11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਾਜ਼ਾਰਾਂ ਵਿਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰਾਂ ਨੇ ਔਖੇ ਕੀਤੇ ਦੁਕਾਨਦਾਰ

Ad Position 21
No active advertisement
ਅਜੀਤ ਡੈਸਕ 27-05-2026
ਜਲੰਧਰ, 26 ਮਈ (ਸ਼ਿਵ)- ਜਿੱਥੇ ਨਗਰ ਨਿਗਮ ਦੀ ਇਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਪਿਛਲੇ 6 ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ ਪਰ ਦੂਜੀ ਯੂਨੀਅਨ ਵਲੋਂ ਕਈ ਡੰਪਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਸਫ਼ਾਈ ਨੂੰ ਲੈ ਕੇ ਹਾਲਾਤ ਕਾਫੀ ਖ਼ਰਾਬ ਹੋ ਗਏ ਹਨ | ਕਈ ਬਾਜ਼ਾਰਾਂ ਵਿਚ ਪਿਛਲੇ 6 ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਦੁਕਾਨਾਂ ਅੱਗੇ ਕੂੜੇ ਦੇ ਢੇਰ ਲੱਗ ਗਏ ਹਨ ਜਿਸ ਕਰਕੇ ਦੁਕਾਨਦਾਰਾਂ ਲਈ ਕੰਮ ਕਰਨਾ ਔਖਾ ਹੋ ਰਿਹਾ ਹੈ ਸਗੋਂ ਆਮ ਲੋਕਾਂ ਵਿਚ ਆਉਣਾ ਵੀ ਔਖਾ ਹੋ ਰਿਹਾ ਹੈ | ਪਾਪੜੀਆਂ ਬਾਜ਼ਾਰ ਸਰਾਫ਼ਾ ਮਾਰਕੀਟ ਵਿਚ ਕਈ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਰਕੇ ਦੁਕਾਨਾਂ ਦੇ ਅੱਗੇ ਕੂੜਾ ਪਿਆ ਹੋਣ ਕਰਕੇ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਕ ਤਾਂ ਕਹਿਰ ਦੀ ਗਰਮੀ ਕਰਕੇ ਗਾਹਕ ਨਹੀਂ ਆਉਂਦੇ ਤੇ ਦੂਜਾ ਕੂੜੇ ਦੇ ਢੇਰ ਲੱਗੇ ਹੋਣ ਕਰਕੇ ਉਨਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਉਹ ਦੁਕਾਨ ਖੋਲ੍ਹਣ ਤੋਂ ਪਹਿਲਾਂ ਆਪਣੀਆਂ ਦੁਕਾਨਾਂ ਦੇ ਅੱਗੇ ਤੋਂ ਕੂੜਾ ਹਟਾਉਂਦੇ ਹਨ | ਲੋਕਾਂ ਦਾ ਕਹਿਣਾ ਸੀ ਕਿ ਉਨਾਂ ਦੀ ਕਿ ਗ਼ਲਤੀ ਹੈ ਕਿਉਂਕਿ ਉਹ ਤਾਂ ਨਗਰ ਨਿਗਮ ਨੂੰ ਪੂਰਾ ਟੈਕਸ ਦਿੰਦੇ ਹਨ ਪਰ ਉਨਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸੇ ਤਰਾਂ ਨਾਲ ਮੱਛੀ ਮਾਰਕੀਟ, ਮਿੱਠਾ ਬਾਜ਼ਾਰ ਵਿਚ ਅਜੇ ਵੀ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ | ਸ਼ਹਿਰ ਵਿਚ ਰੋਜ਼ਾਨਾ 500 ਟਨ ਤੋਂ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ ਤੇ ਜਿਸ ਯੂਨੀਅਨ ਵਲੋਂ ਹੜਤਾਲ ਕੀਤੀ ਗਈ ਹੈ | ਉਨਾਂ ਵਲੋਂ ਵੀ ਕਈ ਡੰਪਾਂ ਦੀ ਸਫ਼ਾਈ ਕੀਤੀ ਜਾਂਦੀ ਹੈ | ਹੜਤਾਲ ਕਰਕੇ ਕੰਮਕਾਜ ਕਾਫੀ ਪ੍ਰਭਾਵਿਤ ਹੋਇਆ ਹੈ | ਨਗਰ ਨਿਗਮ ਦੀ ਇਕ ਯੂਨੀਅਨ ਬੰਟੂ ਗਰੁੱਪ ਵਲੋਂ ਆਪਣੀਆਂ ਮੰਗਾਂ ਕਾਰਨ ਹੜਤਾਲ ਕੀਤੀ ਗਈ ਹੈ ਤੇ ਯੂਨੀਅਨ ਦਾ ਕਹਿਣਾ ਸੀ ਕਿ ਮੰਗਾਂ ਮੰਨੇ ਜਾਣ ਤੱਕ ਉਨਾਂ ਦੀ ਹੜਤਾਲ ਚੱਲਦੀ ਰਹੇਗੀ | ਜੇਕਰ ਇਹ ਹੜਤਾਲ ਲੰਬੀ ਚੱਲਦੀ ਹੈ ਤਾਂ ਇਸ ਗਰਮੀ ਵਿਚ ਸੜਕਾਂ 'ਤੇ ਪਏ ਕੂੜੇ ਕਰਕੇ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ |
ਸਵਰਨਕਾਰ ਜਲੰਧਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਨਿੱਛਲ ਨੇ ਪਾਪੜੀਆਂ ਬਾਜ਼ਾਰ ਵਿਚ ਕੂੜੇ ਦੀ ਸਮੱਸਿਆ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਲਈ ਨਿਗਮ ਪ੍ਰਸ਼ਾਸਨ ਨੂੰ ਤੁਰੰਤ ਇਸ ਸਮੱਸਿਆ ਨੂੰ ਹੱਲ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ 'ਮੁਰਦਾ ਬਸਤੀਓਾ ਸੇ ਉਠਤੀ ਜ਼ਿੰਦਾ ਆਵਾਜ਼ੇ' ਦਾ ਲੋਕ ਅਰਪਣ ਸਮਾਰੋਹ <br/> ਅਗਲੀ ਖ਼ਬਰ ਪੰਜਾਬ ਪੀ.ਡਬਲਯੂ.ਡੀ. ਵਰਕਰਜ਼ (ਇੰਟਕ) ਯੂਨੀਅਨ ਜਲੰਧਰ ਵਲੋਂ ਮਾਤਾ ਰਤਨਾ ਦੇਵੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24