11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੋਹੀਆਂ ਦੇ 'ਵੋਟਰ ਦੇਵਤਾ' ਦਾ 'ਫਤਵਾ' ਕਾਂਗਰਸ ਲਈ ਰਿਹਾ ਅਣਕਿਆਸਾ!

Ad Position 21
No active advertisement
ਲੋਹੀਆਂ ਨਗਰ ਪੰਚਾਇਤ ਲਈ ਕਾਂਗਰਸ ਦੇ ਹਾਰ ਗਏ ਵੱਡੇ ਉਮੀਦਵਾਰ ਸਾ. ਮੀਤ ਪ੍ਰਧਾਨ ਗੁਰਬੀਰ ਸਿੰਘ ਗਗਨ ਕੰਗ, ਸਾ. ਕੌਂਸਲਰ ਗੁਰਜੀਤ ਸਿੰਘ ਕੰਗ, ਸਾ. ਕੌਂਸਲਰ ਆਗੂ ਅਮਨਦੀਪ ਸਿੰਘ ਜੱਸਲ, ਸਾ. ਕੌਂਸਲਰ ਆਜ਼ਾਦ ਉਮੀਦਵਾਰ ਕਾਮਰੇਡ ਸੁਖਵਿੰਦਰ ਸਿੰਘ ਨਾਗੀ ਅਤੇ ਸਾ. ਕੌਂਸਲਰ ਆਜ਼ਾਦ ਉਮੀਦਵਾਰ ਪ੍ਰਵੀਨ ਕੁਮਾਰੀ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 03-06-2026
ਲੋਹੀਆਂ ਖਾਸ, 2 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੋਿਲੰਗ ਤੋਂ ਪਹਿਲਾਂ ਤੱਕ 10 ਸੀਟਾਂ ਜਿੱਤਣ ਦਾ ਦਮ ਭਰਨ ਵਾਲੀ ਕਾਂਗਰਸ ਲਈ ਨਗਰ ਪੰਚਾਇਤ ਲੋਹੀਆਂ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਅਣਕਿਆਸੇ ਸਾਬਤ ਹੋਏ ਹਨ, ਕਿਉਂਕਿ ਜਿੱਥੇ ਉਸ ਦੇ ਵੱਡੇ ਥੰਮ ਸਮਝੇ ਜਾਂਦੇ 3 ਉਮੀਦਵਾਰ (ਕੌਂਸਲਰ) ਚੋਣ ਹਾਰ ਗਏ ਹਨ, ਉਥੇ ਕਾਂਗਰਸ ਦੀ ਹਮਾਇਤ ਨਾਲ ਚੋਣ ਲੜ ਰਹੇ ਅਜ਼ਾਦ ਉਮੀਦਵਾਰ (ਕੌਂਸਲਰ) ਵੀ ਬੁਰੀ ਤਰ੍ਹਾਂ ਮਾਤ ਖਾ ਗਏ ਹਨ | ਕਾਂਗਰਸ ਵੱਲੋਂ ਵਾਰਡ ਨੰ: 2 'ਚੋਂ ਚੋਣ ਲੜ ਰਹੇ ਕੌਂਸਲਰ ਆਗੂ ਅਮਨਦੀਪ ਸਿੰਘ ਜੱਸਲ ਕੇਵਲ 13 ਵੋਟਾਂ ਨਾਲ ਪੱਛੜੇ ਹਨ, ਜਦਕਿ ਵਾਰਡ ਨੰ: 8 ਤੋਂ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਰਹੇ ਗੁਰਬੀਰ ਸਿੰਘ ਗਗਨ ਕੰਗ 69 ਵੋਟਾਂ ਦੇ ਵੱਡੇ ਫਰਕ ਨਾਲ ਹਾਰੇ ਹਨ | ਉਧਰ ਪੰਜ ਵਾਰ ਦੇ ਜੇਤੂ ਚਲੇ ਆ ਰਹੇ ਕੰਗ ਪਰਿਵਾਰ ਦੇ ਗੁਰਜੀਤ ਸਿੰਘ ਕੰਗ (ਸਾ. ਕੌਂਸਲਰ) ਨੂੰ 33 ਵੋਟਾਂ ਨਾਲ ਆਪਣੀ ਵਕਾਰੀ ਸੀਟ ਤੋਂ 'ਹੱਥ' ਧੋਣਾ ਪਿਆ ਹੈ | ਇਸੇ ਤਰ੍ਹਾਂ ਕਾਂਗਰਸ ਦੀ ਹਮਾਇਤ ਪ੍ਰਾਪਤ ਅਜ਼ਾਦ ਉਮੀਦਵਾਰ ਪ੍ਰਵੀਨ ਕੁਮਾਰੀ ਕੇਵਲ 25 ਵੋਟਾਂ ਨਾਲ ਆਪਣੀ ਚੋਣ ਹਾਰ ਗਏ ਹਨ, ਜਦਕਿ ਕਾਂਗਰਸ ਦੀ ਹਮਾਇਤ ਪ੍ਰਾਪਤ ਅਜ਼ਾਦ ਉਮੀਦਵਾਰ ਅਤੇ ਤੇਜ ਤਰਾਰ ਬੁਲਾਰੇ ਕਾਮਰੇਡ ਸੁਖਵਿੰਦਰ ਸਿੰਘ ਨਾਗੀ ਨੂੰ ਵੀ ਬਹੁਤ ਥੋੜ੍ਹੀਆਂ 19 ਵੋਟਾਂ ਨਾਲ ਪੱਛੜਨਾ ਪਿਆ ਹੈ | ਇਸ ਦੇ ਉਲਟ ਕਾਂਗਰਸ ਨੇ ਜਿਹੜੀਆਂ ਵੀ 4 ਸੀਟਾਂ ਜਿੱਤੀਆਂ ਹਨ ਉਹ ਵੱਡੇ ਫਰਕ ਨਾਲ ਜਿੱਤੀਆਂ ਹਨ | ਜਿਨ੍ਹਾਂ ਵਿੱਚ ਵਾਰਡ ਨੰ: 7 ਤੋਂ ਕਾਂਗਰਸ ਦੇ ਹਰਜਿੰਦਰ ਕੌਰ 95 ਵੋਟਾਂ, ਵਾਰਡ ਨੰ: 9 ਤੋਂ ਜੇਤੂ ਰਹੇ ਕਾਂਗਰਸ ਦੇ ਉਮੀਦਵਾਰ ਸੇਵਾ ਮੁਕਤ ਅਧਿਆਪਕਾ ਸਨੇਹ ਲਤਾ ਪਤਨੀ ਸੁਭਾਸ਼ ਸੱਦੀ 105 ਵੋਟਾਂ ਨਾਲ, ਵਾਰਡ ਨੰ: 11 ਤੋਂ ਕਾਂਗਰਸ ਦੇ ਕੁਲਵਿੰਦਰ ਸਿੰਘ ਖਾਲਸਾ ਨੇ 92 ਵੋਟਾਂ ਨਾਲ ਅਤੇ ਵਾਰਡ ਨੰ: 12 'ਚ ਕਾਂਗਰਸ ਦੇ ਉਮੀਦਵਾਰ ਪੂਜਾ ਪਤਨੀ ਪਰਵਿੰਦਰ ਸਿੰਘ 'ਸੰਤੋਖ ਸਾਊਾਡ' ਨੇ 37 ਵੋਟਾਂ ਦੇ ਫਰਕ ਨਾਲ ਆਪਣੀਆ ਸੀਟਾਂ ਜਿੱਤੀਆਂ ਹਨ | ਇਸ ਤਰ੍ਹਾਂ ਉਂਝ ਕੁੱਲ ਪਈਆਂ 5796 ਵੋਟਾਂ ਵਿੱਚੋਂ ਆਪ ਨੂੰ 2050 ਵੋਟਾਂ ਮਿਲੀਆਂ ਹਨ ਜੋ ਹੁਣ ਤੱਕ ਆਪ ਨੂੰ ਮਿਲੀ ਸਭ ਤੋਂ ਵੱਡੀ ਲੀਡ ਹੈ, ਕਾਂਗਰਸ ਨੂੰ 1814 ਵੋਟਾਂ ਨਾਲ 236 ਵੋਟਾਂ ਘਟੀਆਂ ਹਨ | ਕਾਂਗਰਸ ਨੂੰ ਸ਼ਹਿਰ 'ਚ ਭਾਵੇਂ 236 ਵੋਟਾਂ ਹੀ ਘੱਟ ਮਿਲੀਆਂ ਹਨ, ਪਰ ਇਸ ਘੱਟ ਵੋਟਾਂ ਦੇ ਗਣਿਤ ਕਾਰਨ ਕਾਂਗਰਸ ਨੂੰ 5 ਸੀਟਾਂ ਤੋਂ ਹੱਥ ਧੋਣੇ ਪੈ ਗਏ ਹਨ | ਇਸ ਚੋਣ 'ਚ ਅਕਾਲੀ ਦਲ ਨੂੰ 726, ਭਾਜਪਾ ਨੂੰ 215, ਅਜ਼ਾਦਾਂ ਨੂੰ 764, ਨੋਟਾ ਨੂੰ 31 ਵੋਟਾਂ ਮਿਲੀਆਂ ਹਨ, ਜਦਕਿ 196 ਵੋਟਾਂ ਰੱਦ ਵੀ ਹੋਈਆਂ ਹਨ | ਇਥੇ ਚਲਦੀ ਚੋਣ ਜੰਗ ਵਿੱਚ 'ਆਪ' ਵੱਲੋਂ ਵਾਰਡ ਨੰਬਰ 2, 10 ਅਤੇ 13 ਵਿੱਚ ਆਪਣੇ ਸੰਭਾਵਿਤ 3 ਉਮੀਦਵਾਰਾਂ ਲਈ 'ਸਰਵੇ ਕਰਵਾ ਕੇ' ਐਨ ਮੌਕੇ 'ਤੇ ਉਮੀਦਵਾਰ ਬਦਲੇ ਸਨ ਅਤੇ ਆਪ ਨੇ ਇਹ 3 ਸੀਟਾਂ ਜਿੱਤ ਵੀ ਲਈਆਂ ਹਨ | ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ 20 ਸਾਲ ਰਹੀ ਨਗਰ ਪੰਚਾਇਤ ਨੂੰ ਪਿੱਛਲੀ ਚੋਣ 2021 ਦੌਰਾਨ ਜਿੱਤਣ ਵਾਲੀ ਕਾਂਗਰਸ ਕੋਲ ਆਪਣਾ ਵਿਧਾਇਕ ਹੋਣ ਦੇ ਬਾਵਜੂਦ, ਕੇਵਲ ਇੱਕ ਟਰਮ ਤੋਂ ਬਾਅਦ ਹੀ ਨਗਰ ਪੰਚਾਇਤ ਨੂੰ ਬੁਰੀ ਤਰ੍ਹਾਂ ਹਾਰ ਜਾਵੇਗੀ, ਇਹ ਤਾਂ ਕਿਸੇ ਸ਼ਹਿਰ ਵਾਸੀ ਨੇ ਵੀ ਸੋਚਿਆ ਨਹੀਂ ਸੀ, ਪਰ ਕਾਂਗਰਸ ਹਾਈਕਮਾਨ ਨੂੰ 'ਇਕੱਲੇ ਬੈਠਕੇ' ਜਾਂ 'ਇਕੱਠੇ ਬੈਠਕੇ' ਸੋਚਣਾ ਤਾਂ ਜਰੂਰ ਪਵੇਗਾ, ਕਿ ਜਿੱਤਣ ਤੋਂ ਪਹਿਲਾਂ ਅਸੀਂ ਕਿਹੜੇ ਕਿਹੜੇ ਵਾਅਦੇ ਕੀਤੇ ਸਨ ਤੇ ਕਿਹੜੇ ਕਿਹੜੇ ਪੂਰੇ ਕੀਤੇ ਹਨ ਅਤੇ ਪਾਰਟੀ ਕੋਲ 'ਦੋਹਰੀ, ਤੇਹਰੀ ਸੱਤਾ ਪਾਵਰ' ਹੋਣ ਦੇ ਬਾਵਜੂਦ ਇੱਕ ਵੱਡਾ ਵਰਗ ਛੋਟੇ ਉਸਨੇ ਕਿਉਂ ਨਰਾਜ਼ ਕੀਤਾ ਹੈ?
Ad Position 22
No active advertisement
ਪਿਛਲੀ ਖ਼ਬਰ ਸਟਾਰ ਏਅਰਲਾਈਨਜ਼ ਨੇ ਮਈ 2026 ਵਿਚ ਸਭ ਤੋਂ ਵੱਧ 92% ਆਨ-ਟਾਈਮ ਪ੍ਰਦਰਸ਼ਨ ਪ੍ਰਾਪਤ ਕੀਤਾ ਅਗਲੀ ਖ਼ਬਰ ਸੇਵਾ ਮੁਕਤੀ ਮੌਕੇ ਲੈਕਚਰਾਰ ਪਰਦੀਪ ਸਿੰਘ ਨੂੰ ਸਮੂਹ ਸਟਾਫ਼ ਨੇ ਨਿੱਘੀ ਵਿਦਾਇਗੀ ਦਿੱਤੀ
Ad Position 24