08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕੋਟ ਰਾਮਦਾਸ ਵਿਖੇ ਸੜਕਾਂ ਦੇ ਨਿਰਮਾਣ ਦਾ ਉਦਘਾਟਨ

Ad Position 21
No active advertisement
ਮੁਹੱਲਾ ਕੋਟ ਰਾਮਦਾਸ ਵਿਖੇ ਸੜਕਾਂ ਬਣਾਉਣ ਦਾ ਕੰਮ ਕਰਦੇ ਹੋਏ ਕਾਰੀਗਰ ਤੇ (ਸੱਜੇ) ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਪ੍ਰਵੀਨ ਪਹਿਲਵਾਨ, ਨਾਲ ਇਲਾਕਾ ਨਿਵਾਸੀ¢ <br/> 20-05-2026
ਚੁਗਿੱਟੀ/ ਜੰਡੂਸਿੰਘਾ,19 ਮਈ (ਨਰਿੰਦਰ ਲਾਗੂ)-ਵਾਰਡ ਨੰਬਰ 7 ਅਧੀਨ ਆਉਂਦੇ ਮੁਹੱਲਾ ਕੋਟ ਰਾਮਦਾਸ ਵਿਖੇ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਅਤੇ ਐੱਸ.ਸੀ.ਵਿੰਗ ਦੇ ਕੋਆਰਡੀਨੇਟਰ ਪ੍ਰਵੀਨ ਪਹਿਲਵਾਨ ਵਲੋਂ ਉਕਤ ਖੇਤਰ ਵਿੱਚ ਸੜਕਾਂ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ¢ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਹਲਕਾ ਜਲੰਧਰ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਵਿੱਚ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ਦੇ ਸਿਲਸਿਲੇ ਨੂੰ ਬੜੀ ਸੰਜੀਦਗੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ¢ ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਜਿਸ ਸੜਕ ਦਾ ਨਿਰਮਾਣ ਦਾ ਸ਼ੁਭ ਆਰੰਭ ਕਰਵਾਇਆ ਗਿਆ ਹੈ ਉਹ ਮਾੜੀ ਹਾਲਤ ਵਿੱਚ ਸੀ ਜਿਸ ਕਾਰਨ ਇਲਾਕਾ ਵਸਨੀਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਸੜਕ ਦੇ ਬਣਨ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ¢ ਪ੍ਰਵੀਨ ਪਹਿਲਵਾਨ ਨੇ ਕਿਹਾ ਲੋਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਇਸ ਵਾਰਡ 'ਚ ਰਹਿੰਦੇ ਸਾਰੇ ਵਰਗਾਂ ਦੇ ਲੋਕ ਪੰਜਾਬ ਸਰਕਾਰ ਤੋਂ ਖੁਸ਼ ਹਨ¢ ਇਸ ਮÏਕੇ ਉਨ੍ਹਾਂ ਨਾਲ ਇੰਜੀਨੀਅਰ ਸੁਖਵਿੰਦਰ ਸਿੰਘ, ਜਸਵਿੰਦਰ ਪਾਲ, ਨੰਬਰਦਾਰ ਰੇਸ਼ਮ ਪਾਲ ਸਿੰਘ, ਤਰਲੋਚਨ ਸਿੰਘ, ਬੀਬੀ ਮਹਿੰਦਰ ਕÏਰ ਤੇ ਅੰਮਿ੍ਤ ਪਾਲ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਮਾਮਲਾ ਟ੍ਰੈਵਲ ਏਜੰਟ ਨੂੰ ਚੁੱਕਣ ਦਾ; ਦਿਨੇ ਕੀਤੀ ਕੁੱਟਮਾਰ, ਰਾਤ ਫੋਨ 'ਤੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ ਅਗਲੀ ਖ਼ਬਰ ਨਿਰਮਲ ਅਰਪਨ, ਮੁਖ਼ਤਾਰ ਗਿੱਲ, ਵਿਸ਼ਾਲ ਅਤੇ ਸਤਨਾਮ ਚਾਨਾ ਨੂੰ ਮਿਲਣਗੇ 'ਕਲਮ ਪੁਰਸਕਾਰ'
Ad Position 24