05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਿਊ ਰੂਬੀ ਹਸਪਤਾਲ ਵਿਖੇ ਲਗਾਇਆ ਬੀ.ਐੱਮ.ਡੀ. ਅਤੇ ਫਾਈਬਰੋ ਸਕੈਨ ਕੈਂਪ

Ad Position 21
repet_subhas-goyals [Copy P29]
ਡਾ. ਐੱਸ.ਪੀ.ਐੱਸ. ਗਰੋਵਰ ਮਰੀਜ਼ ਦੀ ਜਾਂਚ ਕਰਦੇ ਹੋਏ | ਤਸਵੀਰ : ਮੁਨੀਸ਼ <br/> 07-06-2026

ਜਲੰਧਰ, 6 ਜੂਨ (ਐੱਮ. ਐੱਸ. ਲੋਹੀਆ) - ਰੋਟਰੀ ਕਲੱਬ ਜਲੰਧਰ ਵੈੱਸਟ ਅਤੇ ਇਨਰਵ੍ਹੀਲ ਕਲੱਬ ਦੇ ਮੈਂਬਰਾਂ ਵਲੋਂ ਨਿਊ ਰੂਬੀ ਹਸਪਤਾਲ, ਲਿੰਕ ਰੋਡ, ਲਾਜਪਤ ਨਗਰ, ਜਲੰਧਰ ਵਿਖੇ ਹੱਡੀਆਂ ਦੀ ਸਿਹਤ (ਬੀ.ਐੱਮ.ਡੀ.) ਅਤੇ ਜਿਗਰ ਦੀ ਸਿਹਤ (ਫਾਈਬਰੋ ਸਕੈਨ) ਜਾਂਚ ਲਈ ਮੁਫ਼ਤ ਕੈਂਪ ਲਗਾਇਆ, ਜਿਸ ਦੌਰਾਨ 100 ਦੇ ਕਰੀਬ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ | ਇਸ ਮੌਕੇ ਡਾ. ਐੱਸ.ਪੀ.ਐੱਸ. ਗਰੋਵਰ ਨੇ ਦੱਸਿਆ ਕਿ ਹੱਡੀਆਂ ਦੀ ਮਜ਼ਬੂਤੀ ਜਾਣਨ ਲਈ ਹੱਡੀਆਂ ਦੀ ਖਣਿਜ ਘਣਤਾ ਜਾਂਚ ਇਕ ਬਹੁਤ ਮਹੱਤਵਪੂਰਨ ਟੈੱਸਟ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਓਸਟੀਓਪੇਨਿਕ ਜਾਂ ਓਸਟੀਓਪੋਰੋਸਿਸ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਦੇ ਮਾਮੂਲੀ ਡਿੱਗਣ ਨਾਲ ਹੀ ਹੱਡੀਆਂ ਦੇ ਟੁੱਟਣ ਦਾ ਖ਼ਤਰਾ ਹੁੰਦਾ ਹੈ | ਇਸ ਟੈੱਸਟ ਨਾਲ ਸ਼ੁਰੂਆਤੀ ਪੜਾਅ 'ਤੇ ਹੀ ਓਸਟੀਓਪੇਨੀਆ ਅਤੇ ਓਸਟੀਓਪੋਰੋਸਿਸ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਮਰੀਜ਼ ਦਾ ਕੈਲਸ਼ੀਅਮ ਅਤੇ ਵਿਟਾਮਿਨ ਡੀ-3 ਨਾਲ ਸਾਧਾਰਨ ਇਲਾਜ ਕਰਕੇ, ਉਸ ਨੂੰ ਗੰਭੀਰ ਪ੍ਰੇਸ਼ਾਨੀ ਤੋਂ ਮੁਕਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਫਾਈਬਰੋ ਸਕੈਨ ਫੈਟੀ ਲਿਵਰ ਦੇ ਸ਼ੁਰੂਆਤੀ ਬਦਲਾਵਾਂ ਦਾ ਪਤਾ ਲਗਾਉਣ ਲਈ ਇਕ ਟੈੱਸਟ ਹੈ | ਉਨ੍ਹਾਂ ਕਿਹਾ ਕਿ ਫੈਟੀ ਲਿਵਰ ਅੰਤ 'ਚ ਸਿਰੋਸਿਸ ਲਿਵਰ ਜਾਂ ਲਿਵਰ ਕੈਂਸਰ 'ਚ ਵਧਦਾ ਹੈ ਅਤੇ ਫਿਰ ਇਲਾਜ ਸਿਰਫ਼ ਲਿਵਰ ਟ੍ਰਾਂਸਪਲਾਂਟ ਹੈ | ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੜਾਅ 'ਤੇ ਫੈਟੀ ਲਿਵਰ ਦਾ ਇਲਾਜ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ | ਇਸ ਮੌਕੇ ਇੰਜੀਨੀਅਰ ਕੁਲਦੀਪ ਸਿੰਘ, ਤਰਸੇਮ ਸਿੰਘ ਭੋਲਾ, ਦਲਜੀਤ ਸਿੰਘ ਵਿਰਦੀ, ਹਰਬਿੰਦਰ ਸਿੰਘ, ਡਾ. ਨਵਨੀਤ ਕੌਰ ਅਰੋੜਾ, ਜੇ.ਐੱਸ. ਮਾਹੀ, ਡਾ. ਸਰਿਤਾ, ਡਾ. ਐੱਚ.ਕੇ. ਗਰੋਵਰ, ਗੁਨਿੰਦਰ ਕੌਰ, ਨਵਨੀਤ ਕੌਰ, ਤਜਿੰਦਰ ਕੌਰ, ਰਜਨੀ, ਗੁਰਜੀਤ ਕੌਰ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਦਰਾਪੁਰਮ ਦੇ ਅਲਾਟੀ ਨੂੰ 15 ਲੱਖ ਦੇਣ ਦੇ ਆਦੇਸ਼ ਅਗਲੀ ਖ਼ਬਰ ਆਦਮਪੁਰ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਿਨਾਂ 'ਲਾੜੇ' ਦੇ ਬਰਾਤ ਵਰਗੀ ਪਾਰਟੀ ਵਲੋਂ ਇੰਚਾਰਜ ਨਾ ਲਾਏ ਜਾਣ ਕਾ...
Ad Position 24