'ਆਪਟ' ਵਿਦਿਆਰਥੀ ਵੀਜ਼ੇ 'ਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ 12 ਮਹੀਨੇ ਜਾਂ 24 ਮਹੀਨੇ ਲਈ ਪ੍ਰੈਕਟੀਕਲ ਟਰੇਨਿੰਗ ਦਾ ਵਰਕ ਪਰਮਿਟ ਹੈ | ਹੁਣ ਇਸ ਫਰਾਡ ਕਾਰਨ ਇਸ ਪ੍ਰੋਗਰਾਮ 'ਤੇ ਰੋਕ ਲੱਗਣ ਜਾਂ ਹੋਰ ਸਖ਼ਤੀ ਦੀਆਂ ਖ਼ਬਰਾਂ ਹਨ, ਜਿਸ ਨਾਲ ਭਾਰਤੀ ਵਿਦਿਆਰਥੀਆਂ ਜੋ ਇਸ ਅਧੀਨ ਸਭ ਤੋਂ ਵੱਧ ਗਿਣਤੀ ਵਿਚ ਹਨ, ਨੂੰ ਵੱਡਾ ਨੁਕਸਾਨ ਹੋ ਸਕਦਾ ਹੈ | ਬਹੁਤੇ ਪੰਜਾਬੀ ਵਿਦਿਆਰਥੀ ਇਸ ਰਾਹੀਂ ਹੀ ਅਮਰੀਕਾ ਵਿਚ ਰਹਿਣ ਅਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਵਿਚ ਚਿੰਤਾ ਬਹੁਤ ਵੱਧ ਗਈ ਹੈ |