ਜਲੰਧਰ, 19 ਮਈ (ਸ਼ਿਵ)-ਭਾਰਤ ਵਿਕਾਸ ਪਰਿਸ਼ਦ ਆਸਥਾ ਸ਼ਾਖਾ ਅਹੁਦਾ ਸੰਭਾਲਣ, ਪਰਿਵਾਰ ਮਿਲਣ ਅਤੇ ਵਜ਼ੀਫ਼ਾ ਵੰਡ ਸਮਾਗਮ ਦਾ ਈ. ਰਜਿੰਦਰ ਰਿਸ਼ੀ ਦੀ ਪ੍ਰਧਾਨਗੀ ਹੇਠ ਆਯੋਜਨ ਕੀਤਾ ਗਿਆ | ਇਸ ਮੌਕੇ 2026-27 ਕਾਰਜਕਾਲ ਲਈ ਸੰਸਥਾ ਦੇ ਨਵ-ਨਿਯੁਕਤ ਸਰਪ੍ਰਸਤ ਸ਼੍ਰੀ ਆਸ਼ੂਤੋਸ਼ ਵਧਵਾ, ਪ੍ਰਧਾਨ ਗੁਲਸ਼ਨ ਅਰੋੜਾ, ਸਕੱਤਰ ਈ. ਜਸਵੰਤ ਸਿੰਘ ਅਤੇ ਖ਼ਜ਼ਾਨਚੀ ਰਾਜੀਵ ਚੋਪੜਾ ਨੂੰ ਸਹੁੰ ਦਿਵਾਈ ਗਈ | ਇਸ ਤੋਂ ਬਾਅਦ ਨਵੇਂ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ | ਉਪਰੰਤ ਜਲੰਧਰ ਦੇ 9 ਸਕੂਲਾਂ ਤੋਂ ਆਏ 47 ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 1000 ਰੁਪਏ ਦਾ ਵਜ਼ੀਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਵਿਕਰਮ ਅਰੋੜਾ ਖੇਤਰੀ ਵਿੱਤ ਸਕੱਤਰ ਹਾਜ਼ਰ ਹੋਏ | ਉਨ੍ਹਾਂ ਨੇ ਵੀ ਸੰਸਥਾ ਦੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ | ਸੰਸਥਾ ਦੇ ਨਵ-ਨਿਯੁਕਤ ਸਰਪ੍ਰਸਤ ਸ਼੍ਰੀ ਆਸ਼ੂਤੋਸ਼ ਵਧਵਾ ਅਤੇ ਪ੍ਰਧਾਨ ਸ਼੍ਰੀ ਗੁਲਸ਼ਨ ਅਰੋੜਾ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼੍ਰੀ ਬਲਦੇਵ ਕਤਿਆਲ, ਜਨਾਰਧਨ ਕਤਿਆਲ, ਰਤਨ ਲਾਲ ਭਗਤ, ਬੀ.ਬੀ. ਮਲਹੋਤਰਾ, ਲਕਸ਼ਮੀ ਨਰਾਇਣ ਜੋਸ਼ੀ, ਰਾਕੇਸ਼ ਸੱਗਰ, ਰਾਕੇਸ਼ ਭਾਰਦਵਾਜ, ਰਾਜ ਕੁਮਾਰ ਸ਼ਰਮਾ, ਜੀ.ਕੇ. ਬਾਲੀ, ਸ਼੍ਰੀ ਹੇਮੰਤ ਕਾਲੀਆ, ਰਾਮ ਅਵਤਾਰ ਵਿਜ, ਕਨਕੇਸ਼ ਗੁਪਤਾ, ਵਿਵੇਕ ਸ਼ਰਮਾ, ਹਰਭਜਨ ਲਾਲ, ਵਰਮਾ , ਰਾਕੇਸ਼ ਬੱਬਰ, ਰਾਜੇਸ਼ ਵਿਜ, ਸ਼ੰਮੀ , ਸੰਜੀਵ ਗੰਭੀਰ ਅਤੇ ਮੈਡਮ ਕੰਚਨ ਸ਼ਰਮਾ ਹਾਜ਼ਰ ਸਨ |