04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਹਾਰਾਜਾ ਰਣਜੀਤ ਸਿੰਘ ਐਵਾਰਡ ਪੰਜਾਬ ਦੇ ਖਿਡਾਰੀਆਂ ਦੀ ਸ਼ਾਨ ਤੇ ਮਾਣ ਦਾ ਸਭ ਤੋਂ ਵੱਡਾ ਸਨਮਾਨ <br/>

Ad Position 21
No active advertisement
(1) ਉਲੰਪੀਅਨ ਹਾਰਦਿਕ ਸਿੰਘ ਮਹਾਰਾਜਾ ਰਣਜੀਤ ਸਿੰਘ ਐਵਾਰਡ ਹਾਸਿਲ ਕਰਨ ਸਮੇਂ ਆਪਣੀ ਮਾਤਾ ਸੋਨੀਆ ਕੌਰ ਰਾਏ ਤੇ ਪਿਤਾ ਵਰਿੰਦਰਪ੍ਰੀਤ ਸਿੰਘ ਨਾਲ ਖੁਸ਼ੀ ਸਾਂਝੀ ਕਰਦੇ ਹੋਏ | (2) ਜਲੰਧਰ ਦੀ ਪੈਰਾ ਐਥਲੀਟ ਪਲਕ ਕੋਹਲੀ ਐਵਾਰਡ ਹਾਸਿਲ ਕਰਨ ਮੌਕੇ ਆਪਣੇ ਪਰਿਵਾਰ ਦੇ ਮੈਬਰਾਂ ਨਾਲ ਖੁਸ਼ੀ ਸਾਂਝੀ ਕਰਦੀ ਹੋਈ | (3) ਉਲੰਪੀਅਨ ਮਨਦੀਪ ਸਿੰਘ ਐਵਾਰਡ ਹਾਸਿਲ ਕਰਨ ਮੌਕੇ ਆਪਣੇ ਪਿਤਾ ਰਵਿੰਦਰ ਸਿੰਘ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ | (4) ਉਲੰਪੀਅਨ ਵਰੁਣ ਕੁਮਾਰ ਮਹਾਰਾਜਾ ਰਣਜੀਤ ਸਿੰਘ ਐਵਰਾਡ ਨਾਲ ਖੁਸ਼ੀ ਦੇ ਰੌਂਅ 'ਚ ਵਿਖਾਈ ਦੇ ਰਿਹਾ | ਤਸਵੀਰਾਂ:-ਮੁਨੀਸ਼ | <br/> 25-05-2026
ਜਲੰਧਰ, 24 ਮਈ (ਡਾ.ਜਤਿੰਦਰ ਸਾਬੀ)-ਪੰਜਾਬ ਸਰਕਾਰ ਵੱਲੋਂ ਖੇਡ ਖੇਤਰ 'ਚ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ 88 ਦੇ ਕਰੀਬ ਖਿਡਾਰੀਆਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਐਵਾਰਡ ਇਕ ਵਿਸ਼ੇਸ਼ ਸਮਗਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਚੋਟੀ ਦੇ ਖਿਡਾਰੀਆਂ ਨੂੰ ਦਿੱਤੇ ਗਏ | ਇਨ੍ਹਾਂ ਐਵਾਰਡਾਂ ਦੇ ਵਿਚ ਜਲੰੰਧਰ ਦੇ 9 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਵੀ ਇਹ ਐਵਾਰਡ ਪ੍ਰਦਾਨ ਕੀਤੇ ਗਏ ਜੋ ਖਿਡਾਰੀ ਇਸ ਸਮਾਗਮ ਵਿਚ ਹਾਜ਼ਰ ਨਹੀ ਹੋ ਸਕੇ ਤੇ ਉਨ੍ਹਾਂ ਦੇ ਐਵਾਰਡ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਹਾਸਲ ਕੀਤੇ | ਜਿਲ੍ਹਾ ਜਲੰਧਰ ਤੋਂ ਤੈਰਾਕੀ ਦੇ ਖਿਡਾਰੀ ਅਮਨ ਘਈ ਸਪੁੱਤਰ ਅਮਰਜੀਤ ਸਿੰਘ, ਅਥਲੈਟਿਕਸ ਦੇ ਵਿਚ ਦਵਿੰਦਰ ਸਿੰਘ ਸਪੁੱਤਰ ਮੇਜਰ ਸਿੰਘ , ਅਥਲੈਟਿਕਸ ਦੇ ਵਿਚ ਟਵਿੰਕਲ ਚੌਧਰੀ ਸਪੁੱਤਰੀ ਅਨਾਰ ਸਿੰਘ, ਵੇਟ ਲਿਫਟਿੰਗ 'ਚ ਪ੍ਰਦੀਪ ਸਿੰਘ ਸਪੁੱਤਰ ਅਮਰੀਕ ਸਿੰਘ, ਪੈਰਾ ਬੈਡਮਿੰਟਨ 'ਚ ਪਲਕ ਚੌਧਰੀ ਸਪੁੱਤਰੀ ਮਹੇਸ਼ ਕੋਹਲੀ, ਹਾਕੀ ਦੇ ਵਿਚ ਉਲੰਪੀਅਨ ਵਰੁਣ ਕੁਮਾਰ ਸਪੁੱਤਰ ਬ੍ਰਹੰਮਾਂ ਨੰਦ, ਉਲੰਪੀਅਨ ਹਰਮਨਪ੍ਰੀਤ ਸਿੰੰਘ ਸਪੁੱਤਰ ਸਰਬਜੀਤ ਸਿੰਘ, ਉਲੰਪੀਅਨ ਹਾਰਦਿਕ ਸਿੰਘ, ਸਪੁੱਤਰ ਵਰਿੰਦਰਪ੍ਰੀਤ ਸਿੰਘ, ਉਲੰਪੀਅਨ ਮਨਦੀਪ ਸਿੰਘ ਸਪੁੱਤਰ ਰਵਿੰਦਰ ਸਿੰਘ ਨੂੰ ਇਹ ਐਵਾਰਡ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਕੌਮਾਂਤਰੀ ਪੱਧਰ ਤੇ ਖੇਡਾਂ'ਚ ਚੰਗੀ ਕਾਰਗੁਜਾਰੀ ਕਰਕੇ ਦਿੱਤੇ ਗਏ | ਇਸ ਮੌਕੇ 'ਤੇ ਜਲੰਧਰ ਦੀ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 22 ਲੱਖ 75 ਹਜ਼ਾਰ ਦੇ ਨਕਦ ਇਨਾਮ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਐਵਾਰਡ ਦੇ ਵਿਚ ਖਿਡਾਰੀ ਨੂੰ 5 ਲੱਖ ਰੁਪਏ ਦਾ ਨਗਦ ਰਾਸ਼ੀ ਤੇ ਇਕ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ | ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਰਾਜ ਦਾ ਸਭ ਤੋਂ ਉੱਚਾ ਖੇਡ ਸਨਮਾਨ ਮੰਨਿਆ ਜਾਂਦਾ ਹੈ | ਇਹ ਐਵਾਰਡ ਉਨ੍ਹਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੋਵੇ | ਇਹ ਸਨਮਾਨ ਸਿਰਫ਼ ਇੱਕ ਐਵਾਰਡ ਨਹੀਂ, ਸਗੋਂ ਪੰਜਾਬ ਦੀ ਖੇਡ ਪਰੰਪਰਾ, ਮਿਹਨਤ ਅਤੇ ਜਜ਼ਬੇ ਦੀ ਪਛਾਣ ਹੈ | 24 ਮਈ 2026 ਨੂੰ ਚੰਡੀਗੜ੍ਹ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 87 ਪ੍ਰਮੁੱਖ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪੰਜਾਬ ਦੇ 1000 ਤੋਂ ਵੱਧ ਖਿਡਾਰੀਆਂ ਨੂੰ ਵੀ ਨਕਦ ਇਨਾਮ ਦਿੱਤੇ ਗਏ | ਸਰਕਾਰ ਵੱਲੋਂ ਕੁੱਲ 32.05 ਕਰੋੜ ਰੁਪਏ ਦੀ ਇਨਾਮੀ ਰਕਮ ਵੰਡ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਸਮਾਗਮ ਦੌਰਾਨ ਭਾਰਤੀ ਹਾਕੀ ਟੀਮ ਦੇ ਕਈ ਖਿਡਾਰੀਆਂ, ਖਾਸ ਕਰਕੇ ਉਲੰਪਿਅਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਇਸ ਦੇ ਨਾਲ ਮਹਿਲਾ ਕਿ੍ਕਟ ਟੀਮਾਂ ਦੀਆਂ ਖਿਡਾਰਣਾਂ ਨੂੰ ਵੀ ਉਨ੍ਹਾਂ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਪੰਜਾਬ ਦੀ ਖੇਡ ਸੰਸਕਿ੍ਤੀ ਲਈ ਇੱਕ ਮਾਣ ਵਾਲਾ ਪਲ ਬਣਿਆ | ਪੰਜਾਬ ਸਰਕਾਰ ਦਾ ਇਹ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਅ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਮਾਰਗ ਦੇ ਮਸਲੇ ਸੰਬੰਧੀ ਸਮੁੱਚੀਆਂ ਸਿੱਖ ਜਥੇਬੰਦੀਆਂ ਵਲੋਂ ਇਕਜੁੱਟਤਾ ਦਾ ਪ੍ਰਗਟਾਵਾ ਜਥੇਦਾਰ ਸ੍ਰੀ... ਅਗਲੀ ਖ਼ਬਰ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਪੰਜਾਬ ਦੀ ਹੋਈ ਸਾਲਾਨਾ ਮੀਟਿੰਗ 2026 ਹਤਿੰਦਰ ਤਲਵਾਰ ਹਨੀ ਨੂੰ ਪੰਜਾਬ ਪ੍ਰਧਾਨ ਕੀਤ...
Ad Position 24