08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵਿਕਾਸ ਕੰਮਾਂ 'ਤੇ ਮਹਿੰਗਾਈ ਦਾ ਅਸਰ-ਲੁੱਕ ਵਾਲੀਆਂ ਸੜਕਾਂ ਨੂੰ ਲੱਗੀਆਂ ਬਰੇਕਾਂ

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਸ਼ਿਵ)- ਅਗਲੇ ਸਾਲ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼ਹਿਰ ਵਿਚ ਕਈ ਵਿਕਾਸ ਦੇ ਕੰਮਾਂ ਅਤੇ ਪ੍ਰਾਜੈਕਟ ਸ਼ੁਰੂ ਕਰਨ ਲਈ ਨਿਗਮ ਵਲੋਂ ਕਰੋੜਾਂ ਦੇ ਕੰਮਾਂ ਦੇ ਟੈਂਡਰ ਲਗਾਏ ਗਏ ਸਨ ਜਦਕਿ ਉਨਾਂ ਵਿਚ ਲੁੱਕ ਅਤੇ ਬਜਰੀ ਦੀਆਂ ਸੜਕਾਂ ਬਣਾਉਣ ਦੇ ਕੰਮ ਆਉਂਦੇ ਤੇਲ ਅਤੇ ਲੁੱਕ ਦੀਆਂ ਕੀਮਤਾਂ ਕਾਫੀ ਵਧ ਜਾਣ ਕਾਰਨ ਹੁਣ ਇਸ ਦਾ ਅਸਰ ਵਿਕਾਸ ਕੰਮਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਸ਼ਹਿਰ ਵਿਚ ਕਈ ਲੁੱਕ ਬਜਰੀ ਦੀਆਂ ਸੜਕਾਂ ਵਾਲੇ ਕੰਮਾਂ ਦੀ ਗਤੀ ਜਾਂ ਤਾਂ ਹੌਲੀ ਹੋ ਗਈ ਹੈ ਜਾਂ ਫਿਰ ਉਹ ਕੰਮ ਬੰਦ ਹੋ ਗਏ ਹਨ | ਜਿੱਥੇ ਪੈਟਰੋਲ ਅਤੇ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ ਤਾਂ ਲੁੱਕ ਅਤੇ ਬਜਰੀ ਨੂੰ ਮਿਕਸ ਕਰਨ ਵਾਲੀ ਲੁੱਕ ਜਿੱਥੇ 35 ਤੋਂ 40 ਰੁਪਏ ਪ੍ਰਤੀ ਕਿੱਲੋ ਸੀ ਤਾਂ ਹੁਣ ਇਸ ਦੀ ਕੀਮਤ 75 ਰੁਪਏ ਤੋਂ ਲੈ ਕੇ 80 ਰੁਪਏ ਕਿੱਲੋ ਤੱਕ ਪੁੱਜ ਗਈ ਹੈ | ਸ਼ਹਿਰ ਵਿਚ ਜਿਹੜੀਆਂ ਲੁੱਕ, ਬਜਰੀ ਦੀਆਂ ਸੜਕਾਂ ਬਣਦੀਆਂ ਹਨ, ਉਨਾਂ ਦੀ ਲੁੱਕ, ਬਜਰੀ ਮਿਕਸ ਕਰਕੇ ਦੇਣ ਵਾਲੇ ਹਾਟ ਮਿਕਸ ਪਲਾਂਟ ਠੇਕੇਦਾਰਾਂ ਵੱਲੋਂ ਅਲੱਗ ਤੌਰ 'ਤੇ ਚਲਾਏ ਜਾਂਦੇ ਹਨ ਤਾਂ ਉਹ ਹੀ ਇਸ ਲੁੱਕ, ਬਜਰੀ ਨੂੰ ਉਪਲਬਧ ਕਰਵਾਉਂਦੇ ਹਨ | ਠੇਕੇਦਾਰਾਂ ਦਾ ਕਹਿਣਾ ਸੀ ਕਿ ਨਵੇਂ ਟੈਂਡਰਾਂ ਵਿਚ ਤਾਂ ਮੌਜੂਦਾ ਕੀਮਤਾਂ ਦਰਜ ਕੀਤੀਆਂ ਗਈਆਂ ਹਨ ਪਰ ਜਿਹੜੇ ਟੈਂਡਰਾਂ ਦੇ ਕੰਮ ਪੁਰਾਣੀਆਂ ਕੀਮਤਾਂ 'ਤੇ ਲਏ ਹੋਏ ਹਨ | ਉਹ ਸਮਾਨ ਦੀਆਂ ਕੀਮਤਾਂ ਵਧਣ ਤੋਂ ਬਾਅਦ ਕਰਨੇ ਔਖੇ ਹੋ ਰਹੇ ਹਨ | ਇਕ ਠੇਕੇਦਾਰ ਦਾ ਕਹਿਣਾ ਸੀ ਕਿ ਉਨਾਂ ਵੱਲੋਂ ਅਜੇ ਪੁਰਾਣੇ ਕੀਮਤਾਂ ਵਾਲੇ ਕੰਮ ਨਹੀਂ ਕੀਤੇ ਜਾ ਰਹੇ ਹਨ | ਜੇਕਰ ਨਿਗਮ ਪ੍ਰਸ਼ਾਸਨ ਵਲੋਂ ਕੰਮਾਂ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਗਿਆ ਤਾਂ ਉਨਾਂ ਲਈ ਕੰਮ ਕਰਨਾ ਔਖਾ ਹੋਵੇਗਾ | ਨਿਗਮ ਵਲੋਂ ਜਿਹੜੀਆਂ ਲੁੱਕ ਬਜਰੀ ਦੀਆਂ ਸੜਕਾਂ ਬਣਾਈਆਂ ਜਾਣੀਆਂ ਹਨ | ਉਸ ਲੁੱਕ ਦੇ ਨਾਲ ਬਜਰੀ ਵੀ ਮਹਿੰਗੀ ਹੋ ਗਈ ਹੈ | ਡੀਜ਼ਲ ਮਹਿੰਗਾ ਹੋਣ ਨਾਲ ਕਿਰਾਏ ਵਧ ਗਏ ਹਨ ਤਾਂ ਇਸ ਦਾ ਅਸਰ ਵੀ ਵਿਕਾਸ ਦੇ ਕੰਮਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ | ਲੁੱਕ ਪਾਉਣ ਦਾ ਕੰਮ ਬੰਦ ਹੈ ਤੇ ਸੜਕਾਂ 'ਤੇ ਗਟਕਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਨਗਰ ਨਿਗਮ ਵਲੋਂ ਹਰ ਸਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਕੰਮ ਕਰਵਾਏ ਜਾ ਰਹੇ ਹਨ | ਲੁੱਕ, ਬਜਰੀ ਦੇ ਹੀ ਸਾਲਾਨਾ 50 ਕਰੋੜਾਂ ਤੋਂ ਜ਼ਿਆਦਾ ਦੇ ਕੰਮ ਹੁੰਦੇ ਹਨ | ਤੇਲ, ਲੁੱਕ ਤੇ ਹੋਰ ਸਮਾਨ ਦੇ ਮਹਿੰਗੇ ਹੋਣ ਨਾਲ ਨਗਰ ਨਿਗਮ ਪ੍ਰਸ਼ਾਸਨ ਨੂੰ ਆਉਣ ਵਾਲੇ ਸਮੇਂ ਵਿਚ ਕਈ ਟੈਂਡਰਾਂ ਵਿਚ ਕੀਮਤਾਂ ਵਿਚ ਸੋਧ ਕਰਨੀ ਪਵੇਗੀ ਕਿਉਂਕਿ ਕੁੱਝ ਮਹੀਨੇ ਬਾਅਦ ਹੀ ਚੋਣਾਂ ਸਰਗਰਮੀਆਂ ਤੇਜ਼ ਹੋ ਜਾਣਗੀਆਂ ਜਿਸ ਕਰਕੇ ਸ਼ਹਿਰ ਵਿਚ ਵਿਕਾਸ ਦੇ ਕੰਮਾਂ ਨੂੰ ਤੇਜ਼ੀ ਨਾਲ ਪੂਰੇ ਕਰਵਾਉਣ ਵੀ ਨਿਗਮ ਲਈ ਇਕ ਵੱਡੀ ਚੁਨੌਤੀ ਹੋਵੇਗੀ | ਮੌਜੂਦਾ ਸਮੇਂ ਵਿਚ ਕੰਮਾਂ ਨੂੰ ਬਰੇਕਾਂ ਲੱਗ ਗਈਆਂ ਹਨ ਤਾਂ ਇਸ ਨਾਲ ਅਗਲੇ ਸਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਅਸਰ ਪਏਗਾ | ਇਸ ਕਰਕੇ ਨਿਗਮ ਪ੍ਰਸ਼ਾਸਨ ਨੂੰ ਕੀਮਤਾਂ ਵਿਚ ਵਾਧਾ ਕਰਨ ਦਾ ਜਲਦੀ ਫ਼ੈਸਲਾ ਕਰਨਾ ਚਾਹੀਦਾ ਹੈ | ਇਕ ਠੇਕੇਦਾਰ ਨੇ ਦੱਸਿਆ ਕਿ ਨਾ ਸਿਰਫ਼ ਅਜੇ ਲੁੱਕ ਮਹਿੰਗੀ ਹੋਣ ਕਰਕੇ ਉਨਾਂ ਲਈ ਕੰਮ ਕਰਨਾ ਔਖਾ ਹੋ ਰਿਹਾ ਹੈ ਸਗੋਂ ਵਿਕਾਸ ਕੰਮਾਂ ਦੀ ਅਦਾਇਗੀ ਵੀ ਤੇਜ਼ੀ ਨਾਲ ਨਹੀਂ ਹੋ ਰਹੀ ਹੈ | ਜੇਕਰ ਨਿਗਮ ਪ੍ਰਸ਼ਾਸਨ ਵਲੋਂ ਉਨਾਂ ਦੀ ਅਦਾਇਗੀ ਸਮੇਂ ਸਿਰ ਦਿੱਤੀ ਜਾਂਦੀ ਹੈ ਤਾਂ ਹੀ ਉਹ ਅੱਗੇ ਕੰਮ ਕਰਨਗੇ | ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਠੇਕੇਦਾਰਾਂ ਵਲੋਂ ਪੁਰਾਣੇ ਟੈਂਡਰਾਂ ਵਿਚ ਕੀਮਤਾਂ ਵਿਚ ਵਾਧਾ ਕਰਨ ਅਤੇ ਅਦਾਇਗੀ ਨੂੰ ਲੈ ਕੇ ਮੇਅਰ ਅਤੇ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਕਸਬਾ ਜਮਸ਼ੇਰ ਖ਼ਾਸ <br/> ਇਕ ਨਜ਼ਰ ਏਧਰ ਵੀ… <br/> ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਕਰਵਾਇਆ ਵਜ਼ੀਫ਼ਾ ਵੰਡ ਸਮਾਗਮ <br/>
Ad Position 24