11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

'ਮੁਰਦਾ ਬਸਤੀਓਾ ਸੇ ਉਠਤੀ ਜ਼ਿੰਦਾ ਆਵਾਜ਼ੇ' ਦਾ ਲੋਕ ਅਰਪਣ ਸਮਾਰੋਹ <br/>

Ad Position 21
No active advertisement
ਸ਼੍ਰੋਮਣੀ ਸਾਹਿਤਕਾਰ ਸ੍ਰੀ ਸੁਰੇਸ਼ ਸੇਠ ਦੀ 51ਵੀਂ ਪੁਸਤਕ 'ਮੁਰਦਾ ਬਸਤੀਓਾ ਸੇ ਉਠਤੀ ਜ਼ਿੰਦਾ ਆਵਾਜ਼ੇ' ਦੇ ਲੋਕ ਅਰਪਣ ਸਮਾਰੋਹ ਮੌਕੇ ਹਾਜ਼ਰ ਸ਼ਖ਼ਸੀਅਤਾਂ | <br/> 27-05-2026
ਜਲੰਧਰ, 26 ਮਈ (ਅ.ਬ.)-ਹਿੰਦੀ ਦੇ ਪ੍ਰਸਿੱਧ ਕਹਾਣੀਕਾਰ, ਨਾਟਕਕਾਰ, ਨਾਵਲਕਾਰ, ਵਿਅੰਗਕਾਰ ਅਤੇ ਕਵੀ, ਸ਼੍ਰੋਮਣੀ ਸਾਹਿਤਕਾਰ ਸ਼੍ਰੀ ਸੁਰੇਸ਼ ਸੇਠ ਦੀ 51ਵੀਂ ਪੁਸਤਕ 'ਮੁਰਦਾ ਬਸਤੀਓਾ ਸੇ ਉਠਤੀ ਜ਼ਿੰਦਾ ਆਵਾਜ਼ੇ' ਦਾ ਲੋਕ ਅਰਪਣ ਸਮਾਰੋਹ ਬੀਤੇ ਦਿਨ ਹੋਟਲ ਸੁਖ ਮਹਿਲ, ਜਲੰਧਰ ਵਿਖੇ ਇਕ ਸਨਮਾਨਜਨਕ ਮਾਹੌਲ ਵਿਚ ਕਰਵਾਇਆ ਗਿਆ | ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਬੋਰਡ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸਰਕਾਰ ਦੇ ਸਲਾਹਕਾਰ ਸ਼੍ਰੀ ਦੀਪਕ ਬਾਲੀ (ਜੋ ਕਿ ਪ੍ਰੋ. ਸੁਰੇਸ਼ ਸੇਠ ਜੀ ਦੇ ਵਿਦਿਆਰਥੀ ਰਹੇ ਹਨ) ਵੱਲੋਂ ਇਸ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਪੱਤਰਕਾਰੀ ਅਤੇ ਸਾਹਿਤਕ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸ਼੍ਰੀ ਸੁਰੇਸ਼ ਸੇਠ ਨੂੰ ਉਨ੍ਹਾਂ ਦੀ ਇਸ ਸੱਜਰੀ ਕਿਰਤ ਲਈ ਵਧਾਈ ਦਿੱਤੀ | ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼੍ਰੀ ਸ਼ੀਤਲ ਵਿਜ ਅਤੇ ਸ਼੍ਰੀਮਤੀ ਵਾਣੀ ਵਿਜ ਨੇ ਸ਼੍ਰੀ ਸੁਰੇਸ਼ ਸੇਠ ਦੇ ਸਾਹਿਤਕ ਯੋਗਦਾਨ ਦਾ ਜ਼ਿਕਰ ਕਰਦਿਆਂ ਅਦਾਰਾ ਦੈਨਿਕ ਸਵੇਰਾ ਲਈ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਡੀ.ਏ.ਵੀ. ਕਾਲਜ, ਜਲੰਧਰ ਦੇ ਪਿ੍ੰਸੀਪਲ ਡਾ. ਅਨੂਪ ਵਤਸ ਨੇ ਸ਼੍ਰੀ ਸੁਰੇਸ਼ ਸੇਠ ਦੀ ਸ਼ਖ਼ਸੀਅਤ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸੇਠ ਸਾਹਿਬ ਦਾ ਸਾਹਿਤਕ ਸਫ਼ਰ ਉਨ੍ਹਾਂ ਦੀ ਨਿਰੰਤਰ ਸਾਧਨਾ ਅਤੇ ਸਮਰਪਣ ਦਾ ਪ੍ਰਤੀਕ ਹੈ | ਦੈਨਿਕ ਜਾਗਰਣ ਦੇ ਸੀਨੀਅਰ ਪੱਤਰਕਾਰ ਸ਼੍ਰੀ ਅਮਿਤ ਸ਼ਰਮਾ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਲਿਖਣਾ ਬਹੁਤ ਮੁਸ਼ਕਿਲ ਕੰਮ ਹੈ ਚਾਹੇ ਉਹ ਪੱਤਰਕਾਰ ਦੇ ਰੂਪ ਵਿਚ ਹੋਵੇ ਜਾਂ ਲੇਖਕ ਦੇ ਰੂਪ ਵਿਚ | ਉਨ੍ਹਾਂ ਸੇਠ ਸਾਹਿਬ ਨੂੰ ਇਸ ਕਿਤਾਬ ਦੇ ਰਿਲੀਜ਼ ਸਮਾਗਮ ਦੀ ਵਧਾਈ ਦਿੱਤੀ | ਇਸ ਮੌਕੇ 'ਤੇ ਬੋਲਦਿਆਂ ਡਾ. ਲਖਵਿੰਦਰ ਜੌਹਲ ਨੇ ਦੂਰਦਰਸ਼ਨ ਦੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਦੇ ਕਿਹਾ ਕਿ ਸੇਠ ਸਾਹਿਬ ਨਾਲ ਮੇਰੀ ਸਾਂਝ 51 ਸਾਲ ਪੁਰਾਣੀ ਹੈ ਅਤੇ ਅੱਜ ਉਨ੍ਹਾਂ ਦੀ 51ਵੀਂ ਪੁਸਤਕ ਰਿਲੀਜ਼ ਹੋ ਰਹੀ ਹੈ | ਸ਼੍ਰੀ ਦੀਪਕ ਬਾਲੀ ਨੇ ਇਸ ਸਮਾਗਮ ਵਿਚ ਸ਼ਿਰਕਤ ਕਰ ਰਹੀਆਂ ਸਾਰੀਆਂ ਹੀ ਸਤਿਕਾਰਤ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਮੈਨੂੰ ਮਾਣ ਹੈ ਕਿ ਮੈਂ ਸੇਠ ਸਾਹਿਬ ਅਤੇ ਡਾ. ਜਗਤਾਰ ਜੀ ਵਰਗੇ ਮਹਾਨ ਅਧਿਆਪਕਾਂ ਦਾ ਵਿਦਿਆਰਥੀ ਰਿਹਾ ਹਾਂ | ਅੱਜ ਜੋ ਮੁਕਾਮ ਮੈਨੂੰ ਹਾਸਿਲ ਹੋਇਆ ਹੈ, ਇਸ ਦੇ ਪਿੱਛੇ ਮੇਰੇ ਅਧਿਆਪਕਾਂ ਦਾ ਅਸ਼ੀਰਵਾਦ ਹੈ | ਸੇਠ ਸਾਹਿਬ ਦੇ ਛੋਟੇ ਭਾਈ ਸ਼੍ਰੀ ਸੁਰੇਂਦਰ ਸੇਠ ਨੇ ਸ਼੍ਰੀ ਸੁਰੇਸ਼ ਸੇਠ ਦੇ ਸਾਹਿਤਕ ਸਫ਼ਰ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਬਿਆਨ ਕਰਦੇ ਹੋਏ ਕਿਹਾ ਕੇ ਕੋਈ ਲੇਖਕ ਸਿਰਫ਼ ਘਟਨਾਵਾਂ ਨੂੰ ਦੇਖਦਾ ਹੀ ਨਹੀਂ ਬਲਕਿ ਹਰ ਪੀੜਾ ਅਤੇ ਅਨੁਭਵ ਦਾ ਪੋਸਟਮਾਰਟਮ ਕਰਕੇ ਉਸ ਨੂੰ ਸਿਰਜਣਾ ਵਿਚ ਬਦਲ ਦਿੰਦਾ ਹੈ | ਇਨ੍ਹਾਂ ਤੋਂ ਇਲਾਵਾ ਡਾ. ਆਤਿਮਾ ਸ਼ਰਮਾ (ਪਿ੍ੰਸੀਪਲ, ਕੰਨਿਆਂ ਮਹਾਵਿਦਿਆਲਾ), ਪ੍ਰਸਿੱਧ ਸਮਾਜ ਸੇਵਕਾ ਪ੍ਰਵੀਨ ਅਬਰੋਲ, ਕੁਲਦੀਪ ਸ਼ਰਮਾ (ਊਨਾ), ਸਾਗਰ ਸੂਦ, ਪਬਲਿਸ਼ਰ (ਪਟਿਆਲਾ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਸ਼੍ਰੀ ਸੁਰੇਸ਼ ਸੇਠ ਦੀ ਸਪੁੱਤਰੀ ਡਾ. ਅਰਪਨਾ ਚੋਢਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ | ਇਸ ਸਮਾਰੋਹ ਦਾ ਮੰਚ ਸੰਚਾਲਨ ਪ੍ਰਸਿੱਧ ਮੰਚ ਸੰਚਾਲਕ ਸੰਗਤ ਰਾਮ (ਵਾਈਸ ਚੇਅਰਮੈਨ, ਵਿਰਸਾ ਵਿਹਾਰ) ਵੱਲੋਂ ਸ਼ਾਇਰਾਨਾ ਅੰਦਾਜ਼ ਵਿਚ ਕੀਤਾ ਗਿਆ | ਇਸ ਸਮਾਗਮ ਵਿਚ ਸ਼੍ਰੀ ਬਾਬਾ ਹਰਿਵਲਭ ਸੰਗੀਤ ਮਹਾਂਸਭਾ ਦੇ ਡਾਇਰੈਕਟਰ ਇੰਜ. ਐੱਸ.ਐੱਸ. ਅਜੀਮਲ, ਵਿਰਸਾ ਵਿਹਾਰ ਦੇ ਸਕੱਤਰ ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਰਮੇਸ਼ ਮੌਦਗਿਲ, ਸ਼੍ਰੀ ਗੌਤਮ ਬਾਲੀ, ਐਡਵੋਕੇਟ ਮਨਦੀਪ ਸਿੰਘ ਸਚਦੇਵਾ, ਸ਼੍ਰੀ ਟੀ. ਐਸ. ਰਾਜੂ (ਡਿਪਸ ਗਰੁੱਪ ਆਫ਼ ਸਕੂਲਜ਼), ਡਾ. ਸੀਮਾ ਪਸਰੀਚਾ, ਡਾ. ਵਿਨੋਦ ਸ਼ਰਮਾ (ਲਵਲੀ ਯੂਨੀਵਰਸਿਟੀ), ਡਾ. ਸੁਸ਼ਮਾ ਚਾਵਲਾ, ਸ਼੍ਰੀਮਤੀ ਸੀਮਾ ਭਗਤ, ਸ਼੍ਰੀ ਪਰਮਜੀਤ ਭਗਤ ਅਤੇ ਸ਼੍ਰੀ ਰਮੇਸ਼ ਸ਼ੌਂਕੀ ਤੋਂ ਇਲਾਵਾ ਸੇਠ ਸਾਹਿਬ ਦੇ ਪਰਿਵਾਰਕ ਮੇਂਬਰ ਸ਼੍ਰੀ ਗੌਰਵ ਸੇਠ, ਸ਼੍ਰੀਮਤੀ ਅਨੀਤਾ ਸੇਠ, ਯਜਤ ਸੇਠ, ਡਾ. ਅਰਪਨਾ ਚੋਢਾ, ਡਾ. ਨਰੇਸ਼ ਚੋਢਾ ਅਤੇ ਡਾ. ਸਗੁਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਿਹਾਇਸ਼ੀ ਖੇਤਰ ਦੇ ਪੈਟਰੋਲ ਪੰਪ ਦੀਆਂ ਛੱਤ 'ਤੇ ਕੱਢੀਆਂ ਪਾਈਪਾਂ 'ਚ ਲੱਗੀ ਅੱਗ, ਇਲਾਕੇ 'ਚ ਫੈਲੀ ਦਹਿਸ਼ਤ ਅਗਲੀ ਖ਼ਬਰ ਬਾਜ਼ਾਰਾਂ ਵਿਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰਾਂ ਨੇ ਔਖੇ ਕੀਤੇ ਦੁਕਾਨਦਾਰ
Ad Position 24