07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦਿਨੇਸ਼ ਢੱਲ ਨੇ ਉਦਯੋਗਪਤੀਆਂ ਨਾਲ ਮੀਟਿੰਗ ਕਰ ਕੇ ਪੈਂਡਿੰਗ ਕੰਮਾਂ 'ਤੇ ਕੀਤੀ ਚਰਚਾ <br/>

Ad Position 21
No active advertisement
ਫੋਕਲ ਪੁਆਇੰਟ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਪੁੱਜੇ 'ਆਪ' ਦੇ ਉਤਰੀ ਹਲਕਾ ਇੰਚਾਰਜ ਦਿਨੇਸ਼ ਢੱਲ ਦਾ ਸਵਾਗਤ ਕਰਦੇ ਹੋਏ ਨਰਿੰਦਰ ਸੱਗੂ ਤੇ ਹੋਰ ਉਦਯੋਗਪਤੀ | ਅਜੀਤ ਤਸਵੀਰ <br/> 21-05-2026
ਜਲੰਧਰ, 20 ਮਈ (ਜਤਿੰਦਰ ਪੰਮੀ)-ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੇ ਫੋਕਲ ਪੁਆਇੰਟ ਦੇ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਜਿੱਥੇ ਪਹਿਲਾਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ, ਉਥੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਬਾਕੀ ਰਹਿੰਦੇ ਕੰਮਾਂ, ਖਾਸ ਕਰਕੇ ਸੀਵਰੇਜ ਤੇ ਸੜਕਾਂ ਨਾਲ ਸੰਬੰਧਤ ਮਸਲਿਆਂ ਬਾਰੇ ਉਦਯੋਗਪਤੀਆਂ ਤੋਂ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ | ਦਿਨੇਸ਼ ਢੱਲ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਕੰਮਾਂ ਨੂੰ ਤਰਜੀਹੀ ਅਧਾਰ 'ਤੇ ਪੂਰਾ ਕਰਵਾਉਣ ਲਈ ਉਹ ਪੂਰੀ ਵਚਨਬੱਧਤਾ ਨਾਲ ਯਤਨ ਕਰਨਗੇ | ਉਦਯੋਗਪਤੀਆਂ ਵਲੋਂ ਹੋਰ ਸਮੱਸਿਆਵਾਂ ਤੇ ਵਿਕਾਸ ਕਾਰਜ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਗਏ, ਜਿਨ੍ਹਾਂ ਦੇ ਹੱਲ ਲਈ ਵੀ ਉਨ੍ਹਾਂ ਨੇ ਆਪਣੀ ਵਚਨਬੱਧਤਾ ਦੁਹਰਾਈ | ਇਸ ਮੌਕੇ ਨਰਿੰਦਰ ਸਿੰਘ ਸੱਗੂ ਪ੍ਰਧਾਨ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ, ਪਵਨ ਸੇਤੀਆ, ਨਵਨੀਤ ਗੁਪਤਾ, ਜਗਦੀਸ਼ ਗੁਪਤਾ, ਮਨੀਸ਼ ਗੁਪਤਾ ਸਮੇਤ ਹੋਰ ਉਦਯੋਗਪਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਵਲੋਂ ਹੋਣਹਾਰ ਸਕੂਲੀ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਸ੍ਰੀ ਬਾਲਾ ਜੀ ਸੇਵਾ ਸਮਿਤੀ ਵਲੋਂ ਕਰਵਾਈ ਸਾਲਾਨਾ ਚÏਕੀ ਦÏਰਾਨ ਬੱਚਿਆਂ ਨੂੰ ਕੀਤਾ ਸਨਮਾਨਿਤ <br/>
Ad Position 24