05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਮਨਾਇਆ ਘੱਲੂਘਾਰਾ ਦਿਵਸ <br/> <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026

ਐੱਮ.ਐੱਸ. ਲੋਹੀਆ
ਜਲੰਧਰ, 6 ਜੂਨ - ਸਿੱਖ ਤਾਲਮੇਲ ਕਮੇਟੀ ਵਲੋਂ ਆਪਣੇ ਮੁੱਖ ਦਫ਼ਤਰ ਪੁਲੀ ਅਲੀ ਮੁਹੱਲਾ ਵਿਖੇ ਜੂਨ 1984 ਨੂੰ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀ ਯਾਦ ਮਨਾਉਂਦੇ ਹੋਏ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਗਿਆ ਅਤੇ ਛਬੀਲ ਦੇ ਲੰਗਰ ਲਗਾਏ ਗਏ | ਸਮਾਗਮ ਦੌਰਾਨ ਸੰਗਤੀ ਰੂਪ 'ਚ ਸ੍ਰੀ ਚੌਪਈ ਸਾਹਿਬ ਦੇ ਪਾਠ ਅਤੇ ਅਨੰਦ ਸਾਹਿਬ ਦੇ ਪਾਠ ਕੀਤੇ ਗਏ, ਉਪਰੰਤ ਸਮੂਹ ਸ਼ਹੀਦਾਂ ਲਈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਗਈ, ਉਪਰੰਤ ਦੇਗ ਵਰਤਾਉਣ ਤੋਂ ਬਾਅਦ ਛਬੀਲ ਦੇ ਲੰਗਰ ਲਗਾਏ ਗਏ | ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਜੂਨ 1984 ਨੂੰ ਇੰਦਰਾ ਗਾਂਧੀ ਦੀ ਸਰਕਾਰ ਵਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਸਾਹਿਬ ਤੇ ਫੌਜਾਂ ਚੜ੍ਹਾ ਕੇ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ, ਸ੍ਰੀ ਹਰਿਮੰਦਰ ਸਹਿਬ ਵੱਲ ਗੋਲੇ ਛੱਡੇ ਅਤੇ ਗੋਲੀਆਂ ਚਲਾਈਆਂ ਗਈਆਂ, ਉਸ ਨੂੰ ਸਿੱਖ ਕੌਮ ਕਦੀ ਭੁਲਾ ਨਹੀਂ ਸਕਦੀ | ਸਮੇਂ ਦੀ ਹਕੂਮਤ ਵਲੋਂ ਕਰਵਾਏ ਗਏ ਸਾਕਾ ਨੀਲਾ ਤਾਰਾ ਦੌਰਾਨ ਮਹਾਨ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਭਾਈ ਸੁਬੇਗ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਜਾਲਮ ਫੌਜਾਂ ਨਾਲ ਟੱਕਰ ਲੈ ਕੇ ਸ਼ਹੀਦੀਆਂ ਪਾਈਆਂ | ਆਗੂਆਂ ਨੇ ਕਿਹਾ ਕਿ ਫੌਜਾਂ ਵਲੋਂ ਉਸ ਵਕਤ ਹਮਲਾ ਕੀਤਾ ਗਿਆ, ਜਦੋਂ ਵੱਡੀ ਗਿਣਤੀ 'ਚ ਸਿੱਖ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮਨਾਉਣ ਲਈ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਵਿਖੇ ਨਤਮਸਤਕ ਹੋਣ ਪਹੁੰਚੀ ਹੋਈ ਸੀ | ਇਸ ਹਮਲੇ ਦੌਰਾਨ ਸੰਗਤ 'ਚ ਸ਼ਾਮਿਲ ਬੀਬੀਆਂ ਅਤੇ ਬੱਚਿਆਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ | ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਅੱਜ ਸ਼ਹਿਰ ਦੀ ਸਮੂਹ ਸੰਗਤ ਅਤੇ ਜਥੇਬੰਦੀਆਂ ਵਲੋਂ ਅਰਦਾਸ ਸਮਾਗਮ ਕਰਵਾਇਆ ਗਿਆ ਹੈ | ਆਗੂਆਂ ਨੇ ਕਿਹਾ ਕਿ ਇਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਣਾ ਲੈਂਦੀਆਂ ਰਹਿਣਗੀਆਂ | ਇਸ ਮੌਕੇ ਛਬੀਲ ਵਰਤਾਉਣ ਦੀ ਸੇਵਾ ਕਰਨ ਵਾਲਿਆਂ 'ਚ ਕੀਮਤੀ ਭਗਤ, ਜਸਵਿੰਦਰ ਸਿੰਘ ਜੌਲੀ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਨਾਗੀ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਪ੍ਰਭਜੋਤ ਸਿੰਘ ਖ਼ਾਲਸਾ, ਪਰਮਪ੍ਰੀਤ ਸਿੰਘ ਵਿੱਟੀ, ਪਰਦੀਪ ਸਿੰਘ ਵਿੱਕੀ, ਸੁਖਦੀਪ ਸਿੰਘ, ਸੰਦੀਪ ਸਿੰਘ ਫੁੱਲ, ਰਣਜੀਤ ਸਿੰਘ, ਪਵਨਜੀਤ ਸਿੰਘ, ਗੁਰਜੀਤ ਸਿੰਘ ਪੋਪਲੀ, ਜਸਪ੍ਰੀਤ ਸਿੰਘ ਭਾਟੀਆ, ਹਰਪਾਲ ਸਿੰਘ (ਪਾਲੀ ਚੱਢਾ), ਪ੍ਰੀਤਮ ਸਿੰਘ, ਬੰਟੀ ਰਾਠੌਰ, ਸੁਖਦੇਵ ਸਿੰਘ ਸੁੱਖਾ, ਗੋਪੀ ਬਾਜਵਾ, ਵਿੱਕੀ ਕਾਲੀ, ਬੱਗੂ ਬਜਾਜ, ਗੁਰਵਿੰਦਰ ਸਿੰਘ, ਪ੍ਰੀਤਮ ਸਿੰਘ ਬਾਵਾ, ਸੰਨੀ (ਗਤਕਾ ਮਾਸਟਰ), ਗੁਰਸੇਵਕ ਸਿੰਘ, ਨੰਦੂ ਸ਼ਰਮਾ, ਗਗਨ ਭਾਟੀਆ, ਪਲਵਿੰਦਰ ਸਿੰਘ ਬਾਬਾ, ਅਰਵਿੰਦਰ ਪਾਲ ਸਿੰਘ ਬੱਬਲੂ, ਮਨਮਿੰਦਰ ਸਿੰਘ ਭਾਟੀਆ, ਗੁਰਮੀਤ ਸਿੰਘ ਭਾਟੀਆ, ਅਮਨਦੀਪ ਸਿੰਘ ਬੱਗਾ, ਲਖਬੀਰ ਸਿੰਘ ਲੱਕੀ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਿਨਾਂ 'ਲਾੜੇ' ਦੇ ਬਰਾਤ ਵਰਗੀ ਪਾਰਟੀ ਵਲੋਂ ਇੰਚਾਰਜ ਨਾ ਲਾਏ ਜਾਣ ਕਾ... ਅਗਲੀ ਖ਼ਬਰ ਮੈਨਬਰੋ ਚੌਕ ਤੋਂ ਟੀ-ਪੁਆਇੰਟ ਤੱਕ ਸੜਕ 'ਤੇ ਰੋਡ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਲੰਬੇ ਸਮੇਂ ਤੱਕ ਸੜਕ ਦੇ ਨਾ ਬਣਨ ਕਰਕੇ...
Ad Position 24