11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪਾਰਕ ਵਿਚੋਂ ਸੜਕ ਕੱਢਣ ਦਾ ਲੋਕਾਂ ਵਲੋਂ ਵਿਰੋਧ

Ad Position 21
No active advertisement
ਅਜੀਤ ਡੈਸਕ 27-05-2026
ਚੁਗਿੱਟੀ/ਜੰਡੂਸਿੰਘਾ, 26 ਮਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ 'ਚ ਸਥਿਤ ਸ਼ਮਸ਼ਾਨਘਾਟ ਦੇ ਨਜ਼ਦੀਕ ਇਕ ਪਾਰਕ ਵਿਚੋਂ ਸੜਕ ਕੱਢੇ ਜਾਣ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ | ਇਲਾਕਾ ਵਸਨੀਕਾਂ ਦਾ ਦੋਸ਼ ਹੈ ਕਿ ਕੌਂਸਲਰ ਪਤੀ ਵਲੋਂ ਇਸ ਮਾਮਲੇ 'ਚ ਪੂਰੀ ਤਰ੍ਹਾਂ ਮਨਮਾਨੀ ਕੀਤੀ ਜਾ ਰਹੀ ਹੈ, ਜਿਸ ਨੂੰ ਕਿ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਪਾਰਕ ਦੇ ਨਾਲ ਲੱਗਦੀ ਸੜਕ ਚੰਗੀ ਹਾਲਤ ਵਿਚ ਹੈ, ਜਿਥੇ ਕਿ ਲੋਕ ਆਰਾਮ ਨਾਲ ਆ-ਜਾ ਸਕਦੇ ਹਨ ਪਰ ਕੌਂਸਲਰ ਪਤੀ ਵਲੋਂ ਆਪਣੇ ਇਕ ਚਹੇਤੇ ਨੂੰ ਖੁਸ਼ ਕਰਨ ਲਈ ਪਾਰਕ ਵਿਚ ਦੀ ਸੜਕ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਕਿ ਧੱਕੇਸ਼ਾਹੀ ਹੈ | ਉਨ੍ਹਾਂ ਦੋਸ਼ ਲਗਾਉਂਦੇ ਹੋਏ ਇਹ ਵੀ ਕਿਹਾ ਕਿ ਕੌਂਸਲਰ ਪਤੀ ਦੇ ਭਰਾ ਵਲੋਂ ਵੀ ਲੋਕਾਂ 'ਤੇ ਰੋਅਬ ਪਾਇਆ ਜਾਂਦਾ ਹੈ | ਵਿਰੋਧ ਕਰਨ ਵਾਲਿਆਂ 'ਚ ਹਰਜੀਤ ਸਿੰਘ ਚੱਠਾ, ਸੋਮਨਾਥ, ਵਰਿੰਦਰ ਬਿੱਟਾ, ਗਿਆਨ ਚੰਦ, ਨਿੱਕੂ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ | ਉਧਰ ਇਸ ਦੌਰਾਨ ਲੋਕਾਂ ਦੇ ਹੱਕ 'ਚ ਪਹੁੰਚੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੌਂਸਲਰ ਪਤੀ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਵਿਸ਼ਵਾਸ 'ਚ ਲੈ ਕੇ ਕੰਮ ਕਰਨ | ਇਸ ਤਰ੍ਹਾਂ ਆਪਣੀ ਮਰਜ਼ੀ ਕਰਨਾ ਠੀਕ ਨਹੀਂ ਹੈ | ਇਸ ਸੰਬੰਧੀ ਜਦੋਂ ਕੌਂਸਲਰ ਪਤੀ ਜਸਵਿੰਦਰ ਸਿੰਘ ਬਿੱਲਾ ਟਾਈਗਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਲੋਕਾਂ ਦੇ ਭਲੇ 'ਚ ਹਨ | ਉਨ੍ਹਾਂ ਵਲੋਂ ਉਕਤ ਥਾਂ ਦੀ ਸਾਫ਼-ਸਫ਼ਾਈ ਕਰਵਾਉਣ ਦੇ ਨਾਲ-ਨਾਲ ਬੂਟੇ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਉਕਤ ਥਾਂ ਲੱਗੇ ਸਥਿਤ ਪਖਾਨੇ ਦੀ ਸਫਾਈ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜਲੰਧਰ ਹਲਕਾ ਕੇਂਦਰ ਦੇ ਇੰਚਾਰਜ ਨਿਤਿਨ ਕੋਹਲੀ ਦੇ ਸਹਿਯੋਗ ਨਾਲ ਲਗਾਤਾਰ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਗੁ. ਸ੍ਰੀ ਗੁੁਰੂ ਰਵਿਦਾਸ ਜੀ ਲਈ ਤੇ ਹੋਰ ਕੰਮਾਂ ਵਾਸਤੇ ਗਰਾਂਟ ਵੀ ਮਨਜ਼ੂਰ ਕਰਵਾਈ ਗਈ ਹੈ, ਜਿਸ ਨੂੰ ਜਲਦ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਵਿਕਾਸ ਲਈ ਮਿਹਨਤ ਕਰ ਰਹੇ ਹਨ ਪਰ ਕੁਝ ਲੋਕ ਰਾਜਨੀਤਕ ਲਹਿਜ਼ੇ ਨਾਲ ਰੋਟੀਆਂ ਸੇਕਣ ਦੀ ਕੋਸ਼ਿਸ਼ 'ਚ ਹਨ ਪਰ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ 'ਤੇ ਲਗਾਇਆ ਗਿਆ ਦੋਸ਼ ਵੀ ਗਲਤ ਹੈ |
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਵਿਅਕਤੀ ਨੂੰ ਮਾਰੀਆਂ ਗੋਲੀਆਂ, ਹਾਲਤ ਗੰਭੀਰ ਅਗਲੀ ਖ਼ਬਰ ਬੈਡਮਿੰਟਨ ਖਿਡਾਰਨ ਮਾਨਿਆ ਰੱਲਹਨ ਦਾ ਵਿਸ਼ੇਸ਼ ਸਨਮਾਨ <br/>
Ad Position 24