11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇਸ਼ ਅਤੇ ਸੂਬੇ ਲਈ ਬੇਹੱਦ ਘਾਤਕ ਬਣ ਰਹੀਆਂ ਹਨ-ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 03-06-2026
ਕਰਤਾਰਪੁਰ, 2 ਜੂਨ (ਜਨਕ ਰਾਜ ਗਿੱਲ)-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਜਾ ਰਹੇ ਲੋਕ ਮਾਰੂ ਅਤੇ ਦੇਸ਼ ਅਤੇ ਸੂਬੇ ਅੰਦਰ ਲਗਾਤਾਰ ਬੇਕਾਬੂ ਹੋ ਰਹੀ ਮਹਿੰਗਾਈ ਰੋਕਣ ਦੀ ਥਾਂ ਤੇ ਜਾਰੀ ਫਰਮਾਨ ਦੇਸ਼ ਦੇ ਹਰੇਕ ਵਰਗ ਲਈ ਘਾਤਕ ਬਣ ਰਹੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਰਤਾਰਪੁਰ ਤੋਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਦੇਸ਼ ਸੂਬੇ ਦੇ ਨਾਲ ਹਲਕਾ ਕਰਤਾਰਪੁਰ ਪ੍ਰਤੀ ਚਿੰਤਾ ਵਿਅਕਤ ਕਰਦਿਆਂ ਆਖਿਆ ਕਿ ਲਗਾਤਾਰ ਵੱਧ ਰਹੀਆਂ ਤੇਲ, ਰਸੋਈ ਗੈਸ ਅਤੇ ਘਰੇਲੂ ਗੈਸ ਦੀ ਕਿਲਤ ਕਾਰਨ ਅੱਜ ਮੰਹਿਗਾਈ ਚਰਮ ਸੀਮਾਂ ਤੇ ਹੇ ਅਤੇ ਇਸ ਦੀ ਮਾਰ ਨਾਲ ਹਰ ਵਰਗ ਦੁਖੀ ਅਤੇ ਮੋਦੀ ਸਰਕਾਰ ਦੇ ਅੱਛੇ ਦਿਨਾਂ ਨੂੰ ਕੋਸ ਰਿਹਾ ਹੈ ਹਲਕਾ ਕਰਤਾਰਪੁਰ ਦੀ ਭਾਰਤ ਗੈਸ ਏਜੰਸੀ ਤੇ ਹੋਈ ਸਰਕਾਰ ਦੀ ਕਾਰਵਾਈ ਤੇ ਉਨ੍ਹਾਂ ਦੱਸਿਆ ਕਿ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਖਪਤਕਾਰਾਂ ਦੀ ਸਹੂਲਤ ਨੂੰ ਧਿਆਨ 'ਚ ਰਖਦੇ ਬਿਨਾਂ ਹੀ ਕਰਤਾਰਪੁਰ ਸ਼ਹਿਰ ਨੂੰ ਚਾਰ ਸ਼ਹਿਰਾਂ ਦੀਆਂ ਗੈਸ ਏਜੰਸੀਆਂ ਦੀ ਸਪਲਾਈ ਦੇ ਦਿੱਤੀ ਗਈ ਹੈ ਜਦਕਿ ਸ਼ਹਿਰੀ ਅਤੇ ਇਸ ਦੇ ਕਿਸੇ ਵੀ ਖੇਤਰ 'ਚ ਇਨਾਂ ਗੈਸ ਏਜੰਸੀਆਂ ਦੇ ਗੋਦਾਮ ਤੱਕ ਨਹੀ ਹਨ ਅਤੇ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਜਿੱਥੇ ਸਰਕਾਰ ਨੂੰ ਇਸ ਦਾ ਭੁਗਤਾਨ ਕਰਨਾ ਪੈ ਰਿਹਾ ਹੈ ਉਥੇ ਦੋ ਪਹਿਆ ਅਤੇ ਚਾਰ ਪਹੀਆ ਵਾਹਨਾਂ 'ਚ ਮਹਿੰਗਾ ਤੇਲ ਵੀ ਖਪਤ ਕਰਨਾ ਪੈ ਰਿਹਾ ਹੈ ਜੋ ਕਰਤਾਰਪੁਰ ਦੇ ਘਰੇਲ਼ੂ ਬਜਟ 'ਤੇ ਵਾਧੂ ਬੋਝ ਹੈ ਅਤੇ ਖੇਤਰ 'ਚ ਗੈਸ ਸਿਲੰਡਰਾਂ ਦੀ ਕਾਲਾ ਬਾਜਾਰੀ ਅੱਜ ਵੀ ਲਗਾਤਾਰ ਜਾਰੀ ਹੈ, ਜਿਸ ਨੂੰ ਰੋਕਣ 'ਚ ਸੰਬੰਧਿਤ ਵਿਭਾਗ ਅਤੇ ਪੈਟਰੋਲੀਅਮ ਮੰਤਰਾਲਾ ਨਾਕਾਮ ਹੀ ਦਿਖਾਈ ਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਪਾਵਰਲਿਫਟਿੰਗ ਫੈਡਰੇਸ਼ਨ ਚੈਂਪੀਅਨਸ਼ਿਪ ਵਿੱਚ ਅਵਲੀਨ ਕੌਰ ਨੇ ਚਾਰ ਚਾਂਦੀ ਦੇ ਤਗਮੇ ਜਿੱਤ ਕੇ ਇਲਾਕੇ ਦਾ ਨਾਂਅ ਕ... ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਲੋਕਾਂ ਦੇ ਭਲੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ-ਪਿੰਦਰ ਪੰਡੋਰੀ
Ad Position 24