04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਪੰਜਾਬ ਦੀ ਹੋਈ ਸਾਲਾਨਾ ਮੀਟਿੰਗ 2026 ਹਤਿੰਦਰ ਤਲਵਾਰ ਹਨੀ ਨੂੰ ਪੰਜਾਬ ਪ੍ਰਧਾਨ ਕੀਤਾ ਨਿਯੁਕਤ <br/>

Ad Position 21
No active advertisement
ਆਰਤੀ ਰਾਜਪੂਤ ਨੂੰ ਕਿਰਪਾਨ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ, ਮਨੋਜ ਅਗਰਵਾਲ, ਰੁਪੇਸ਼ ਧਵਨ, ਹਤਿੰਦਰ ਹਨੀ ਅਤੇ ਹੋਰ | ਤਸਵੀਰ ਮੁਨੀਸ਼ <br/> 25-05-2026
ਜਲੰਧਰ, 24 ਮਈ (ਸ਼ੈਲੀ)-ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਪੰਜਾਬ ਦੀ ਸਾਲਾਨਾ ਮੀਟਿੰਗ 2026 ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਸ਼੍ਰੀ ਰਾਮ ਹਾਲ ਵਿਚ ਹੋਈ | ਇਸ ਦੌਰਾਨ ਕਈ ਸਮਾਜ ਸੇਵਕਾਂ, ਸੰਗਠਨ ਅਧਿਕਾਰੀਆਂ ਅਤੇ ਮੈਂਬਰਾਂ ਨੇ ਹਿੱਸਾ ਲਿਆ | ਇਸ ਦੌਰਾਨ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਅਤੁਲ ਭਗਤ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਮਨੋਜ ਅਗਰਵਾਲ, ਐਡਵੋਕੇਟ ਵਿਕਰਮ ਸ਼ਰਮਾ, ਕੌਂਸਲਰ ਸ਼ੈਰੀ ਚੱਢਾ, ਡਾ. ਮਨੂ ਕਪੂਰ, ਇੰਦਰਜੀਤ ਸਿੰਘ ਅਤੇ ਪ੍ਰਸ਼ਾਂਤ ਗੰਭੀਰ ਸਮੇਤ ਹੋਰ ਪਹੁੰਚੇ | ਸਮਾਗਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਇਸ ਤੋਂ ਬਾਅਦ, ਮਨੁੱਖੀ ਅਧਿਕਾਰਾਂ, ਸਮਾਜਿਕ ਨਿਆਂ, ਸਮਾਨਤਾ ਅਤੇ ਮਨੁੱਖੀ ਮਾਣ ਨਾਲ ਸਬੰਧਿਤ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਇਸ ਸਮਾਗਮ ਦਾ ਸੰਚਾਲਨ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਜਲੰਧਰ ਦੇ ਪ੍ਰਧਾਨ ਚੰਦਨ ਰੇਖਾਜਾ ਅਤੇ ਐਡਵੋਕੇਟ ਕਿਰਨ ਪਾਸੀ ਦੁਆਰਾ ਸਫਲਤਾਪੂਰਵਕ ਕੀਤਾ | ਇਸ ਮੌਕੇ 'ਤੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੁੱਖੀ ਅਧਿਕਾਰ ਸਿਰਫ਼ ਕਾਨੂੰਨਾਂ ਤੱਕ ਸੀਮਤ ਨਹੀਂ ਹਨ, ਸਗੋਂ ਹਰੇਕ ਵਿਅਕਤੀ ਦੀ ਇੱਜ਼ਤ, ਸਮਾਨਤਾ ਅਤੇ ਸੁਰੱਖਿਆ ਨਾਲ ਵੀ ਜੁੜੇ ਹੋਏ ਹਨ | ਸਾਡੀ ਕੋਸ਼ਿਸ਼ ਸਮਾਜ ਦੇ ਹਰ ਵਰਗ ਨੂੰ ਨਿਆਂ ਪ੍ਰਦਾਨ ਕਰਵਾਉਣਾ ਅਤੇ ਲੋੜਵੰਦਾਂ ਦੀ ਆਵਾਜ਼ ਬਣਨਾ ਹੈ | ਪ੍ਰੋਗਰਾਮ ਦੌਰਾਨ ਹਤਿੰਦਰ ਤਲਵਾਰ ਹਨੀ ਨੂੰ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਪੰਜਾਬ ਪ੍ਰਧਾਨ ਅਤੇ ਸਤਵਿੰਦਰ ਮਠਾਰੂ ਨੂੰ ਪੰਜਾਬ ਇੰਚਾਰਜ ਨਿਯੁਕਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਮੌਜੂਦ ਸਾਰੇ ਮੈਂਬਰਾਂ ਨੇ ਨਸ਼ਾ ਮੁਕਤ ਪੰਜਾਬ ਬਣਾਉਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਪ੍ਰਣ ਲਿਆ | ਇਸ ਮੌਕੇ 'ਤੇ ਮੌਜੂਦ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਟੀਮ ਦੇ ਮੁੱਖ ਮੈਂਬਰਾਂ ਵਿੱਚ ਸੰਦੀਪ ਗਗਨ, ਰੂਪੇਸ਼ ਧਵਨ, ਅਸ਼ਵਨੀ ਕੁਮਾਰ, ਆਰਤੀ ਕਪੂਰ, ਏਕਮ ਸਿੰਘ, ਐਡਵੋਕੇਟ ਗੁਰਜੀਤ ਗੁੱਗ, ਐਡਵੋਕੇਟ ਅਨਿਲ ਚੀਮਾ, ਗੁਰਜੀਤ ਬਾਜਵਾ, ਰਜਤ ਖੱਤਰੀ ਅਤੇ ਦੀਪਕ ਸੂਰੀ ਸ਼ਾਮਲ ਸਨ | ਅਮਰਜੀਤ ਵਿਰਕ, ਪ੍ਰਬਲ ਉੱਪਲ, ਗਗਨ, ਅਮਿਤ ਦੁਰੇਜਾ, ਪਿ੍ਆ, ਜੋਤੀ, ਤਰੁਣਾ, ਅੰਬਿਕਾ, ਪਾਲਜੀਤ, ਸੁਮਨ, ਰਮਨ ਨਹਿਰਾ, ਅਨੂ ਸ਼ਰਮਾ, ਨੰਦ ਸੋਨੀ, ਹਰਨੀਤ ਸਿੰਘ, ਗੁਰਦੀਪ ਕੰਗ, ਮਨਦੀਪ ਸਿੰਘ, ਐਡਵੋਕੇਟ ਗਿੱਲ, ਅਤੇ ਹੋਰ ਮੈਂਬਰਾਂ ਨੇ ਸਮਾਗਮ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ | ਸਮਾਗਮ ਦੌਰਾਨ ਸੱਭਿਆਚਾਰਕ ਪ੍ਰਦਰਸ਼ਨ, ਸਨਮਾਨ ਸਮਾਰੋਹ, ਕੁਇਜ਼ ਅਤੇ ਸਮਾਜਿਕ ਜਾਗਰੂਕਤਾ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ, ਜਿਸ ਦੌਰਾਨ ਸਮਾਗਮ ਵਿੱਚ ਸ਼ਾਮਿਲ ਸਾਰੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪੰਜਾਬ ਦੇ ਖਿਡਾਰੀਆਂ ਦੀ ਸ਼ਾਨ ਤੇ ਮਾਣ ਦਾ ਸਭ ਤੋਂ ਵੱਡਾ ਸਨਮਾਨ <br/> ਅਗਲੀ ਖ਼ਬਰ ਭਾਜਪਾ ਵਲੋਂ 6 ਤੇ 7 ਜੂਨ ਨੂੰ ਹੋਣ ਵਾਲੇ ਸਿਖਲਾਈ ਕੈਂਪ ਦੀਆਂ ਤਿਆਰੀਆਂ ਲਈ ਜ਼ਿੰਮੇਵਾਰੀਆਂ ਤੈਅ ਪੰਜਾਬ ਦੇ ਲੋਕ ਭਾਜਪਾ...
Ad Position 24