08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਨਕੋਦਰ ਚੋਣਾਂ ਵਿਚ 33 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲਏ 2 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ, 55 ਉਮੀਦਵਾਰ ਚੋਣ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 20-05-2026
ਨਕੋਦਰ, 19 ਮਈ (ਤਿਲਕ ਰਾਜ ਸ਼ਰਮਾ)-ਨਗਰ ਕੌਂਸਲ ਨਕੋਦਰ ਚੋਣਾਂ ਵਿਚ ਕਾਗ਼ਜ਼ ਵਾਪਸੀ ਦੇ ਅਖੀਰਲੇ ਦਿਨ ਕੁੱਲ 90 ਉਮੀਦਵਾਰਾਂ ਵਿਚੋਂ 2 ਦੇ ਕਾਗਜ਼ ਰੱਦ ਹੋਏ ਸਨ ਤੇ ਅੱਜ 33 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ, ਜਿਸ ਨਾਲ ਹੁਣ ਨਗਰ ਕੌਂਸਲ ਨਕੋਦਰ ਦੀਆਂ ਚੋਣਾਂ ਵਿਚ ਕੁੱਲ 55 ਉਮੀਦਵਾਰ ਰਹਿ ਗਏ ਹਨ, ਜਿਨ੍ਹਾਂ ਵਿਚ ਵਾਰਡ ਨੰ. 1 ਵਿਚ ਭਾਜਪਾ ਦੀ ਉਮੀਦਵਾਰ ਸੁਨੀਤਾ ਦੇਵੀ, 'ਆਪ' ਤੋਂ ਕੁਲਵਿੰਦਰ ਕੌਰ, ਕਾਂਗਰਸ ਤੋਂ ਗੀਤਾ ਗਿੱਲ, ਸ਼ੋ੍ਰਮਣੀ ਅਕਾਲੀ ਦਲ ਤੋਂ ਮਾਰਥਾ ਅਤੇ ਆਜ਼ਾਦ ਉਮੀਦਵਾਰ ਰਜਨੀ ਬੰਗੜ ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 2 ਤੋਂ ਸ਼ੋ੍ਰਮਣੀ ਅਕਾਲੀ ਦਲ ਤੋਂ ਦਮਨਜੀਤ, ਭਾਜਪਾ ਤੋਂ ਦਿਲਪ੍ਰੀਤ ਸਿੰਘ ਸੈਣੀ, 'ਆਪ' ਤੋਂ ਪ੍ਰਦੀਪ ਸਿੰਘ ਤੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਚੋਣ ਲੜ ਰਹੇ ਹਨ | ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਤੋਂ ਅਨੀਤਾ ਰਾਣੀ, 'ਆਪ' ਤੋਂ ਸਵਿਤਾ ਕੋਹਲੀ ਤੇ ਕਾਂਗਰਸ ਪਾਰਟੀ ਤੋਂ ਬਲਦੀਸ਼ ਕੌਰ ਸੰਧੂ ਚੋਣ ਮੈਦਾਨ ਵਿਚ ਹਨ | ਵਾਰਡ ਨੰ. 4 ਤੋਂ 'ਆਪ' ਤੋਂ ਅਸ਼ਵਨੀ ਕੋਹਲੀ, ਕਾਂਗਰਸ ਪਾਰਟੀ ਤੋਂ ਸੁਨੀਲ ਕੁਮਾਰ, ਸ਼ੋ੍ਰਮਣੀ ਅਕਾਲੀ ਦਲ ਤੋਂ ਬੂਟਾ ਸਿੰਘ ਚੋਣ ਮੈਦਾਨ ਵਿਚ ਹਨ | ਵਾਰਡ ਨੰ. 5 'ਆਪ' ਤੋਂ ਸਿਮਰਨਜੀਤ ਕੌਰ, ਭਾਜਪਾ ਤੋਂ ਸੋਨਲ ਬਜ਼ਾਜ਼ ਤੋਂ ਕਾਂਗਰਸ ਪਾਰਟੀ ਪਿੰਕੀ ਰਾਣੀ, ਵਾਰਡ ਨੰ. 6 ਭਾਜਪਾ ਤੋਂ ਆਦਿਤਯ ਭਟਾਰਾ, 'ਆਪ' ਤੋਂ ਦੀਪਕ ਕੁਮਾਰ (ਮਨੀ ਮਹਿੰਦਰੂ) ਤੇ ਕਾਂਗਰਸ ਪਾਰਟੀ ਤੋਂ ਰਵਿੰਦਰ ਕੌਰ ਨਿੱਝਰ, ਵਾਰਡ ਨੰ. 7 'ਚ ਕਾਂਗਰਸ ਤੋਂ ਸ਼ੀਤਲ ਸੌਂਧੀ, ਭਾਜਪਾ ਤੋਂ ਕਿਰਨ ਬਾਂਸਲ ਤੇ 'ਆਪ' ਤੋਂ ਗੀਤਾ ਬਸਰਾ, ਵਾਰਡ ਨੰ. 8 ਤੋਂ ਭਾਜਪਾ ਦੇ ਸੁਰਜੀਤ ਸਿੰਘ ਹੀਰ, ਆਮ ਆਦਮੀ ਪਾਰਟੀ ਤੋਂ ਸੋਹਣ ਲਾਲ, ਜਸਵਿੰਦਰ ਕੁਮਾਰ ਆਜ਼ਾਦ ਤੇ ਕਾਂਗਰਸ ਪਾਰਟੀ ਤੋਂ ਨੀਲਮ ਸੰਧੂ, ਵਾਰਡ ਨੰ. 9 ਵਿਚ ਭਾਜਪਾ ਤੋਂ ਆਸ਼ਾ ਰਾਣੀ, ਸੁਖਵਿੰਦਰ ਕੌਰ ਆਜ਼ਾਦ, 'ਆਪ' ਤੋਂ ਕਮਲਜੀਤ ਕੌਰ ਤੇ ਸ਼ੋ੍ਰਮਣੀ ਅਕਾਲੀ ਦਲ ਤੋਂ ਰੇਨੂੰ ਚੋਣ ਮੈਦਾਨ ਵਿਚ ਹਨ | ਵਾਰਡ ਨੰ. 10 ਵਿਚ 'ਆਪ' ਤੋਂ ਅਮਰੀਕ ਸਿੰਘ ਤੇ ਲਖਵੀਰ ਸਿੰਘ ਚੰਨੀ ਆਜ਼ਾਦ ਉਮੀਦਵਾਰ ਦਾ ਸਿੱਧਾ ਮੁਕਾਬਲਾ ਹੈ | ਵਾਰਡ ਨੰ. 11 ਵਿਚ ਸਰਬਜੀਤ ਕੌਰ ਚਾਹਲ ਆਜ਼ਾਦ, ਬਲਵਿੰਦਰ ਕੌਰ ਕਾਂਗਰਸ ਤੋਂ, ਰਾਜ ਰਾਣੀ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ ਵਿਚ ਹਨ | ਵਾਰਡ ਨੰ 12 ਵਿਚ ਸਤਿੰਦਰ ਸਿੰਘ (ਬੱਬੂ ਭਾਟੀਆ) ਕਾਂਗਰਸ ਪਾਰਟੀ ਤੋਂ, ਸੰਨੀ ਪੁਰੀ ਆਮ ਆਦਮੀ ਪਾਰਟੀ ਤੋਂ, ਰਛਪਾਲ ਕੌਰ ਸ਼ੋ੍ਰਮਣੀ ਅਕਾਲੀ ਦਲ ਤੋਂ, ਜਦਕਿ ਵਿਜੇ ਕੁਮਾਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ | ਵਾਰਡ ਨੰ. 13 ਤੋਂ ਕਾਂਗਰਸ ਤੋਂ ਗੌਰੀ ਐਰੀ ਤੇ 'ਆਪ' ਉਮੀਦਵਾਰ ਪੂਨਮ ਸ਼ਰਮਾ ਦਾ ਸਿੱਧਾ ਮੁਕਾਬਲਾ ਹੈ | ਵਾਰਡ ਨੰ. 14 ਵਿਚ ਭਾਜਪਾ ਤੋਂ ਕੁਨਾਲ ਥਾਪਰ, ਕਾਂਗਰਸ ਪਾਰਟੀ ਤੋਂ ਨਿਸ਼ਾ ਤੇ ਪਵਨ ਗਿੱਲ ਆਜ਼ਾਦ ਉਮੀਦਵਾਰ ਹਨ | ਵਾਰਡ ਨੰ. 15 ਵਿਚ ਭਾਜਪਾ ਤੋਂ ਅਮਿਤੀ ਜੈਨ, ਕਾਂਗਰਸ ਪਾਰਟੀ ਤੋਂ ਏਕਤਾ ਜੈਨ, ਸ਼ੋ੍ਰਮਣੀ ਅਕਾਲੀ ਦਲ ਤੋਂ ਸਪਨਾ ਤੇ ਆਮ ਆਦਮੀ ਪਾਰਟੀ ਤੋਂ ਪੂਨਮ ਧੀਰ ਚੋਣ ਮੈਦਾਨ ਵਿਚ ਹਨ | ਵਾਰਡ ਨੰ. 16 ਵਿਚ ਭਾਜਪਾ ਤੋਂ ਨਿੰਦਰ, ਕਾਂਗਰਸ ਪਾਰਟੀ ਤੋਂ ਮੰਗਾ ਰਾਮ ਸਹੋਤਾ ਤੇ 'ਆਪ' ਵਲੋਂ ਰਮੇਸ਼ ਕੁਮਾਰ ਚੋਣ ਮੈਦਾਨ ਵਿਚ ਹਨ | ਵਾਰਡ ਨੰ. 17 ਵਿਚ ਸੰਜੀਵ ਕੁਮਾਰ ਆਜ਼ਾਦ ਉਮੀਦਵਾਰ ਤੇ ਵਿਜੇ ਕੁਮਾਰ ਪੋਪਲੀ ਵਿਚ ਸਿੱਧਾ ਮੁਕਾਬਲਾ ਹੈ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਸਾਰੇ ਵਾਰਡਾਂ 'ਚ ਜਿੱਤ ਦਰਜ ਕਰਾਂਗੇ-ਇੰਚਾਰਜ ਪਿੰਦਰ ਪੰਡੋਰੀ ਅਗਲੀ ਖ਼ਬਰ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਕਸਬਾ ਜਮਸ਼ੇਰ ਖ਼ਾਸ <br/>
Ad Position 24