08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਿਰਮਲ ਅਰਪਨ, ਮੁਖ਼ਤਾਰ ਗਿੱਲ, ਵਿਸ਼ਾਲ ਅਤੇ ਸਤਨਾਮ ਚਾਨਾ ਨੂੰ ਮਿਲਣਗੇ 'ਕਲਮ ਪੁਰਸਕਾਰ'

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ 21ਵੇਂ 'ਕਲਮ' ਪੁਰਸਕਾਰ ਨਿਰਮਲ ਅਰਪਨ, ਮੁਖ਼ਤਾਰ ਗਿੱਲ, ਵਿਸ਼ਾਲ ਅਤੇ ਸਤਨਾਮ ਚਾਨਾ ਨੂੰ ਮਿਲਣਗੇ | 'ਕਲਮ' ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਜਾਣਕਾਰੀ ਦਿੱਤੀ ਕਿ 'ਕਲਮ' ਦੇ ਚੇਅਰਮੈਨ ਸੁਖਵਿੰਦਰ ਕੰਬੋਜ, ਕੋ-ਚੇਅਰਮੈਨ ਕੁਲਵਿੰਦਰ ਅਤੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ 'ਚ ਚੋਣ ਕਮੇਟੀ ਵਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਕਿਰਤ-ਕੁੰਭ 'ਕਲਮ' ਪੁਰਸਕਾਰ ਬਹੁ-ਵਿਧਾਈ ਲੇਖਕ ਨਿਰਮਲ ਅਰਪਨ ਨੂੰ ਦਿੱਤਾ ਜਾਵੇਗਾ ਜਦੋਂ ਕਿ 'ਤਲਵਿੰਦਰ ਦੀ ਤਰੰਗ ਕਲਮ ਪੁਰਸਕਾਰ' ਉੱਘੇ ਕਹਾਣੀਕਾਰ ਮੁਖਤਾਰ ਗਿੱਲ ਨੂੰ , ਡਾ. ਕੇਸਰ ਸਿੰਘ ਕੇਸਰ ਯਾਦਗਾਰੀ 'ਇਲਮੇ-ਅੱਵਲ ਕਲਮ ਪੁਰਸਕਾਰ, ਸਤਨਾਮ ਚਾਨਾ ਅਤੇ 'ਰਿਸ਼ੀ-ਰਮਨ ਦੀ ਰੌਂ ਕਲਮ ਪੁਰਸਕਾਰ' ਸ਼ਾਇਰ ਵਿਸ਼ਾਲ ਨੂੰ ਭੇਟ ਕੀਤਾ ਜਾਵੇਗਾ | ਇਹ ਪੁਰਸਕਾਰ 'ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਫੋਕਲੋਰ ਰੀਸਰਚ ਅਕੈਡਮੀ, ਅੰਮਿ੍ਤਸਰ ਦੇ ਸਹਿਯੋਗ ਨਾਲ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ 'ਚ 15 ਜੂਨ 2026 ਨੂੰ ਵਿਰਸਾ ਵਿਹਾਰ ਅੰਮਿ੍ਤਸਰ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਭੇਟ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਕੋਟ ਰਾਮਦਾਸ ਵਿਖੇ ਸੜਕਾਂ ਦੇ ਨਿਰਮਾਣ ਦਾ ਉਦਘਾਟਨ ਅਗਲੀ ਖ਼ਬਰ ਜ਼ਿਲ੍ਹੇ 'ਚ ਐੱਸ.ਆਈ.ਆਰ. ਮੈਪਿੰਗ ਦਾ ਕੰਮ 80.14 ਫੀਸਦੀ ਤੱਕ ਕੀਤਾ ਜਾ ਚੁੱਕੈ-ਵਰਜੀਤ ਵਾਲੀਆ
Ad Position 24