23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ. ਗੁਰਦੀਪ ਸਿੰਘ ਯਾਦਗਾਰੀ ਕ੍ਰਿਕਟ ਅੰਡਰ 14 ਸਾਲ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 05-06-2026
ਐੱਸ.ਐੱਨ. ਸਪੋਰਟਸ ਫਰੀਦਾਬਾਦ ਤੇ ਈ.ਸੀ.ਆਈ. ਲੁਧਿਆਣਾ ਵਲੋਂ ਜਿੱਤਾਂ ਦਰਜ
ਜਲੰਧਰ, 4 ਜੂਨ (ਡਾ.ਜਤਿੰਦਰ ਸਾਬੀ)-ਡੀ.ਏ.ਵੀ ਕਾਲਜ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਸਰਦਾਰ ਗੁਰਦੀਪ ਸਿੰਘ ਯਾਦਗਾਰੀ ਕ੍ਰਿਕਟ ਅੰਡਰ 14 ਸਾਲ ਵਰਗ ਦੇ ਕ੍ਰਿਕਟ ਟੂਰਨਾਮੈਂਟ ਦੇ ਵਿਚ ਅੱਜ ਖੇਡੇ ਗਏ ਪਹਿਲੇ ਮੈਚ ਵਿਚੋ2 ਐਸ.ਐਨ ਸਪੋਰਟਸ ਫਰੀਦਾਬਾਦ ਦੀ ਟੀਮ ਨੇ ਰਾਇਲ ਜਲੰਧਰ ਦੀ ਟੀਮ ਨੂੰ 156 ਦੌੜਾਂ ਨਾਲ ਹਰਾ ਕੇ ਅਗਲੇ ਗੇੜ 'ਚ ਥਾਂ ਪੱਕੀ ਕੀਤੀ ਤੇ ਦੂਜੇ ਮੈਚ ਵਿਚੋਂ ਈ.ਸੀ.ਆਈ ਲੁਧਿਆਣਾ ਨੇ ਜੀ.ਸੀ.ਏ ਮੇਰਠ ਨੂੰ 7 ਵਿਕਟਾਂ ਨਾਲ ਹਰਾ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਤੇ ਖਿਡਾਰੀਆਂ ਨਾਲ ਜਾਣ ਪਛਾਣ ਸਾਬਕਾ ਸਾਂਸਦ ਸ਼ੁਸ਼ੀਲ ਕੁਮਾਰ ਰਿੰਕੂ,ਪਿ੍ੰਸੀਪਲ ਅਨੂਪ ਵਤਸ, ਸ਼ੈਰੀ ਚੱਢਾ ਕਾਂਊਸਲਰ, ਸ਼ਾਲੂ (ਕੌਂਸਲਰ) ਡਾ ਨਵਨੀਤ ਕਪੂਰ, ਡਾ ਅਸ਼ੀਸ਼ ਕਪੂਰ ਵਿਸ਼ੇਸ਼ ਤੌਰ ਤੇ ਹਾਜਰ ਸਨ | ਇਸ ਮੌਕੇ ਤੇ ਵਿਨੋਦ ਅਰੋੜਾ, ਰਾਜੀਵ ਅਰੋੜਾ, ਸੰਜੀਵ ਅਰੋੜਾ, ਅਰਮਿੰਦਰ ਸਿੰਘ, ਇੰਦਰਜੀਤ ਰਿਕੀ, ਮਿੱਕੀ, ਗੁਰਸ਼ਰਣ, ਰੋਹਿਤ, ਵਿਸ਼ਾਲ, ਅਭੀਜੀ, ਅਯਾਨ, ਹਨੀ, ਸਰਜੂ, ਨਵ ਵਿਕਾਸ, ਅਸ਼ੋਕ ਹਾਂਡਾ, ਰਾਕੇਸ਼ ਬੱਬਰ, ਵਿਪਨ ਹਾਂਡਾ, ਮਹਾਜਨ, ਗਗਨਦੀਪ ਜੋਸ਼ੀ ਤੇ ਹੋਰ ਪ੍ਰਬੰਧਕ ਕਮੇਟੀ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸੂਬੇ 'ਚੋਂ ਨਸ਼ਿਆਂ ਦੇ ਖਾਤਮੇ ਲਈ ਲੋਕ ਲਹਿਰ ਬਣੀ-ਮਹਿੰਦਰ ਭਗਤ ਅਗਲੀ ਖ਼ਬਰ ਸਰਕਾਰ ਦੇ ਖੋਖਲੇ ਦਾਅਵਿਆਂ ਕਾਰਨ ਨੰਗਲ ਸ਼ਾਮਾਂ ਤੋਂ ਢਿਲਵਾਂ ਚੌਕ ਤੱਕ ਟੁੱਟੀ ਸੜਕ ਕਾਰਨ ਵਾਹਨ ਚਾਲਕ ਤੇ ਰਾਹਗੀਰ ਪ੍ਰੇਸ...
Ad Position 24