05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਗਰ ਕੌਂਸਲ ਚੋਣਾਂ ਦੌਰਾਨ ਮਿਲੀ ਮਾਤ 'ਤੇ ਕਰਤਾਰਪੁਰ ਦੀ ਕਾਂਗਰਸ ਲੀਡਰਸ਼ਿਪ ਵਲੋਂ ਪੈ੍ਰੱਸ ਵਾਰਤਾ

Ad Position 21
No active advertisement
ਅਜੀਤ ਡੈਸਕ 06-06-2026
ਕਰਤਾਰਪੁਰ, 5 ਜੂਨ (ਜਨਕ ਰਾਜ ਗਿੱਲ)-ਹਲਕਾ ਕਰਤਾਰਪੁਰ ਵਿੱਚ ਨਗਰ ਕੌਂਸਲ ਕਰਤਾਰਪੁਰ ਅਤੇ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ 'ਚ ਕਾਂਗਰਸ ਦੀ ਭਾਰੀ ਹਾਰ ਕਾਰਨ ਲਗਤਾਰ ਪਾਰਟੀ ਨੂੰ ਕਮਜੋਰ ਕਰ ਰਹੀ ਵਰਕਰਾਂ ਦੀ ਆਪਸੀ ਧੱੜੇਬੰਦੀ ਇਹ ਜਾਣਕਾਰੀ ਸ਼ਹਿਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਅਤੇ ਨਿਰਮਲ ਸਿੰਘ ਗਾਖਲ ਸੀਨੀ. ਮੀਤ ਪ੍ਰਧਾਨ ਕਾਂਗਰਸ ਦਿਹਾਤੀ ਜਲੰਧਰ ਅਤੇ ਖੇਤਰ ਦੇ ਕਾਂਗਰਸੀ ਵਰਕਰਾਂ ਵਲੋਂ ਆਯੋਜਿਤ ਇੱਕ ਪੈ੍ਰਸ ਵਾਰਤਾ ਦੌਰਾਣ ਦਿੱਤੀ ਗਈ | ਇਸ ਮੌਕੇ 'ਤੇ ਹੋਰ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ 'ਨਗਰ ਕੌਂਸਲ ਕਰਤਾਰਪੁਰ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਸਿਰਫ ਤੇ ਸਿਰਫ ਟਕਸਾਲੀ ਕਾਂਗਰਸੀਆਂ ਆਗੂਆਂ ਵਰਕਰਾਂ ਸਮੇਤ ਚੌਧਰੀ ਸੁਰਿੰਦਰ ਸਿੰਘ (ਸਾਬਕਾ ਐਮ.ਐਲ.ਏ.) ਨੂੰ ਨਜ਼ਰ ਅੰਦਾਜ਼ ਕਰਨਾ ਹੀ ਰਿਹਾ ਹੈ ਜਿਨਾਂ ਨੂੰ ਕਾਂਗਰਸ ਪਾਰਟੀ ਵਲੋਂ ਨਿਯੁਕਤ ਹਲਕਾ ਇੰਚਾਰਜ਼ ਕਰਤਾਰਪੁਰ ਰਾਜਿੰਦਰ ਸਿੰਘ ਵਲੋਂ ਜਾਨ ਬੁੱਝ ਕੇ ਨਜ਼ਰ ਅੰਦਾਜ਼ ਕੀਤੇ ਜਾਣਾ ਪਾਰਟੀ ਦੀ ਸਾਖ ਤੇ ਪ੍ਰਸ਼ਨ ਚਿੰਨ੍ਹ ਹੈ ਕਿਉਕਿ ਟਿਕਟਾਂ ਦੀ ਵੰਡ ਤੋਂ ਪਹਿਲਾਂ ਹਾਈ ਕਮਾਂਡ ਵੱਲੋਂ ਨਿਯੁਕਤ ਕੀਤੇ ਗਏ ਆਬਜਰਵਰਾਂ ਨਾਲ ਕਰਤਾਰਪੁਰ ਵਿਖੇ ਚੌਧਰੀ ਸੁਰਿੰਦਰ ਸਿੰਘ (ਸਾਬਕਾ ਐਮ.ਐਲ.ਏ.) ਦੀ ਅਗਵਾਈ ਵਿੱਚ ਆਬਜਰਵਰਾਂ ਦੀ ਨਿਗਰਾਨੀ ਹੇਠ ਸਾਰੇ 15 ਵਾਰਡਾਂ ਵਿੱਚੋਂ ਉੱਘੇ ਕਾਂਗਰਸੀ ਵਰਕਰਾਂ ਅਤੇ ਪਤਵੰਤੇ ਸੱੱਜਣਾਂ ਦੀ ਮੀਟਿੰਗ ਸੱਦੀ ਗਈ | ਜਿਸ ਵਿੱਚ ਮਹਿਲਾਵਾਂ ਸਮੇਤ ਸਾਰੇ ਵਰਗਾਂ ਦੇ ਲੋਕ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ ਸਨ | ਮੀਟਿੰਗ ਵਿੱਚ ਆਏ ਆਬਜ਼ਰਵਰਾਂ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਵਿਚਾਰ ਵਟਾਂਦਰਾਂ ਵੀ ਕੀਤਾ ਗਿਆ ਅਤੇ ਉਨਾਂ ਉਮੀਦਵਾਰਾਂ ਦੇ ਫਾਰਮ ਵੀ ਭਰਵਾਏ ਗਏ ਅਤੇ ਬਣਦੀ ਫੀਸ ਵੀ ਵਸੂਲੀ ਗਈ ਸੀ ਅਤੇ ਕਾਂਗਰਸ ਪਾਰਟੀ ਦੀ ਟਿਕਟਾਂ ਦਾ ਪੂਰਾ ਭਰੋਸਾ ਦਿੱਤਾ ਗਿਆ ਸੀ | ਇਸ ਮੌਕੇ 'ਤੇ ਕੁਲਵਿੰਦਰ ਸੰਮਤੀ ਮੈਂਬਰ ਸਰਾਏ ਖਾਸ, ਸੱਤਪਾਲ ਸੰਮਤੀ ਮੈਂਬਰ ਛੋਟਾ ਬੜਾ ਪਿੰਡ, ਮਾਸਟਰ ਲਾਲ ਚੰਦ ਸੰਮੀਪੁਰ, ਕਮਲਜੀਤ ਸਿੰਘ ਜਿਲਾ ਪ੍ਰੀਸ਼ਦ ਮੈਂਬਰ ਵਰਿਆਣਾ, ਰਾਮ ਚੰਦ ਸਾਬਕਾ ਸਰਪੰਚ ਸ਼ਫੀਪੁਰ, ਅਮਰਜੀਤ ਸਿੰਘ ਗਾਖਲ,ਕਰਨੈਲ ਸਿੰਘ ਲੱਲੀਆ ਕਲਾਂ,ਅਵਤਾਰ ਸਿੰਘ ਗੋਨਾ ਚੱਕ, ਮਹਿੰਦਰਪਾਲ ਸਿੰਘ ਪਿੰਡ ਖਾਨ ਕੇ ਫਤਿਹਗੜ, ਤਰਲੋਚਨ ਸਿੰਘ ਪਿੰਡ ਖਾਨ ਕੇ ਫਤਿਹਗੜ, ਸੈਬਦੀਪ ਸਿੰਘ ਪਿੰਡ ਖਾਨ ਕੇ ਫਤਿਹਗੜ, ਕੁਲਦੀਪ ਸਿੰਘ ਗਾਖਲ, ਰਜਿੰਦਰ ਕੁਮਾਰ ਸੰਮਤੀ ਮੈਂਬਰ ਸੰਮੀਪੁਰ, ਰਾਕੇਸ਼ ਕੁਮਾਰ ਸਾਬਕਾ ਪੰਚ ਹੱਸਨ ਮੁੰਡਾ ਅਤੇ ਅਮਰੀਕ ਸਿੰਘ ਪੰਚ ਹੱਸਨ ਮੁੰਡਾ, ਕੇਵਲ ਰਾਮ ਰੰਧਾਵਾ ਮਸੰਦਾ ਆਦਿ | ਦੂਜੇ ਪਾਸੇ ਆਪਣਾ ਨਾਮ ਨਾ ਛਾਪਣ ਦੀ ਸੂਰਤ 'ਚ ਕਾਂਗਰਸ ਦੀ ਧੱੜੇ੍ਹਬੰਦੀ ਤੇ ਇੱਕ ਆਗੂ ਨੇ ਹਾਈਕਮਾਨ ਵਲੋਂ ਨਿਯੁਕਤ ਹਲਕਾ ਇੰਚਾਰਜ਼ ਰਾਜਿੰਦਰ ਸਿੰਘ ਤੇ ਲਗਾਏ ਗਏ ਦੋਸ਼ਾ ਨੂੰ ਸਿਰੇ ਤੋਂ ਨਾਕਾਰਦੇ ਹੋਏ ਆਖਿਆ ਕਿ ' ਕਾਂਗਰਸ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਵੀ ਕਾਂਗਰਸੀ ਹੀ ਹਨ ਜਿਨ੍ਹਾਂ ਨੇ ਨਗਰ ਕੌਂਸਲ ਚੋਣਾਂ ਦੌਰਾਣ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਜਿਸ ਦੀ ਸਚਾਈ ਆਪ ਜੇਤੂ ਉਮੀਦਵਾਰਾਂ ਨਾਲ ਜਲਸੇ 'ਚ ਖਿਚਵਾਈਆਂ ਗਈਆਂ ਜੇਤੂ ਨਿਸ਼ਾਨ ਵਾਲੀਆਂ ਤਸਵੀਰਾਂ ਹਨ ਜੋ ਜਲਦ ਹੀ ਕਾਂਗਰਸ ਹਾਈ ਕਮਾਨ ਤਾਈ ਵੀ
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਸੀਚੇਵਾਲ ਦਾ 'ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਅਵਾਰਡ-2026' ਨਾਲ ਸਨਮਾਨ ਅਗਲੀ ਖ਼ਬਰ ਵਿਨੇ ਮੰਦਿਰ ਦੇ ਕੋਲ ਤੇ ਗਾਜੀਗੁੱਲਾ ਦੀ ਖ਼ਸਤਾ ਸੜਕ ਨੂੰ ਠੀਕ ਕਰਵਾਉਣ ਦੀ ਮੰਗ
Ad Position 24
No active advertisement