08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

'ਪ੍ਰਲੇਸ' ਵਲੋਂ 'ਵਰਤਮਾਨ ਸਮਿਆਂ 'ਚ ਭਵਿੱਖੀ ਚਣੌਤੀਆਂ ਅਤੇ ਲੇਖਕ ਦੀ ਭੂਮਿਕਾ' ਵਿਸ਼ੇ 'ਤੇ ਡਾ. ਸਿਰਸਾ ਦਾ ਭਾਸ਼ਨ

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਬੀਤੇ ਦਿਨੀਂ ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵਲੋਂ ਸਰਬ ਭਾਰਤੀ ਪ੍ਰਲੇਸ ਦੇ ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦਾ ਦੇਸ਼ ਭਗਤ ਯਾਦਗਾਰ ਹਾਲ ਵਿਖੇ ਭਾਸ਼ਣ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਡਾ. ਕੁਲਦੀਪ ਸਿੰਘ ਦੀਪ, ਬਦਲੇਵ ਸਿੰਘ ਬੱਲੀ, ਪਿ੍ੰਸੀਪਲ ਜਸਪਾਲ ਸਿੰਘ ਰੰਧਾਵਾ, ਸੁਰਜੀਤ ਜੱਜ ਤੇ ਗੁਰਮੀਤ ਵਲੋਂ ਕੀਤੀ ਗਈ | ਸੰਘ ਦੇ ਪ੍ਰਧਾਨ ਡਾ. ਜਸਪਾਲ ਰੰਧਾਵਾ ਨੇ ਲਗਾਤਾਰ ਨਿਘਾਰ ਵੱਲ ਜਾ ਰਹੇ ਭਾਰਤ ਦੇ ਅਰਥਚਾਰੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਟੇਜ ਦਾ ਸੰਚਾਲਨ ਮੱਖਣ ਮਾਨ ਵਲੋਂ ਕੀਤਾ ਗਿਆ | ਡਾ. ਸਿਰਸਾ ਨੇ ਭਾਸ਼ਣ 'ਚ ਕਿਹਾ ਕਿ ਅੱਜ ਦੇ ਸਮੇਂ 'ਚ ਕੁਝ ਮੁੱਦੇ ਸਾਨੂੰ ਹੀ ਨਹੀਂ ਸੱਤਾਧਾਰੀ ਨੇਤਾਵਾਂ ਨੂੰ ਮੁੜ ਕੇ ਪ੍ਰਭਾਸ਼ਿਤ ਕਰਨੇ ਪੈ ਰਹੇ ਹਨ | ਉਨ੍ਹਾਂ 'ਭਾਰਤ ਵਿਸ਼ਵ ਗੁਰੂ', 'ਸਵਦੇਸ਼ੀ', ਤੇ 'ਰਾਸ਼ਟਰਵਾਦ' ਵਰਗੀਆਂ ਟਰਮਾਂ ਦੇ ਨਵੇਂ ਅਰਥ ਕੱਢੇ ਜਾਣ 'ਤੇ ਕਿੰਤੂ ਕਰਦਿਆਂ ਕਿਹਾ ਕਿ ਸਮਕਾਲ 'ਚ ਇਨ੍ਹਾਂ ਬਾਰੇ ਉਲਟੇ ਬਿਰਤਾਂਤ ਸਿਰਜੇ ਜਾ ਰਹੇ ਹਨ | ਲੇਖਕ ਦੀ ਭੂਮਿਕਾ ਦੀ ਗੱਲ ਕਰਦਿਆਂ ਉਨ੍ਹਾਂ ਅੰਤ 'ਚ ਕਿਹਾ ਕਿ ਲੇਖਕ ਕਦੇ ਵੀ ਸਮਾਜ ਨਾਲੋਂ ਟੁੱਟ ਕੇ ਸਵੈ ਕੇਂਦਰਤ ਹੋ ਕੇ ਆਪਣੀ ਸੁਤੰਸ਼ਟੀ ਜਾਂ ਸਹਿਜ ਸਵਾਦ ਲਈ ਨਹੀਂ ਲਿਖਦਾ | ਇਸ ਮੌਕੇ ਸੂਬਾ ਜਰਨਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਜਦੋਂ ਆਲੇ ਦੁਆਲੇ ਬਹੁਤ ਕੁਝ ਅਣ ਕਿਆਸਾ ਵਾਪਰ ਰਿਹਾ ਹੋਵੇ ਤਾਂ ਉਸ ਦੌਰ 'ਚ ਲੇਖਕ ਚੁੱਪ ਕਿਉਂ ਬੈਠਾ ਰਹਿੰਦਾ ਹੈ | ਉਪਰੰਤ ਸਤਨਾਮ ਚਾਨਾ, ਡਾ. ਸ਼ੈਲਸ਼, ਤਸਕੀਨ, ਹਰਵਿੰਦਰ ਭੰਡਾਲ, ਬਲਦੇਵ ਸਿੰਘ ਬੱਲੀ, ਪ੍ਰੋ. ਗੋਪਾਲ ਸਿੰਘ ਬੱੁਟਰ, ਗੁਰਮੀਤ, ਡਾ. ਜਗਜੀਤ ਸਿੰਘ ਚੀਮਾ, ਨਵਤੇਜ ਗੜ੍ਹਦੀਵਾਲ ਤੇ ਹੋਰਨਾਂ ਨੇ ਬਹਿਸ 'ਚ ਹਿੱਸਾ ਲਿਆ | ਸੂਬਾ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਸਾਡਾ ਪ੍ਰਗਤੀਸ਼ੀਲ ਲੇਖਕ ਸੰਘ ਪਹਿਲਾਂ ਵੀ ਤੇ ਹੁਣ ਵੀ ਇਹ ਕਾਰਜ ਬੜੀ ਦਲੇਰੀ ਨਾਲ ਕਰ ਰਿਹਾ ਤੇ ਕਰਦਾ ਰਹੇਗਾ | ਅੰਤ 'ਚ ਜਲੰਧਰ ਇਕਾਈ ਦੇ ਜਰਨਲ ਸਕੱਤਰ ਭਗਵੰਤ ਰਸੂਲਪੁਰੀ ਨੇ ਉਪਰੋਕਤ ਮਸਲੇ 'ਤੇ ਭਰਪੂਰ ਸੰਵਾਦ ਕਰਨ 'ਤੇ ਸਾਰੇ ਵਿਦਵਾਨਾਂ ਤੇ ਲੇਖਕਾਂ ਦਾ ਧੰਨਵਾਦ ਕੀਤਾ | ਸਮਾਗਮ 'ਚ ਕੁਲਦੀਪ ਸਿੰਘ ਬੇਦੀ, ਬਲਬੀਰ ਪਰਵਾਨਾ, ਡਾ. ਕੁਲਵੰਤ ਸਿੰਘ ਸੰਧੂ, ਜੋਗਿੰਦਰ ਸੰਧੂ, ਕਾ. ਅਮੋਲਕ ਸਿੰਘ, ਹਰਮੇਸ਼ ਮਾਲੜੀ, ਰਕੇਸ਼ ਆਨੰਦ, ਸਰੋਜ, ਬਲਵਿੰਦਰ ਭੱਟੀ, ਬਿੰਦਰ ਬਸਰਾ, ਪ੍ਰੋ. ਲਾਲ ਬਹਾਦਰ, ਵਿਜੈ ਬੰਬੇਲੀ, ਅਜਮੇਰ ਸਿੰਘ, ਜਗਦੀਸ਼ ਰਾਣਾ, ਰਮੇਸ਼ ਚੋਹਕਾ, ਨਰਿੰਦਰਪਾਲ ਕੰਗ, ਕੇਸਰ, ਸੁਰਿੰਦਰ ਕੁਮਾਰੀ ਕੋਛੜ, ਬਲਜੀਤ ਕੌਰ ਬੱਲ, ਕੁਲਵਿੰਦਰ ਅਤੇ ਹੋਰ ਬਹੁਤ ਸਾਰੇ ਲੇਖਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਕਸਬਾ ਜਮਸ਼ੇਰ ਖ਼ਾਸ <br/> ਅਗਲੀ ਖ਼ਬਰ ਜਲੰਧਰ ਦੀ ਹਰਨਾਜ ਕੌਰ ਕੋਹਲੀ ਨੇ ਇੰਡੀਆ ਬੁੱਕ 'ਚ ਨਾਂਅ ਦਰਜ ਕਰਵਾਇਆ <br/>
Ad Position 24