ਜਮਸ਼ੇਰ ਖ਼ਾਸ, 19 ਮਈ (ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦਾ ਕਸਬਾ ਜਮਸ਼ੇਰ ਖ਼ਾਸ ਵੱਖ-ਵੱਖ ਸਮੱਸਿਆਵਾਂ ਨਾਲ ਜੂਝਦਾ ਹੋਇਆ ਸਰਕਾਰ ਦੀ ਸਵੱਲੀ ਨਜ਼ਰ ਉਡੀਕ ਰਿਹਾ ਹੈ¢ ਜਰਨੈਲੀ ਸੜਕ ਤੋਂ ਸਥਾਨਕ ਕਸਬੇ ਤੱਕ ਬਣਾਏ ਬਾਈਪਾਸ ਨਾਲ ਸ਼ਹਿਰੀਆਂ ਨੂੰ ਤਾਂ ਟ੍ਰੈਫਿਕ ਤੋਂ ਬੇਸ਼ੱਕ ਨਿਜਾਤ ਮਿਲੀ ਹੋਵੇਗੀ ਪ੍ਰੰਤੂ ਪਹਿਲਾਂ ਹੀ ਖਸਤਾ ਹਾਲ ਜੰਡਿਆਲਾ-ਜਲੰਧਰ ਵਾਇਆ ਜਮਸ਼ੇਰ ਨਾਲ ਬਾਈਪਾਸ ਜੋੜ ਕੇ ਇਸ ਇਕਹਰੀ ਸੜਕ 'ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ ਹੈ¢ ਸਥਾਨਕ ਬੱਸ ਸਟੈਂਡ ਤੋਂ ਡੇਅਰੀ ਕੰਪਲੈਕਸ ਜਾਂਦੀ ਸੜਕ 'ਤੇ ਗੰਦੇ ਨਾਲੇ ਦਾ ਤੰਗ ਪੁਲ ਆਏ ਦਿਨ ਸੜਕ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ¢ ਇਸ ਤੰਗ ਪੁਲ ਤੋਂ ਗੁਜ਼ਰਨ ਮÏਕੇ ਚਾਰਾ ਲੈ ਕੇ ਜਾਂਦੇ ਟੈਕਟਰ-ਟਰਾਲੀ ਚਾਲਕਾਂ ਤੇ ਟਰੱਕਾਂ ਨੂੰ ਮੁਸ਼ਕਿਲਾਂ ਨਾਲ ਜੂਝਣਾ ਪੈਂਦਾ ਹੈ¢ ਡੇਅਰੀ ਮਾਲਕਾਂ ਵਲੋਂ ਜਿਥੇ ਗੋਬਰ ਮਲਮੂਤਰ ਮਿਲਿਆ ਪਾਣੀ ਗੰਦੇ ਨਾਲੇ ਰਾਹੀਂ ਸਫ਼ੈਦ ਵੇਈਾ 'ਚ ਸੁੱਟਿਆ ਜਾ ਰਿਹਾ ਹੈ ¢ ਉਥੇ ਡੇਅਰੀਆਂ ਦੇ ਮੁਰਦਾ ਪਸ਼ੂ ਸੜਕਾਂ ਕਿਨਾਰੇ ਸੁੱਟ ਕੇ ਵੀ ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ¢ ਅਨਾਜ ਮੰਡੀ ਦਾ ਫੜ੍ਹ ਤਾਂ ਬੇਸ਼ੱਕ ਪੱਕਾ ਹੈ ਪ੍ਰੰਤੂ ਸ਼ੈੱਡ ਨਾ ਹੋਣ ਕਾਰਨ ਕੜਕਦੀ ਧੁੱਪ ਜਾਂ ਬਾਰਿਸ਼ਾਂ 'ਚ ਕਿਸਾਨਾਂ ਤੇ ਆਮ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਹੈ¢ ਸਰਕਾਰੀ ਪੀ.ਐਮ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ-ਖੇੜਾ ਦੇ ਸਾਹਮਣਿਓਾ ਬਿਜਲੀ ਘਰ ਜਮਸ਼ੇਰ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਦੀ ਹਾਲਤ ਕਾਫੀ ਖਸਦਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ¢ ਸਥਾਨਕ ਕਸਬੇ ਦੇ ਸਰਕਾਰੀ ਹਸਪਤਾਲ ਦੀ ਪੁਰਾਣੀ ਬਿਲਡਿੰਗ ਜ਼ਹਿਰੀਲੇ ਜੀਵ ਜੰਤੂਆਂ ਦੀ ਦੀ ਛੁਪਣਗਾਹ ਬਣੀ ਹੋਈ ਹੈ¢ ਚਾਰਦਿਵਾਰੀ ਨਾ ਹੋਣ ਕਾਰਨ ਇਹ ਅਵਾਰਾ ਪਸ਼ੂਆਂ ਤੇ ਸਮਾਜ ਵਿਰੋਧੀ ਅਨਸਰਾਂ ਦੀ ਠਾਹਰ ਵੀ ਬਣ ਸਕਦੀ ਹੈ¢ ਇਸੇ ਤਰ੍ਹਾਂ ਸਿਵਲ ਪਸ਼ੂ ਹਸਪਤਾਲ ਜਮਸ਼ੇਰ ਖਾਸ ਬਿਲਡਿੰਗ ਦੀ ਹਾਲਤ ਕਾਫੀ ਖਸਤਾ ਹੈ ਹਸਪਤਾਲ ਦੇ ਗੇਟ ਨਾਲ ਬਣੇ ਖੋਖੇ ਕਾਰਨ ਆਵਾਜਾਈ ਵਿੱਚ ਰੁਕਾਵਟ ਆਉਂਦੀ ਹੈ¢ ਜਿਕਰਯੋਗ ਹੈ ਕਿ ਜਮਸ਼ੇਰ ਖਾਸ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਆਵਾਜਾਈ ਭਰਭੂਰ ਸੰਪਰਕ ਸੜਕਾਂ ਦੀ ਹਾਲਤ ਕਾਫੀ ਖਸਤਾ ਹੈ ਇਸੇ ਤਰ੍ਹਾਂ ਪਿੰਡ ਜਮਸ਼ੇਰ ਖਾਸ ਤੋਂ ਬੰਬੀਆਂਵਾਲ ਜਮਸ਼ੇਰ ਖਾਸ ਤੋ ਸੰਸਾਰਪੁਰ ਸੰਪਰਕ ਸੜਕ ਮੁੱਖ ਮਾਰਗ ਤੋਂ ਪਿੰਡ ਖੇੜਾ ਤੱਕ ਦੀ ਸੜਕ ਦੀ ਹਾਲਤ ਕਾਫੀ ਖਸਤਾ ਹੈ, ਨਾਨਕ ਪਿੰਡੀ ਤੋਂ ਰੇਲਵੇ ਸਟੇਸ਼ਨ ਤੱਕ, ਜਮਸ਼ੇਰ ਖਾਸ ਤੋਂ ਪ੍ਰਤਾਪ ਪੁਰ, ਦੀਵਾਲੀ ਤੋਂ ਜੰਡਿਆਲੀ, ਪਿੰਡ ਭੋਡੇ ਸਪਰਾਏ ਤੋਂ ਚਿੱਤੇਵਾਣੀ, ਪਿੰਡ ਫੋਲੜੀਵਾਲ ਤੋਂ ਚਿੱਤੇਵਾਣੀ, ਚਿੱਤੇਵਾਣੀ ਤੋਂ ਕਾਦੀਆਂ ਵਾਲੀ, ਭੋਡੇ ਸਪਰਾਏ ਤੋਂ ਨਾਨਕ ਪਿੰਡੀ, ਜਗਰਾਜ ਤੋਂ ਕਾਦੀਆਂ ਵਾਲੀ, ਜਮਸ਼ੇਰ ਖਾਸ ਤੋਂ ਪਿੰਡ ਖੇੜਾ ਅਨਾਜ ਮੰਡੀ ਵਾਲੀ ਸੰਪਰਕ ਸੜਕ ਆਦਿ ਟੁੱਟ ਭੱਜਦੀਆਂ ਸ਼ਿਕਾਰ ਸੜਕਾਂ ਦੀ ਦਸ਼ਾ ਨਹੀਂ ਬਦਲੀ ਭਾਵੇਂ ਕਿ ਸਮੇਂ ਸਮੇਂ ਤੇ ਸਰਕਾਰਾਂ ਬਦਲਦੀਆਂ ਰਹੀਆਂ ਹਨ¢ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਹੈ ਕਿ ਇਹਨਾਂ ਸੜਕਾਂ ਅਤੇ ਪੁਲਾਂ ਦੀ ਫÏਰੀ ਮੁਰੰਮਤ ਕਰਵਾਈ ਜਾਵੇ¢