ਆਦਮਪੁਰ, 19 ਮਈ (ਹਰਪ੍ਰੀਤ ਸਿੰਘ)-ਆਦਮਪੁਰ ਦੀ ਸਥਾਨਕ ਸਬਜ਼ੀ ਮੰਡੀ ਵਿੱਚੋਂ ਇੱਕ ਬੇਹੱਦ ਮੰਦਭਾਗੀ ਅਤੇ ਧੱਕੇਸ਼ਾਹੀ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੰਡੀ ਦੇ ਕੁਝ ਕਮਿਸ਼ਨ ਏਜੰਟਾਂ (ਆੜ੍ਹਤੀਆਂ) ਵੱਲੋਂ ਸਬਜ਼ੀ ਲੈ ਕੇ ਆਉਣ ਵਾਲੇ ਇੱਕ ਆਮ ਵਿਅਕਤੀ ਨੂੰ ਨਾਜਾਇਜ਼ ਤੌਰ 'ਤੇ ਤੰਗ-ਪ੍ਰੇਸ਼ਾਨ ਅਤੇ ਜ਼ਲੀਲ ਕਰਨ ਦੇ ਗੰਭੀਰ ਦੋਸ਼ ਲੱਗੇ ਹਨ | ਇਸ ਘਟਨਾ ਤੋਂ ਬਾਅਦ ਪੀੜਤ ਧਿਰ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ, ਪੀੜਤ ਵਿਅਕਤੀ ਕੁਲਦੀਪ ਕੁਮਾਰ ਵਾਸੀ ਫਗਵਾੜਾ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਜਲੰਧਰ ਸਬਜੀ ਮੰਡੀ ਤੋਂ ਗੱਡੀ ਸਬਜ਼ੀ ਆੜ੍ਹਤੀਆਂ ਨੇ ਮਾਮੂਲੀ ਗੱਲ ਲੈ ਖੁਰਦਪੁਰ ਨਹਿਰ ਪੁਲ ਉੱਤੇ ਨੇੜੇ ਰੱਖ ਕੇ ਵੇਚਦਾ ਹਾਂ | ਇਸ ਸਮਾਨ ਦੀ ਬਣਦੀ ਫੀਸ ਮਾਰਕਿਟ ਕਮੇਟੀ ਆਦਮਪੁਰ ਨੂੰ ਦੇਣ ਦੇ ਨਾਲ ਉਹ ਨਗਰ ਕੌਂਸਲ ਆਦਮਪੁਰ ਨੂੰ ਵੀ ਬਣਦੀ ਫੀਸ ਦਿੰਦੇ ਹਾਂ ਪਰ ਇਸ ਦੇ ਬਾਵਜੂਦ ਮੰਡੀ ਦੇ ਆੜ੍ਹਤੀਏ ਉਸ ਨੂੰ ਪ੍ਰੇਸ਼ਾਨ ਕਰਦੇ ਹਨ ਕਿ ਸਾਡੇ ਪਾਸੋਂ ਸਬਜੀ ਖਰੀਦ ਕਰਕੇ ਅੱਗੇ ਵੇਚਣ ਲਈ ਮਜ਼ਬੂਰ ਕਰਦੇ ਹਨ | ਪੀੜ੍ਹਤ ਵਿਅਕਤ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ | ਪਰ ਮੰਡੀ ਦੇ ਕੁਝ ਰਸੂਖਦਾਰ ਆੜ੍ਹਤੀਏ ਉਸ ਨੂੰ ਬਿਨਾਂ ਕਿਸੇ ਵਜਹਾ ਤੋਂ ਨਿਸ਼ਾਨਾ ਬਣਾ ਰਹੇ ਹਨ ਅਤੇ ਉਸ ਦਾ ਰੁਜ਼ਗਾਰ ਉਜਾੜਨ 'ਤੇ ਤੁਲੇ ਹੋਏ ਹਨ | ਉਸ ਨੇ ਦੋਸ਼ ਲਗਾਇਆ ਕਿ ਉਹ ਮਾਰਕਿਟ ਕਮੇਟੀ ਆਦਮਪੁਰ ਦੇ ਅਧਿਕਾਰੀਆਂ ਸਮੇਤ ਨਗਰ ਕੌਂਸਲ ਆਦਮਪੁਰ ਦੇ ਅਧਿਕਾਰੀਆਂ ਨੂੰ ਹਜ਼ਾਰਾ ਦੇ ਹਿਸਾਬ ਨੂੰ ਫੀਸ ਦੇ ਚੁੱਕਾ ਹਾਂ | ਪਰ ਫਿਰ ਵੀ ਮਾਰਕਿਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਵੱਲੋਂ ਉਸ ਨੂੰ ਕੰਮ ਬੰਦ ਕਰਨ ਲਈ ਮਾਨਸਿਕ 'ਤੇ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਸ ਦਾ ਜਿਊਣਾ ਮੁਹਾਲ ਹੋ ਚੁੱਕਾ ਹੈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕ ਅਤੇ ਹੋਰ ਛੋਟੇ ਦੁਕਾਨਦਾਰ ਮੰਗਾਂ ਸਿੰਘ ਆਦਿ ਪੀੜ੍ਹਤ ਦੇ ਹੱਕ ਵਿੱਚ ਨਿੱਤਰ ਆਏ ਹਨ | ਉਨ੍ਹਾਂ ਕਿਹਾ ਕਿ ਆਦਮਪੁਰ ਸ਼ਹਿਰ ਵਿੱਚ ਪ੍ਰਵਾਸੀਆਂ ਵੱਲੋਂ ਆਪਣੀ ਨਜ਼ਾਇਜ ਰੇੜੀਆਂ ਲੱਗਾ ਕੇ ਸ਼ਰੇਆਮ ਕੰਮ ਕੀਤਾ ਜਾਦਾ ਹੈ ਜੇਕਰ ਕੋਈ ਪੰਜਾਬੀ ਵਿਆਕਤੀ ਆਦਮਪੁਰ ਵਿੱਚ ਕੰਮ ਕਰਦਾ ਹੈ ਤਾਂ ਫਿਰ ਉਸ ਨੂੰ ਇਨ੍ਹਾਂ ਆੜਤੀਆਂ ਵੱਲੋਂ ਨਜਾਇਜ਼ ਤੰਗ ਪ੍ਰੇਸਾਨ ਕੀਤਾ ਜਾ ਹੈ ਉਸ ਪਾਸੋਂ ਮਾਰਕਟਿ ਕਮੇਟੀ ਤੇ ਨਗਰ ਕੌਸਲ ਵੱਲੋਂ ਨਜ਼ਾਇਜ਼ ਗੁੰਡਾ ਟੈਕਸ ਵਸੂਲਿਆਂ ਜਾਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੰਡੀ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਨਾ ਰੁਕੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ |