08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਇਮੀਗ੍ਰੇਸ਼ਨ ਕੰਪਨੀ ਨੇ ਸਟਾਫ ਮੈਂਬਰ ਉੱਪਰ ਲਾਏ ਉਸ ਦੇ ਨਾਂਅ 'ਤੇ ਠੱਗੀ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਜਤਿੰਦਰ ਪੰਮੀ)-ਸ਼ਹਿਰ ਦੀ ਇਕ ਇਮੀਗ੍ਰੇਸ਼ਨ ਕੰਪਨੀ ਦੀ ਮਾਲਕ ਨੇ ਆਪਣੀ ਹੀ ਸਟਾਫ ਮੈਂਬਰ ਉਪਰ ਉਨ੍ਹਾਂ ਦੇ ਨਾਂ 'ਤੇ ਬਾਹਰਵਾਰ ਹੀ ਗਾਹਕਾਂ ਕੋਲੋਂ ਕਰੋੜ ਰੁਪਏ ਤੋਂ ਵੀ ਵੱਧ ਦੀ ਠੱਗੀ ਮਾਰਨ ਦੇ ਦੋਸ਼ ਲਾਏ ਹਨ | ਕੰਪਨੀ ਦੀ ਮਾਲਕ ਡਾ. ਪੂਜਾ ਸਿੰਘ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਕੋਲ ਕੰਮ ਕਰਨ ਵਾਲੀ ਸੀਮਾ ਪਾਂਡੇ ਨਾਂ ਦੀ ਸਟਾਫ ਮੈਂਬਰ ਨੇ ਉਨ੍ਹਾਂ ਨੂੰ ਦੱਸੇ ਬਗੈਰ ਹੀ ਕਈ ਗਾਹਕਾਂ ਕੋਲੋਂ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜ ਤੋਂ ਵੱਧ ਰਾਸ਼ੀ ਆਪਣੇ ਪਤੀ ਮਨਿੰਦਰ ਸਿੰਘ ਦੇ ਖਾਤੇ 'ਚ ਪੁਆ ਦਿੱਤੀ | ਸੀਮਾ ਪਾਂਡੇ ਨੇ ਕੰਪਨੀ ਦੇ ਫਰਜ਼ੀ ਦਸਤਾਵੇਜ਼ 'ਤੇ ਮੋਹਰ ਤੱਕ ਵੀ ਤਿਆਰ ਕੀਤੀ ਹੋਈ ਸੀ, ਜਿਸ ਰਾਹੀਂ ਉਹ ਗਾਹਕਾਂ ਦੇ ਵਿਦੇਸ਼ ਭੇਜਣ ਲਈ ਕਾਗਜ਼ਾਤ ਤਿਆਰ ਕਰ ਦਿੰਦੀ ਸੀ | ਡਾ. ਪੂਜਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਸੀਮਾ ਪਾਂਡੇ ਦੀ ਇਸ ਹੇਰਾਫੇਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਤੌਰ 'ਤੇ ਇਸ ਦੀ ਪੜਤਾਲ ਕਰਵਾਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਦੀ ਸਟਾਫ ਮੈਂਬਰ ਨੇ 7 ਦੇ ਕਰੀਬ ਗਾਹਕਾਂ ਕੋਲੋਂ ਕੰਪਨੀ ਦੇ ਨਾਂ 'ਤੇ ਵਿਦੇਸ਼ ਭੇਜਣ ਲਈ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਠੱਗੀ ਸੀ | ਇਸ 'ਤੇ ਉਨ੍ਹਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ, ਜਿਸ ਦੀ ਪੜਤਾਲ ਏਸੀਪੀ ਸੈਂਟਰਲ ਕਰ ਰਹੇ ਹਨ | ਡਾ. ਪੂਜਾ ਸਿੰਘ ਨੇ ਕਿਹਾ ਕਿ ਸੀਮਾ ਪਾਂਡੇ ਨੇ ਨਾ ਸਿਰਫ਼ ਉਨ੍ਹਾਂ ਦੀ ਕੰਪਨੀ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਕੀਤੀ ਹੈ ਬਲਕਿ ਕੰਪਨੀ ਦਾ ਨਾਂ ਵੀ ਖਰਾਬ ਕੀਤਾ ਹੈ | ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੀਮਾ ਪਾਂਡੇ ਤੇ ਉਸ ਦੇ ਪਤੀ ਮਨਿੰਦਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਬੈਂਕ ਖਾਤੇ ਵੀ ਫਰੀਜ ਕਰਕੇ ਵਿਸਥਾਰ ਵਿਚ ਜਾਂਚ ਕੀਤੀ ਜਾਵੇ | ਓਧਰ ਦੇਰ ਸ਼ਾਮ ਕੰਪਨੀ ਦੀ ਸਟਾਫ ਮੈਂਬਰ ਸੀਮਾ ਪਾਂਡੇ ਨੇ ਇਕ ਵੈਬ ਚੈਨਲ ਨਾਲ ਗੱਲਬਾਤ ਦੌਰਾਨ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਰਿਕਾਰਡ ਨਾ ਦੇਣ ਦੇ ਮਾਮਲੇ ਵਿਚ ਨਿਗਮ ਨੇ ਸਬੰਧਿਤ ਅਫਸਰਾਂ ਦੇ ਮੁੱਖ ਚੌਕਸੀ ਅਫ਼ਸਰ ਨੂੰ ਭੇਜੇ ਨਾਂਅ <br/> ਅਗਲੀ ਖ਼ਬਰ 6 ਕਰਚਮਾਰੀਆਂ ਦੀ ਰੋਕੀ ਤਨਖਾਹ
Ad Position 24