08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼ਾਹਕੋਟ ਦੇ ਏ.ਐੱਸ.ਆਈ. ਪੁੂਰਨ ਸਿੰਘ ਦੀ ਸ਼ੱਕੀ ਹਾਲਾਤ 'ਚ ਮੌਤ <br/>

Ad Position 21
No active advertisement
ਅਜੀਤ ਡੈਸਕ 20-05-2026
ਲੋਹੀਆਂ ਖਾਸ, 19 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ਼ਾਹਕੋਟ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਏ.ਐੱਸ.ਆਈ. ਪੂਰਨ ਸਿੰਘ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ | ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਗੱਟਾ ਮੁੰਡੀ ਕਾਸੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਏ.ਐੱਸ.ਆਈ. ਪੂਰਨ ਸਿੰਘ ਨਾਲ 10 ਕੁ ਵਜੇ ਮੋਬਾਇਲ 'ਤੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਪਿੰਡ ਲਸੂੜੀ ਲੰਘ ਆਏ ਹਨ ਜਲਦ ਹੀ ਘਰ ਪੁੱਜ ਜਾਣਗੇ, ਪਰ ਕੁਝ ਸਮੇਂ ਬਾਅਦ ਉਹ ਪਿੰਡ ਮੁਰਾਜਵਾਲਾ ਕੋਲ ਸੜਕ 'ਤੇ ਡਿੱਗੇ ਹੋਏ ਮਿਲੇ, ਜਿਸ ਬਾਰੇ ਸਾਡੇ ਕਿਸੇ ਜਾਣਕਾਰ ਨੇ ਸੂਚਨਾ ਦਿੱਤੀ ਹੈ | ਜਿਸ ਉਪਰੰਤ ਅਸੀਂ ਉਨ੍ਹਾਂ ਨੂੰ ਚੁੱਕ ਕੇ ਲੋਹੀਆਂ ਦੇ ਸਿਵਲ ਹਸਪਤਾਲ ਵਿਖੇ ਲੈ ਗਏ, ਜਿਥੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਿਰ ਦੀ ਸੱਟ ਅਤੇ ਮੌਕੇ ਦੇ ਹਾਲਾਤ ਸ਼ੱਕ ਪੈਦਾ ਕਰਦੇ ਹਨ ਕਿ ਉਨ੍ਹਾਂ ਦੇ ਸੱਟਾਂ ਅਚਾਨਕ ਹਾਦਸੇ ਵਾਲੀਆਂ ਨਹੀਂ ਹਨ | ਉਨ੍ਹਾਂ ਪੰਜਾਬ ਪੁਲਿਸ ਪਾਸੋਂ ਮੰਗ ਕੀਤੀ ਕਿ ਇਸ ਹਾਦਸੇ ਬਾਰੇ ਸਾਨੂੰ ਇਨਸਾਫ਼ ਚਾਹੀਦਾ ਹੈ | ਇਸ ਬਾਬਤ ਸ਼ਾਹਕੋਟ ਦੇ ਡੀ.ਐੱਸ.ਪੀ. ਸਰਵਣ ਸਿੰਘ ਬੱਲ ਅਤੇ ਥਾਣਾ ਲੋਹੀਆਂ ਦੇ ਮੁੱਖੀ ਸੁਖਜਿੰਦਰ ਸਿੰਘ ਖੈਹਿਰਾ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਇਹ ਸੜਕ ਹਾਦਸਾ ਲੱਗ ਰਿਹਾ ਹੈ, ਬਾਕੀ ਜਾਂਚ ਜਾਰੀ ਹੈ ਅਤੇ ਜਲਦ ਹੀ ਕਿਸੇ ਸਿਟੇ 'ਤੇ ਪਹੁੰਚਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਵੱਖ-ਵੱਖ ਥਾਈਾ ਲੱਗੇ ਕੂੜੇ ਦੇ ਢੇਰ ਅਗਲੀ ਖ਼ਬਰ ਆਦਮਪੁਰ ਸਬਜ਼ੀ ਮੰਡੀ ਦੇ ਆੜ੍ਹਤੀਆਂ ਦੀ ਧੱਕੇਸ਼ਾਹੀ
Ad Position 24