04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜਲੰਧਰ ਦੀ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਦਾ ਪੰਜਾਬ ਦੇ ਮੁੱਖ ਮੰਤਰੀ ਵਲੋਂ 23 ਲੱਖ ਨਕਦ ਇਨਾਮ ਨਾਲ ਸਨਮਾਨ <br/>

Ad Position 21
No active advertisement
ਅਜੀਤ ਡੈਸਕ 25-05-2026
ਜਲੰਧਰ, 24 ਮਈ (ਡਾ.ਜਤਿੰਦਰ ਸਾਬੀ)-ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਗਮ 'ਚ ਜਲੰਧਰ ਦੀ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 22 ਲੱਖ 75 ਹਜ਼ਾਰ ਦੇ ਨਕਦ ਇਨਾਮ ਨਾਲ ਸਨਮਾਨ ਕੀਤਾ ਗਿਆ | ਆਉ ਜਾਣਦੇ ਹਾਂ ਕੌਣ ਹੈ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ | ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਦੇਸ਼ ਨੂੰ ਉਹ ਹੀਰੇ ਦਿੱਤੇ ਹਨ ਜਿਨ੍ਹਾਂ ਨੇ ਆਪਣੇ ਜਜ਼ਬੇ, ਮਿਹਨਤ ਅਤੇ ਹੌਸਲੇ ਨਾਲ ਦੁਨੀਆ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ | ਅਜਿਹੀਆਂ ਹੀ ਪ੍ਰੇਰਣਾਦਾਇਕ ਸ਼ਖਸੀਅਤਾਂ ਵਿੱਚ ਇੱਕ ਨਾਮ ਹੈ ਪਲਕ ਕੋਹਲੀ | ਜਲੰਧਰ ਨਾਲ ਸੰਬੰਧਿਤ ਇਹ ਨੌਜਵਾਨ ਪੈਰਾ-ਬੈਡਮਿੰਟਨ ਖਿਡਾਰਨ ਅੱਜ ਲੱਖਾਂ ਲੋਕਾਂ ਲਈ ਹਿੰਮਤ, ਸੰਘਰਸ਼ ਅਤੇ ਕਾਮਯਾਬੀ ਦੀ ਜੀਊਦੀ ਜਾਗਦੀ ਮਿਸਾਲ ਬਣ ਚੁੱਕੀ ਹੈ | ਜਨਮ ਤੋਂ ਹੀ ਪਲਕ ਦਾ ਖੱਬਾ ਹੱਥ ਪੂਰੀ ਤਰ੍ਹਾਂ ਵਿਕਸਿਤ ਨਹੀਂ ਸੀ | ਇਸ ਦੇ ਨਾਲ ਹੀ ਇੱਕ ਹੱਡੀ ਦੇ ਟਿਊਮਰ ਵਰਗੀ ਗੰਭੀਰ ਬਿਮਾਰੀ ਨੇ ਵੀ ਉਸਦੀ ਜਿੰਦਗੀ ਨੂੰ ਔਖੀਆਂ ਚੁਣੌਤੀਆਂ ਨਾਲ ਭਰ ਦਿੱਤਾ | ਪਰ ਜਿੱਥੇ ਕਈ ਲੋਕ ਹਾਲਾਤ ਅੱਗੇ ਹਾਰ ਮੰਨ ਲੈਂਦੇ ਹਨ, ਉੱਥੇ ਪਲਕ ਨੇ ਆਪਣੇ ਸੁਪਨਿਆਂ ਨੂੰ ਕਦੇ ਮਰਨ ਨਹੀਂ ਦਿੱਤਾ | ਉਸਨੇ ਆਪਣੇ ਦਰਦ ਨੂੰ ਆਪਣੀ ਤਾਕਤ ਬਣਾਇਆ ਅਤੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੰਚਾਂ ਤੱਕ ਪਹੁੰਚ ਕੇ ਇਹ ਸਾਬਤ ਕਰ ਦਿੱਤਾ ਕਿ ਹੌਸਲੇ ਵਾਲੇ ਲੋਕਾਂ ਲਈ ਕੋਈ ਵੀ ਰੁਕਾਵਟ ਵੱਡੀ ਨਹੀਂ ਹੁੰਦੀ | ਸਿਰਫ਼ 18 ਸਾਲ ਦੀ ਉਮਰ ਵਿੱਚ ਟੋਕੀਓ 2020 ਪੈਰਾ ਉਲੰਪਿਕ ਵਿੱਚ ਭਾਗ ਲੈ ਕੇ ਪਲਕ ਨੇ ਇਤਿਹਾਸ ਰਚ ਦਿੱਤਾ | ਉਹ ਭਾਰਤ ਦੀ ਸਭ ਤੋਂ ਨੌਜਵਾਨ ਪੈਰਾਉਲੰਪੀਅਨ ਬਣੀ | ਇਸ ਤੋਂ ਬਾਅਦ ਪੈਰਿਸ 2024 ਪੈਰਾ ਉਲੰਪਿਕ ਗੇਮਜ਼ ਵਿੱਚ ਵੀ ਉਸਨੇ ਲਗਾਤਾਰ ਦੂਜੀ ਵਾਰ ਭਾਰਤ ਦੀ ਨੁਮਾਇੰਦਗੀ ਕਰਕੇ ਪੰਜਾਬ ਅਤੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ | ਮਹਿਲਾ ਸਿੰਗਲ ਐੱਸ.ਐੱਲ.4 ਵਰਗ ਵਿੱਚ ਵਿਸ਼ਵ ਰੈਂਕਿੰਗ ਵਿੱਚ ਤੀਜੇ ਨੰਬਰ ਤੱਕ ਪਹੁੰਚਣਾ ਉਸਦੀ ਕਾਬਲੀਅਤ ਅਤੇ ਅਟੁੱਟ ਮਿਹਨਤ ਦਾ ਵੱਡਾ ਸਬੂਤ ਹੈ | ਪਲਕ ਕੋਹਲੀ ਦੀ ਜਿੰਦਗੀ ਸਿਰਫ਼ ਤਮਗਿਆਂ ਦੀ ਕਹਾਣੀ ਨਹੀਂ, ਸਗੋਂ ਦਰਦ ਵਿੱਚੋਂ ਜਨਮੀ ਇਕ ਪ੍ਰੇਰਣਾ ਹੈ | ਇੱਕ ਸਮਾਂ ਐਸਾ ਵੀ ਆਇਆ ਜਦੋਂ ਡਾਕਟਰਾਂ ਨੇ ਉਸਨੂੰ ਬੈਡਮਿੰਟਨ ਛੱਡਣ ਦੀ ਸਲਾਹ ਦੇ ਦਿੱਤੀ ਸੀ | ਟਿਊਮਰ ਦੀ ਗੰਭੀਰ ਸਮੱਸਿਆ ਅਤੇ ਪੈਰਾਂ ਦੀਆਂ ਦਿੱਕਤਾਂ ਕਾਰਨ ਉਸਦਾ ਕਰੀਅਰ ਖਤਰੇ ਵਿੱਚ ਦਿਖਾਈ ਦੇ ਰਿਹਾ ਸੀ | ਵੱਡੀ ਸਰਜਰੀ ਤੋਂ ਬਾਅਦ ਉਸਨੂੰ ਲੰਬੇ ਸਮੇਂ ਤੱਕ ਰਿਹੈਬਲੀਟੇਸ਼ਨ ਵਿੱਚ ਰਹਿਣਾ ਪਿਆ | ਕਈ ਵਾਰ ਦਰਦ ਇੰਨਾ ਵੱਧ ਜਾਂਦਾ ਸੀ ਕਿ ਚਲਣਾ ਵੀ ਮੁਸ਼ਕਿਲ ਹੋ ਜਾਂਦਾ ਸੀ | ਪਰ ਪਲਕ ਨੇ ਹਾਰ ਨਹੀਂ ਮੰਨੀ | ਉਸਨੇ ਆਪਣੇ ਮਨ ਵਿੱਚ ਇਹ ਵਿਸ਼ਵਾਸ ਜਿਊਾਦਾ ਰੱਖਿਆ ਕਿ ਉਹ ਇੱਕ ਦਿਨ ਫਿਰ ਕੋਰਟ ਵਿੱਚ ਵਾਪਸੀ ਕਰੇਗੀ | ਸਖਤ ਮਿਹਨਤ, ਲੰਬੀਆਂ ਪ੍ਰੈਕਟਿਸਾਂ ਅਤੇ ਅਟੱਲ ਜਜ਼ਬੇ ਨਾਲ ਉਸਨੇ ਸਿਰਫ਼ ਇੱਕ ਸਾਲ ਦੇ ਅੰਦਰ ਸ਼ਾਨਦਾਰ ਵਾਪਸੀ ਕੀਤੀ ਅਤੇ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਤਮਗਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ | ਪੰਜਾਬ ਦੀ ਇਹ ਬਹਾਦਰ ਧੀ ਅੱਜ ਦੇ ਨੌਜਵਾਨਾਂ ਲਈ ਇੱਕ ਸੁਨੇਹਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਸੁਪਨਾ ਅਧੂਰਾ ਨਹੀਂ ਰਹਿੰਦਾ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਦਾ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਪਹੁੰਚਣ 'ਤੇ ਪ੍ਰਬੰਧਕਾਂ ਨੇ ਕੀਤਾ ਸਨਮਾਨ ਨੌਜਵਾਨ ਆਗੂ 'ਗੱਗੀ'... ਅਗਲੀ ਖ਼ਬਰ 'ਇੱਕੋ ਘਰ ਵਿੱਚ ਰਹਿੰਦੇ ਲੋਕ ਵੀ ਹੁਣ ਦੂਰ ਹੋ ਗਏ', ਟੁੱਟਦੇ ਪਰਿਵਾਰਾਂ ਅਤੇ ਵੱਧਦੇ ਮਾਨਸਿਕ ਦਬਾਅ ਦੀ ਦਾਸਤਾਨ
Ad Position 24