08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਲੋਹੀਆਂ ਦੇ ਸਾਰੇ ਵਾਰਡਾਂ 'ਚ ਜਿੱਤ ਦਰਜ ਕਰਾਂਗੇ-ਇੰਚਾਰਜ ਪਿੰਦਰ ਪੰਡੋਰੀ

Ad Position 21
No active advertisement
ਲੋਹੀਆਂ ਦੇ ਸਮਾਜ ਸੇਵੀ ਗੁਪਤਾ ਪਰਿਵਾਰ ਦੇ ਗ੍ਰਹਿ ਵਿਖੇ ਪੁੱਜ ਕੇ ਪ੍ਰਚਾਰ ਕਰਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਨਾਲ ਹਨ ਇੰਦਰਜੀਤ ਬਬਲਾ ਗੁਪਤਾ, ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਰਣਜੀਤ ਸਿੰਘ ਕੰਗ, ਵਿੱਕੀ ਪਲੰਬਰ, ਸੁਖਵਿੰਦਰ ਕੌਰ ਅਤੇ ਆਪ ਆਗੂ ਅਵਤਾਰ ਸਿੰਘ ਤਾਰੀ, ਸ਼ੰਨੀ ਆਟੋਜ਼ ਵਾਲੇ, ਸੁਖਵੰਤ ਸਿੰਘ ਸੁੱਖਾ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 20-05-2026
ਲੋਹੀਆਂ ਖਾਸ, 19 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ 'ਚ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਰਹਿਨੁਮਾਈ ਹੇਠ ਲੋਹੀਆਂ ਸ਼ਹਿਰ 'ਚ ਹੁਦ ਤੱਕ ਦੀ ਰਿਕਾਰਡ ਰਕਮ 'ਚ ਗ੍ਰਾਂਟ ਲਿਆਂਦੀ ਜਾ ਚੁੱਕੀ ਹੈ, ਜਿਸ ਨਾਲ ਸ਼ਹਿਰ ਦੀ ਕਾਇਆ ਕਲਪ ਹੋਵੇਗੀ, ਇਸੇ ਦੇ ਚਲਦੇ ਸ਼ਹਿਰ ਦੇ ਵੋਟਰ ਸਾਨੂੰ ਭਰਭੂਰ ਸਹਿਯੋਗ ਦੇ ਰਹੇ ਹਨ ਅਤੇ ਸਾਡੇ ਸਾਰੇ 13 ਵਾਰਡਾਂ ਤੋਂ ਉਮੀਦਵਾਰ ਜਿੱਤ ਦਰਜ ਕਰਨਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਪ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਸਮਾਜ ਸੇਵੀ ਗੁਪਤਾ ਪਰਿਵਾਰ ਦੇ ਗ੍ਰਹਿ ਵਿਖੇ ਬੋਲਦਿਆਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਇੰਦਰਜੀਤ ਬਬਲਾ ਗੁਪਤਾ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਨੇ ਸਭਨਾਂ ਆਏ ਪਤਵੰਤਿਆਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਵਾਰਡ ਨੰ: 9 ਤੋਂ ਆਪ ਦੇ ਉਮੀਦਵਾਰ ਰਜਨੀ ਕਾਲੀਆ ਸੁਪਤਨੀ ਮੋਤੀ ਲਾਲ ਕਾਲੀਆ ਵੱਲੋਂ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨਾਲ ਸਾਰੇ ਵਾਰਡ ਵਾਸੀਆਂ ਤੱਕ ਪਹੁੰਚ ਕੀਤੀ ਅਤੇ ਆਪਦੇ ਹੱਕ ਵਿੱਚ ਵੋਟ ਦੇ ਭੁਗਤਾਨ ਲਈ ਪ੍ਰੇਰਿਆ | ਨਗਰ ਪੰਚਾਦਿਤ ਦੇ ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਵਾਰਡ ਨੰ: 10 ਤੋਂ ਆਪ ਆਗੂ ਰਣਜੀਤ ਸਿੰਘ ਕੰਗ, ਵਾਰਡ ਨੰ: 11 ਤੋਂ ਆਪ ਆਗੂ ਵਿੱਕੀ ਪਲੰਬਰ, ਵਾਰਡ ਨੰ: 12 ਤੋਂ ਉਮੀਦਵਾਰ ਸੁਖਵਿੰਦਰ ਕੌਰ ਅਤੇ ਆਪ ਆਗੂ ਅਵਤਾਰ ਸਿੰਘ ਤਾਰੀ, ਸ਼ੰਨੀ ਆਟੋਜ਼ ਵਾਲੇ, ਸੁਖਵੰਤ ਸਿੰਘ ਸੁੱਖਾ ਸਮੇਤ ਹੋਰ ਵਰਕਰ ਵੀ ਹਾਜਰ ਸੀ |

Ad Position 22
No active advertisement
ਪਿਛਲੀ ਖ਼ਬਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ, ਸਿਆਸੀ ਸਰਗਰਮੀਆਂ ਤੇਜ਼ ਅਗਲੀ ਖ਼ਬਰ ਨਗਰ ਕੌਂਸਲ ਨਕੋਦਰ ਚੋਣਾਂ ਵਿਚ 33 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲਏ 2 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ, 55 ਉਮ...
Ad Position 24