕੇ ਭੇਟ ਕ... ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ <br/>
Ad Position 24