04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਐੱਸ.ਆਈ.ਆਰ. ਦੀਆਂ ਟੀਮਾਂ ਪੱਕੇ ਵਸਨੀਕਾਂ ਦੇ ਸਬੂਤਾਂ ਦੇ ਆਧਾਰ 'ਤੇ ਹੀ ਵੋਟ ਬਣਾਉਣ - ਰਾਣਾ <br/>

Ad Position 21
No active advertisement
ਲੰਮਾ ਪਿੰਡ ਵਿਖੇ ਗੱਲਬਾਤ ਕਰਦੇ ਹੋਏ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਤੇ ਹੋਰ | <br/> 25-05-2026
ਚੁਗਿੱਟੀ/ਜੰਡੂਸਿੰਘਾ, 24 ਮਈ (ਨਰਿੰਦਰ ਲਾਗੂ)-ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਜੋ ਐੱਸ.ਆਈ.ਆਰ. ਦੀਆਂ ਟੀਮਾਂ ਬਣਾ ਕੇ ਵੋਟਰਾਂ ਦਾ ਸਰਵੇਖਣ ਤੇ ਪੜਤਾਲ ਕੀਤੀ ਜਾ ਰਹੀ ਹੈ ਉਸ ਵਿਚ ਪਾਰਦਰਸ਼ੀ ਤੇ ਨਿਰਪੱਖਤਾ ਹੋਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਲੰਮਾ ਪਿੰਡ ਵਿਖੇ ਐੱਸ.ਆਈ.ਆਰ. ਦੀਆਂ ਟੀਮਾਂ ਵਲੋਂ ਘਰ-ਘਰ ਜਾਣ ਦੌਰਾਨ ਪ੍ਰਵਾਸੀ ਲੋਕਾਂ ਦੇ ਨਾਂਅ ਵੀ ਉਨ੍ਹਾਂ ਵਲੋਂ ਆਪਣੇ ਕਾਗਜ਼ਾਂ ਵਿਚ ਲਿਖੇ ਜਾ ਰਹੇ ਸਨ, ਜਿਨ੍ਹਾਂ ਦੇ ਨਾ ਤਾਂ ਇਥੋਂ ਦੇ ਆਧਾਰ ਕਾਰਡ ਤੇ ਨਾ ਹੀ ਵੋਟਰ ਕਾਰਡ ਹਨ, ਜੋ ਇਸ ਗੱਲ ਦੀ ਸ਼ੰਕਾ ਪੈਦਾ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਕੋਈ ਵੀ ਵੋਟ ਨਾਜਾਇਜ਼ ਬਣ ਸਕਦੀ ਹੈ | ਉਨ੍ਹਾਂ ਨੇ ਆਖਿਆ ਕਿ ਹਰ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਪਰ ਬਸ਼ਰਤੇ ਕਿ ਉਹ ਪੱਕਾ ਉਸੇ ਹਲਕੇ ਦਾ ਵਸਨੀਕ ਹੋਵੇ, ਜਿਸ ਦਾ ਆਧਾਰ ਕਾਰਡ, ਵੋਟਰ ਕਾਰਡ ਤੇ ਰਿਹਾਇਸ਼ੀ ਪਤਾ ਟਿਕਾਣਾ ਪੱਕੇ ਤੌਰ 'ਤੇ ਦਰਜ ਹੋਵੇ | ਰਾਣਾ ਨੇ ਕਿਹਾ ਕਿ ਐੱਸ.ਆਈ.ਆਰ. ਦੀਆਂ ਟੀਮਾਂ ਵਲੋਂ ਸਰਵੇ ਕਰਨ ਮੌਕੇ ਪੂਰਨ ਤੌਰ 'ਤੇ ਨਿਰਪੱਖਤਾ ਨਾਲ ਹਰ ਵੋਟਰ ਦੀ ਸੁਧਾਈ ਸਬੂਤਾਂ ਦੇ ਆਧਾਰ 'ਤੇ ਹੋਣੀ ਲਾਜ਼ਮੀ ਬਣਾਈ ਜਾਵੇ | ਉਨ੍ਹਾਂ ਇਹ ਖਦਸ਼ਾ ਜ਼ਾਹਿਰ ਕੀਤਾ ਕਿ ਜੋ ਲੋਕ ਪਿਛਲੇ 25-30 ਸਾਲਾਂ ਤੋਂ ਆਪਣੇ ਇਲਾਕਿਆਂ ਵਿਚ ਰਹਿ ਰਹੇ ਹਨ, ਉਨ੍ਹਾਂ ਵਿਚੋਂ ਵੀ ਬਹੁਤ ਸਾਰਿਆਂ ਦੀਆਂ ਵੋਟਾਂ ਪਿਛਲੇ ਦਿਨਾਂ ਵਿਚ ਕੱਟੀਆਂ ਗਈਆਂ ਹਨ | ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ-ਆਪਣੇ ਹਲਕਿਆਂ ਦੇ ਬੀ.ਐਲ.ਓ. ਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਆਪਣੇ ਵੋਟਰ ਕਾਰਡ ਦੀ ਸ਼ਨਾਖ਼ਤ ਜ਼ਰੂਰ ਕਰ ਲੈਣ | ਰਾਣਾ ਨੇ ਪੰਜਾਬ ਦੇ ਚੋਣ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਕੰਮ ਕਰ ਰਹੀਆਂ ਟੀਮਾਂ ਨੂੰ ਪੂਰਨ ਤੌਰ 'ਤੇ ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਕਿਸੇ ਨਾਲ ਧੱਕਾ ਨਾ ਹੋ ਸਕੇ | ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਜੰਬਾ, ਦਲਜੀਤ ਸਿੰਘ, ਜਗਜੀਤ ਸਿੰਘ ਖ਼ਾਲਸਾ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਚੋਣ ਪ੍ਰਚਾਰ ਬੰਦ, ਅੱਜ ਰਵਾਨਾ ਹੋਣਗੀਆਂ ਪੋਲਿੰਗ ਪਾਰਟੀਆਂ ਅਗਲੀ ਖ਼ਬਰ ਅਕਾਲੀ ਆਗੂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਮੁਹਿੰਮ ਤੇਜ਼-ਐਸ.ਪੀ. ਜਾਂਚ
Ad Position 24