08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬੀ.ਐੱਸ.ਐੱਫ. ਚੌਕ ਧਮਾਕੇ 'ਚ ਜਾਂਚ ਜਾਰੀ, ਜ਼ੀਰਕਪੁਰ ਤੋਂ ਉਮਰਦੀਨ ਦੇ ਦੋ ਹੋਰ ਸਾਥੀ ਲਏ ਹਿਰਾਸਤ 'ਚ

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਜਤਿੰਦਰ ਪੰਮੀ)-ਬੀਐੱਸਐੱਫ ਚੌਕ 'ਚ ਹੋਏ ਧਮਾਕੇ ਦੀ ਜਾਂਚ ਲਗਾਤਾਰ ਜਾਰੀ ਹੈ | ਪੁਲਿਸ ਦੀਆਂ ਜਾਂਚ ਟੀਮਾਂ ਨੇ ਧਮਾਕੇ 'ਚ ਵਿਸਫੋਟਕ ਸਮੱਗਰੀ ਰੱਖਣ ਵਾਲੇ ਜ਼ੀਰਕਪੁਰ ਵਾਸੀ ਉਮਰਦੀਨ ਉਰਫ ਮੁਨੀਰ ਦੇ ਦੋ ਹੋਰ ਸਾਥੀ ਜ਼ੀਰਕਪੁਰ ਤੋਂ ਹੀ ਹਿਰਾਸਤ 'ਚ ਲਿਆ ਹੈ | ਡੀਸੀਪੀ (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਗਠਿਤ ਕੀਤੀਆਂ ਗਈਆਂ ਜਾਂਚ ਟੀਮਾਂ ਉਨ੍ਹਾਂ ਕੋਲੋਂ ਧਮਾਕੇ ਬਾਰੇ ਪੁੱਛਗਿੱਛ ਕਰ ਰਹੀਆਂ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਕਾਬੂ ਕੀਤੇ ਗਏ ਦੋਵਾਂ ਮੁਲਜ਼ਮਾਂ ਯੂਪੀ ਵਾਸੀ ਅਨਿਲ ਸ਼ਰਮਾ ਤੇ ਜ਼ੀਰਕਪੁਰ ਵਾਸੀ ਉਮਰਦੀਨ ਉਰਫ ਮੁਨੀਰ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ 6 ਹੋਰ ਵਿਅਕਤੀਆਂ ਨੇ ਨਾਮ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 2 ਨੂੰ ਪੁਲਿਸ ਦੀਆਂ ਜਾਂਚ ਟੀਮਾਂ ਨੇ ਜ਼ੀਰਕਪੁਰ ਤੋਂ ਗਿ੍ਫ਼ਤਾਰ ਕਰਕੇ ਲਿਆਂਦਾ ਹੈ | ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੋਵਾਂ ਕੋਲੋਂ ਵੀ ਪੁਲਿਸ ਧਮਾਕੇ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵਿਅਕਤੀ ਵੀ ਗਿ੍ਫ਼ਤਾਰ ਕੀਤਾ ਜਾ ਸਕਦੇ ਹਨ | ਪੁਲਿਸ ਇਸ ਮਾਮਲੇ 'ਚ
ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੇ ਵਿਦੇਸ਼ੀ ਹੈਾਡਲਰਾਂ ਬਾਰੇ ਵੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਹਾਲਾਂਕਿ ਇਸ ਬਾਰੇ ਕੋਈ ਵੀ ਪੁਲਿਸ ਅਧਿਕਾਰੀ ਗੱਲ ਨਹੀਂ ਕਰ ਰਿਹਾ | ਦੱਸਣਯੋਗ ਹੈ ਕਿ ਲੰਘੀ 5 ਮਈ ਬੀਐਸਐਫ ਚੌਕ ਸਥਿਤ ਬੀਐਸਐਫ ਪੰਜਾਬ ਫਰੰਟੀਅਰ ਦੇ ਹੈਡਕੁਆਰਟਰ ਦੇ ਮੁੱਖ ਗੇਟ ਬਾਹਰ ਸ਼ਾਮ 8 ਵਜੇ ਦੇ ਕਰੀਬ ਡਲਿਵਰੀ ਬੁਆਏ ਦੀ ਐਕਟਿਵਾ ਨੇੜੇ ਧਮਾਕਾ ਹੋਇਆ ਸੀ, ਜਿਸ ਦੀ ਜਾਂਚ ਦੌਰਾਨ ਵਿਸਫੋਟਕ ਸਮੱਗਰੀ ਵਰਤੇ ਜਾਣ ਦਾ ਖੁਲਾਸਾ ਹੋਇਆ ਸੀ | ਮਾਮਲਾ ਦੇਸ਼ ਦੀ ਸੁਰੱਖਿਆ ਤੇ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਮੁੱਖ ਦਫਤਰ ਨਾਲ ਜੁੜਿਆ ਹੋਣ ਕਰਕੇ ਕੇਂਦਰੀ ਜਾਂਚ ਏਜੰਸੀਆਂ ਵੀ ਇਸ ਮਾਮਲੇ ਦੀ ਜਾਂਚ ਨਾਲ ਜੁੜੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ 6 ਕਰਚਮਾਰੀਆਂ ਦੀ ਰੋਕੀ ਤਨਖਾਹ ਅਗਲੀ ਖ਼ਬਰ 'ਆਪਟ' ਹੈ ਕੀ?
Ad Position 24