16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸ਼ਾਹਕੋਟ 'ਚ 30 ਨੂੰ ਮਨਾਇਆ ਜਾਵੇਗਾ ਅਰੂਟ ਮਹਾਰਾਜ ਦਾ ਜਨਮ ਦਿਹਾੜਾ- ਮਦਨ ਲਾਲ ਅਰੋੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਸ਼ਾਹਕੋਟ, 27 ਮਈ (ਦਲਜੀਤ ਸਿੰਘ ਸਚਦੇਵਾ)-ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਵਲੋਂ ਅਰੋੜਾ ਵੰਸ਼ ਦੇ ਸੰਸਥਾਪਕ ਸ੍ਰੀ ਅਰੂਟ ਮਹਾਰਾਜ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਦੇ ਪ੍ਰਧਾਨ ਮਦਨ ਲਾਲ ਅਰੋੜਾ ਉੱਘੇ ਸਮਾਜ ਸੇਵਕ, ਚੇਅਰਮੈਨ ਜਗਮੋਹਨ ਹੈਪੀ ਡਾਬਰ ਸਾਬਕਾ ਐੱਮ.ਸੀ ਤੇ ਜਨਰਲ ਸਕੱਤਰ ਪ੍ਰੋ: ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਵਲੋਂ ਅਰੋੜਾ ਬਰਾਦਰੀ ਦੇ ਸਹਿਯੋਗ ਨਾਲ ਸ੍ਰੀ ਅਰੂਟ ਮਹਾਰਾਜ ਦਾ ਜਨਮ ਦਿਹਾੜਾ ਮਿਤੀ 30 ਮਈ ਦਿਨ ਸਨਿਚਰਵਾਰ ਨੂੰ ਸ਼ਾਮ 4 ਵਜੇ ਮੇਨ ਬਾਜ਼ਾਰ ਸ਼ਾਹਕੋਟ ਦੇ ਚੌਕ ਵਿਖੇ ਮਨਾਇਆ ਜਾਵੇਗਾ | ਇਸ ਜਨਮ ਦਿਹਾੜੇ ਮੌਕੇ ਕੇਕ ਕੱਟਿਆ ਜਾਵੇਗਾ, ਲੱਡੂ ਵੰਡੇ ਜਾਣਗੇ ਤੇ ਜਲ ਜੀਰਾ ਦੀ ਛਬੀਲ ਲਗਾਈ ਜਾਵੇਗੀ | ਪ੍ਰਧਾਨ ਮਦਨ ਲਾਲ ਅਰੋੜਾ ਨੇ ਦੱਸਿਆ ਕਿ ਭਵਿੱਖ ਵਿਚ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਵਲੋਂ ਸਮਾਜ ਸੇਵਾ ਦੇ ਕੰਮ ਵੱਡੇ ਪੱਧਰ 'ਤੇ ਕੀਤੇ ਜਾਣਗੇ | ਇਸ ਮੌਕੇ ਬੰਟੀ ਬੱਠਲਾ ਵਾਈਸ ਚੇਅਰਮੈਨ, ਪਵਨ ਜੁਨੇਜਾ ਵਾਈਸ ਪ੍ਰਧਾਨ, ਟਿੰਪੀ ਕੁਮਰਾ ਸਮਾਜ ਸੇਵਕ, ਮਨਪ੍ਰੀਤ ਸਿੰਘ ਦੀਪਕ ਖ਼ਜ਼ਾਨਚੀ, ਅਮਨ ਅਰੋੜਾ ਜੁਆਇੰਟ ਸਕੱਤਰ, ਨਰੇਸ਼ ਅਰੋੜਾ ਲਵਲੀ ਸਹਾਇਕ ਖ਼ਜ਼ਾਨਚੀ, ਡਾ: ਗੁਰਪ੍ਰੀਤ ਸਿੰਘ ਪਿ੍ੰਸ ਪ੍ਰਧਾਨ ਯੂਥ ਵਿੰਗ, ਸੋਨੀ ਅਰੋੜਾ ਚੇਅਰਮੈਨ ਯੂਥ, ਮਨੋਜ ਅਰੋੜਾ ਵਾਈਸ ਚੇਅਰਮੈਨ ਯੂਥ ਤੇ ਮਾ: ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ 'ਮੇਰੀ ਰਸੋਈ ਸਕੀਮ' ਤਹਿਤ ਲਾਭਪਾਤਰੀਆਂ ਨੂੰ ਵੰਡੀਆਂ ਰਾਸ਼ਨ ਕਿੱਟਾਂ <br/> ਅਗਲੀ ਖ਼ਬਰ ਬਿਨਾਂ ਕਿਸੇ ਡਰ ਤੋਂ ਆਦਮਪੁਰ 'ਚ ਹੋ ਰਹੀ ਗਊ ਮਾਸ ਦੀ ਵੱਡੇ ਪੱਧਰ 'ਤੇ ਤਸਕਰੀ- ਨਵਜੋਤ ਭਾਰਦਵਾਜ 10 ਕਿਲੋ ਗਊ ਮਾਸ ਬਰਾ...
Ad Position 24