23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭਾਜਪਾ ਦਾ 'ਇੱਕ ਪੌਦਾ ਮਾਂ ਦੇ ਨਾਂਅ' ਪ੍ਰੋਗਰਾਮ ਅੱਜ

Ad Position 21
No active advertisement
ਅਜੀਤ ਡੈਸਕ 05-06-2026
ਜਲੰਧਰ, 4 ਜੂਨ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਵੱਲੋਂ ਕੇਂਦਰ ਸਰਕਾਰ ਦੇ ਸਫਲਤਾਪੂਰਵਕ 12 ਸਾਲ ਪੂਰੇ ਹੋਣ ਦੇ ਮੌਕੇ 'ਤੇ '12 ਸਾਲ ਵਿਸ਼ਵਾਸ ਦੇ, ਵਿਕਾਸ, ਜਨ ਕਲਿਆਣ ਦੇ' ਅਭਿਆਨ ਤਹਿਤ 5 ਜੂਨ ਨੂੰ ਸ਼ਹੀਦ ਕੈਪਟਨ ਗੁਰਪ੍ਰਤਾਪ ਸਿੰਘ ਚਾਹਲ ਪਾਰਕ, ਗੋਲਡਨ ਐਵੇਨਿਊ ਜਲੰਧਰ ਵਿੱਚ 'ਇੱਕ ਪੌਧਾ ਮਾਂ ਦੇ ਨਾਮ' ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ | ਇਹ ਜਾਣਕਾਰੀ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕਪੂਰ ਨੇ ਦਿੱਤੀ |ਰਾਜੇਸ਼ ਕਪੂਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਪ੍ਰੋਗਰਾਮ ਦਾ ਸ਼ੁਭਾਰੰਭ ਸ਼ਾਮ 4 ਵਜੇ ਹੋਵੇਗਾ, ਜਿਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਬੂਟੇ ਲਗਾਉਣਗੇ ਅਤੇ ਵਾਤਾਵਰਣ ਦਾ ਸੰਦੇਸ਼ ਦੇਣਗੇ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਗੋਲਡੀ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਪਾਰਸ਼ਦ ਰਾਜੀਵ ਢੀਂਗਰਾ, ਕੌਂਸਲਰ ਕੁੰਵਰ ਸਰਤਾਜ, ਪ੍ਰਵਕਤਾ ਸਨੀ ਸ਼ਰਮਾ, ਦਿਨੇਸ਼ ਖੰਨਾ, ਮਨੀਸ਼ ਬੱਲ, ਰਾਜੇਸ਼ ਕੁਮਾਰ ਆਰ.ਕੇ., ਅਨਿਲ ਸ਼ਰਮਾ, ਅਸ਼ਵਨੀ ਦੀਵਾਨ (ਹੈਪੀ) ਸਮੇਤ ਹੋਰ ਕਾਰਕੁੰਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਮਾ ਮੰਡੀ 'ਚ ਸੜਕ ਕਿਨਾਰੇ ਲੱਗੀਆਂ ਨਾਜਾਇਜ਼ ਰੇਹੜੀਆਂ ਕਾਰਨ ਵਾਹਨ ਚਾਲਕਾਂ ਦੇ ਪੁਲਿਸ ਕੱਟ ਰਹੀ ਚਾਲਾਨ, ਲੋਕ ਪ੍ਰੇਸ਼ਾ... ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸੂਬੇ 'ਚੋਂ ਨਸ਼ਿਆਂ ਦੇ ਖਾਤਮੇ ਲਈ ਲੋਕ ਲਹਿਰ ਬਣੀ-ਮਹਿੰਦਰ ਭਗਤ
Ad Position 24