05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਆਦਮਪੁਰ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਿਨਾਂ 'ਲਾੜੇ' ਦੇ ਬਰਾਤ ਵਰਗੀ ਪਾਰਟੀ ਵਲੋਂ ਇੰਚਾਰਜ ਨਾ ਲਾਏ ਜਾਣ ਕਾਰਨ 2 ਸਾਲਾਂ ਤੋਂ ਲਾਵਾਰਸ ਪਿਆ ਹਲਕਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਜਲੰਧਰ, 6 ਜੂਨ (ਜਸਪਾਲ ਸਿੰਘ)-ਸਾਲ 1998 'ਚ ਆਦਮਪੁਰ ਹਲਕੇ ਦੀ ਉਪ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਬੀਰ ਸਿੰਘ ਧੀਰੋਵਾਲ ਦੀ ਕਾਂਗਰਸੀ ਉਮੀਦਵਾਰ ਕੰਵਲਜੀਤ ਸਿੰਘ ਲਾਲੀ ਹੱਥੋਂ ਕੇਵਲ 6 ਵੋਟਾਂ ਦੇ ਫਰਕ ਨਾਲ ਹੋਈ ਹਾਰ ਨਾਲ ਚਰਚਾ 'ਚ ਆਇਆ ਆਦਮਪੁਰ ਹਲਕਾ ਅਕਸਰ ਸੂਬੇ ਦੀ ਸਿਆਸਤ ਦਾ ਕੇਂਦਰ ਬਣਿਆ ਰਿਹਾ ਹੈ | ਇਸ ਹਲਕੇ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਾਰੋ-ਵਾਰੀ ਕਾਬਜ਼ ਰਹੇ ਹਨ ਤੇ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਜਿੱਥੇ ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਚੋਣ ਜਿੱਤਣ 'ਚ ਸਫਲ ਰਹੇ ਸਨ, ਉਥੇ ਇਸ ਤੋਂ ਪਹਿਲਾਂ ਪਵਨ ਟੀਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਇਸ ਹਲਕੇ ਦੀ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਹਨ | ਪਰ ਪਵਨ ਟੀਨੂੰ ਦੇ ਸਾਲ 2024 'ਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਹਲਕੇ 'ਚ ਇਕ ਤਰ੍ਹਾਂ ਨਾਲ 'ਲਾਵਾਰਿਸ' ਹੋ ਕੇ ਰਹਿ ਗਿਆ ਤੇ ਪਾਰਟੀ ਵਰਕਰਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ ਰਿਹਾ | ਓਧਰ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ 'ਚ ਹਾਰ ਦੇ ਬਾਵਜੂਦ ਪਵਨ ਟੀਨੂੰ ਨੂੰ ਆਦਮਪੁਰ ਹਲਕੇ ਦਾ ਇੰਚਾਰਜ ਨਿਯੁਕਤ ਕਰਕੇ ਹਲਕੇ ਦੀ ਕਮਾਨ ਉਨ੍ਹਾਂ ਨੂੰ ਸੌਂਪ ਦਿੱਤੀ ਹੈ ਤੇ ਉਨ੍ਹਾਂ ਨੇ ਹਲਕੇ ਦੀ ਕਮਾਨ ਸੰਭਾਲ ਕੇ ਪਾਰਟੀ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ ਅਤੇ ਹਾਲ ਹੀ 'ਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ 'ਚ ਵੀ ਸ਼ਾਨਦਾਰ ਜਿੱਤ ਹਾਸਿਲ ਕਰਕੇ ਹਲਕੇ 'ਤੇ ਪਕੜ ਕਾਫੀ ਮਜ਼ਬੂਤ ਕਰ ਲਈ ਹੈ | ਇਸੇ ਤਰ੍ਹਾਂ ਕਾਂਗਰਸ ਦੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਲਗਾਤਾਰ ਹਲਕੇ 'ਚ ਸਰਗਰਮ ਹਨ ਤੇ ਨਗਰ ਕੌਂਸਲ ਚੋਣਾਂ 'ਚ ਵੀ ਸੱਤਾ ਧਿਰ ਦਾ ਡੱਟ ਕੇ ਮੁਕਾਬਲਾ ਕੀਤਾ | ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹਾਲਤ ਲਗਾਤਾਰ ਬਿਨ ਲਾੜੇ ਦੀ ਬਾਰਾਤ ਵਰਗੀ ਬਣੀ ਹੋਈ ਹੈ ਤੇ ਜਦੋਂ ਤੋਂ ਪਵਨ ਟੀਨੂੰ ਪਾਰਟੀ ਨੂੰ ਅਲਵਿਦਾ ਆਖ ਕੇ 'ਆਪ' 'ਚ ਸ਼ਾਮਿਲ ਹੋਏ ਹਨ ਪਾਰਟੀ ਹਾਈਕਮਾਨ ਵਲੋਂ ਅਜੇ ਤੱਕ ਕੋਈ ਵੀ ਹਲਕਾ ਇੰਚਾਰਜ ਨਹੀਂ ਲਗਾਇਆ ਗਿਆ | ਹਾਲਾਂਕਿ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਲਈ ਸ. ਗੁਰਮੀਤ ਸਿੰਘ ਦਾਦੂਵਾਲ ਤੇ ਹਰਿੰਦਰ ਸਿੰਘ ਢੀਂਡਸਾ ਨੂੰ ਹਲਕਾ ਨਿਗਰਾਨ ਲਗਾ ਕੇ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਤਾਂ ਦਿੱਤਾ ਗਿਆ ਪਰ ਪਾਰਟੀ ਚੋਣ ਨਿਸ਼ਾਨ 'ਤੇ ਚੋਣਾਂ ਲੜਨ ਦੀ ਹਿੰਮਤ ਨਾ ਕਰ ਸਕੀ ਤੇ ਇਕ ਅਜਿਹੀ ਪਾਰਟੀ ਜਿਸ ਦੀ ਕਦੇ ਹਲਕੇ 'ਚ ਸਥਿਤੀ ਕਾਫੀ ਮਜ਼ਬੂਤ ਹੋਇਆ ਕਰਦੀ ਸੀ ਤੇ ਇਸ ਹਲਕੇ ਤੋਂ ਮਰਹੂਮ ਆਗੂ ਸਰੂਪ ਸਿੰਘ, ਸਰਬਜੀਤ ਸਿੰਘ ਮੱਕੜ ਤੇ ਪਵਨ ਟੀਨੂੰ ਵਰਗੇ ਆਗੂ ਪਾਰਟੀ ਦੀ ਨੁਮਾਇੰਦਗੀ ਕਰਦੇ ਰਹੇ ਹਨ, ਅੱਜ ਇਕ ਤਰ੍ਹਾਂ ਨਾਲ ਹਲਕੇ 'ਚ ਪੂਰੀ ਤਰ੍ਹਾਂ ਨਾਲ ਹਾਸ਼ੀਏ 'ਤੇ ਜਾ ਚੁੱਕੀ ਹੈ | ਪਾਰਟੀ ਨੂੰ ਅੱਜ ਕੋਈ ਅਜਿਹਾ ਕੱਦਾਵਰ ਆਗੂ ਨਹੀਂ ਲੱਭ ਰਿਹਾ, ਜੋ 'ਆਪ' ਆਗੂ ਪਵਨ ਟੀਨੂੰ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕੋਟਲੀ ਨੂੰ ਟੱਕਰ ਦੇਣ ਦੇ ਸਮਰੱਥ ਹੋਵੇ | ਅਜਿਹੇ 'ਚ ਹਲਕਾ ਇੰਚਾਰਜ ਨਾ ਹੋਣ ਕਾਰਨ ਪਾਰਟੀ ਨੂੰ ਹਲਕੇ 'ਚ ਲਗਾਤਾਰ ਖੋਰਾ ਲੱਗ ਰਿਹਾ ਹੈ ਤੇ ਜੇਕਰ ਪਾਰਟੀ ਵਲੋਂ ਜਲਦ ਹੀ ਕੋਈ ਹਲਕਾ ਇੰਚਾਰਜ ਨਾ ਲਗਾਇਆ ਗਿਆ ਤਾਂ ਰਹਿੰਦੇ ਵਰਕਰ ਵੀ ਹੋਰਨਾਂ ਪਾਰਟੀਆਂ ਵੱਲ ਨੂੰ ਖਿਸਕ ਸਕਦੇ ਹਨ | ਓਧਰ ਬਹੁਜਨ ਸਮਾਜ ਪਾਰਟੀ ਵਲੋਂ ਵੀ ਕਰਤਾਰਪੁਰ ਹਲਕੇ ਤੋਂ ਲਿਆ ਕੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਹਲਕੇ ਦੀ ਕਮਾਨ ਸੌਂਪੀ ਗਈ ਹੈ, ਜਿਸ ਤੋਂ ਸਾਫ ਹੈ ਕਿ ਬਸਪਾ ਵੀ ਪਵਨ ਟੀਨੂੰ ਅਤੇ ਸੁਖਵਿੰਦਰ ਸਿੰਘ ਕੋਟਲੀ ਦੇ ਪਾਰਟੀ ਛੱਡਣ ਤੋਂ ਬਾਅਦ ਬਸਪਾ ਵੀ ਹਲਕੇ 'ਚ ਕੋਈ ਵੀ ਅਜਿਹਾ ਆਗੂ ਤਿਆਰ ਨਹੀਂ ਕਰ ਸਕੀ, ਜੋ ਹਲਕੇ 'ਚ ਪਾਰਟੀ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਹੋਵੇ |

Ad Position 22
No active advertisement
ਪਿਛਲੀ ਖ਼ਬਰ ਨਿਊ ਰੂਬੀ ਹਸਪਤਾਲ ਵਿਖੇ ਲਗਾਇਆ ਬੀ.ਐੱਮ.ਡੀ. ਅਤੇ ਫਾਈਬਰੋ ਸਕੈਨ ਕੈਂਪ ਅਗਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਮਨਾਇਆ ਘੱਲੂਘਾਰਾ ਦਿਵਸ <br/> <br/>
Ad Position 24