05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਮੇਰੀ ਰਸੋਈ' ਯੋਜਨਾ ਨੂੰ ਲੈ ਕੇ ਸੌੜੀ ਰਾਜਨੀਤੀ ਕਰ ਰਹੇ 'ਆਪ' ਆਗੂ-ਰਜਿੰਦਰ ਬੇਰੀ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਜਲੰਧਰ, 21 ਮਈ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਮੇਰੀ ਰਸੋਈ' ਯੋਜਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਸੌੜੀ ਰਾਜਨੀਤੀ ਕਰ ਰਹੇ ਹਨ | ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਇੱਥੇ ਜਾਰੀ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਨੀਲੇ ਕਾਰਡ ਧਾਰਕਾਂ ਲਈ ਜੋ 'ਮੇਰੀ ਰਸੋਈ' ਯੋਜਨਾ ਤਹਿਤ ਰਾਸ਼ਨ ਕਿੱਟਾਂ ਵੰਡਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ, ਉਸ ਤਹਿਤ ਜੋ ਸਵੈ ਘੋਸ਼ਣਾ ਪੱਤਰ ਭਰਨ ਲਈ ਕਿਹਾ ਗਿਆ ਹੈ, ਉਸ ਉਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ ਪੱਧਰ 'ਤੇ ਆਪਣੀ ਫੋਟੋ ਲਗਵਾ ਕੇ ਮਸ਼ਹੂਰੀ ਲਈ ਫਾਰਮ ਜਾਰੀ ਕਰ ਦਿੱਤੇ ਹਨ | ਬੇਰੀ ਨੇ ਕਿਹਾ ਕਿ ਡੀਪੂ ਹੋਲਡਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਨੀਲੇ ਕਾਰਡ ਧਾਰਕ ਦਾ ਫਾਰਮ ਭਰਿਆ ਜਾਵੇ ਅਤੇ ਇਸ ਫਾਰਮ 'ਚ ਉਸ ਵਿਅਕਤੀ ਦਾ ਆਧਾਰ ਕਾਰਡ ਨੰਬਰ, ਵੋਟਰ ਕਾਰਡ ਨੰਬਰ, ਮੋਬਾਈਲ ਨੰਬਰ ਮੰਗਿਆ ਜਾ ਰਿਹਾ ਹੈ ਜੋ ਕਿ ਸਿਰਫ ਲੋਕਾਂ ਦਾ ਡਾਟਾ ਅਤੇ ਮੋਬਾਈਲ ਨੰਬਰ ਇਕੱਠਾ ਕਰਨ ਦਾ ਕੰਮ ਹੈ, ਇਸ ਤੋ ਇਲਾਵਾ ਹੋਰ ਕੁਝ ਨਹੀਂ ਕਿਉਕਿ ਨੀਲੇ ਕਾਰਡ ਪਿਛਲੀਆਂ ਸਰਕਾਰਾਂ ਦੇ ਸਮੇਂ ਬਣੇ ਹਨ ਤੇ ਉਨ੍ਹਾਂ ਦਾ ਡਾਟਾ ਪਹਿਲਾਂ ਹੀ ਸਰਕਾਰ ਕੋਲ ਉਪਲਬਧ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਨਾ ਤਾਂ ਕਿਸੇ ਦਾ ਕੋਈ ਨਵਾਂ ਰਾਸ਼ਨ ਕਾਰਡ ਬਣਾਇਆ ਅਤੇ ਨਾ ਹੀ ਨਾਮ ਦਰਜ ਕੀਤਾ ਜਦੋਂਕਿ ਲੋਕ ਆਪਣਾ ਨੀਲਾ ਕਾਰਡ ਬਣਵਾਉਣ ਲਈ ਦਫਤਰਾਂ ਵਿੱਚ ਚੱਕਰ ਮਾਰ ਰਹੇ ਹਨ | ਰਾਜਿੰਦਰ ਬੇਰੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਸਕੀਮ ਹੈ ਤੇ ਕਿੱਟਾਂ ਵੰਡਣ ਦਾ ਕੰਮ ਵਿਭਾਗ ਦੇ ਅਫਸਰ ਜਾਂ ਡੀਪੂ ਹੋਲਡਰਾਂ ਹੀ ਵੰਡਣਾ ਚਾਹੀਦਾ ਹੈ ਜਦੋਂਕਿ ਆਮ ਆਦਮੀ ਪਾਰਟੀ ਦੇ ਆਗੂ ਖੁਦ ਹੀ ਕਿੱਟਾਂ ਵੰਡਣ ਲੱਗੇ ਹੋਏ ਹਨ | ਇਹ ਸਾਰਾ ਸਿਆਸੀ ਸਟੰਟ ਆਉਣ ਵਾਲੀਆਂ 2027 ਦੀਆ ਚੋਣਾਂ ਨੂੰ ਲੈ ਕੇ ਖੇਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਲਈ ਭਖਿਆ ਚੋਣ ਮੈਦਾਨ • ਕੁੱਲ 99 ਵਾਰਡਾਂ ਲਈ ਵੱਖ-ਵੱਖ ਪਾਰਟੀਆਂ... ਅਗਲੀ ਖ਼ਬਰ 'ਮੇਰੀ ਰਸੋਈ' ਯੋਜਨਾ ਨੂੰ ਲੈ ਕੇ ਸੌੜੀ ਰਾਜਨੀਤੀ ਕਰ ਰਹੇ 'ਆਪ' ਆਗੂ-ਰਜਿੰਦਰ ਬੇਰੀ
Ad Position 24